ਮੇਖ— ਕਿਉਂਕਿ ਸਿਤਾਰਾ ਉਲਝਣਾਂ-ਪੇਚੀਦਗੀਆਂ, ਮੁਸ਼ਕਿਲਾਂ ਨੂੰ ਜਗਾਈ ਰੱਖਣ ਵਾਲਾ ਹੈ, ਇਸ ਲਈ ਹਰ ਯਤਨ ਬਹੁਤ ਸੋਚ-ਸਮਝ ਅਤੇ ਪਲਾਨਿੰਗ ਨਾਲ ਕਰਨਾ ਚਾਹੀਦਾ ਹੈ।
ਬ੍ਰਿਖ— ਸਿਤਾਰਾ ਕਾਰੋਬਾਰੀ ਕੰਮ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਹੈ, ਯਤਨ ਕਰਨ 'ਤੇ ਕੋਈ ਕੰਮਕਾਜੀ ਪਲਾਨਿੰਗ ਵੀ ਕੁਝ ਅੱਗੇ ਵਧ ਸਕਦੀ ਹੈ, ਸ਼ਤਰੂ ਦੱਬੇ ਰਹਿਣਗੇ।
ਮਿਥੁਨ— ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਅਫ਼ਸਰ ਵੀ ਨਰਮ ਅਤੇ ਹਮਦਰਦਾਨਾ ਰੁਖ਼ ਰੱਖਣਗੇ, ਆਪਣੀਆਂ ਸ਼ਰਾਰਤਾਂ ਦੇ ਬਾਵਜੂਦ ਵੀ ਸ਼ਤਰੂਆਂ ਦੀ ਕੋਈ ਖਾਸ ਪੇਸ਼ ਨਹੀਂ ਚੱਲੇਗੀ।
ਕਰਕ— ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, ਯਤਨ ਕਰਨ 'ਤੇ ਆਪ ਦੀ ਪਲਾਨਿੰਗ ਕੁਝ ਬਿਹਤਰ ਨਤੀਜਾ ਦੇਵੇਗੀ, ਵੈਸੇ ਦੂਜਿਆਂ 'ਤੇ ਆਪ ਦੀ ਧਾਕ-ਛਾਪ-ਪੈਠ ਬਣੀ ਰਹੇਗੀ।
ਸਿੰਘ— ਸਿਤਾਰਾ ਕਿਉਂਕਿ ਪੇਟ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨੀ ਚਾਹੀਦੀ ਹੈ, ਜਿਹੜੀਆਂ ਆਪ ਦੀ ਸਿਹਤ ਜਾਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਕੰਨਿਆ— ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਹਰ ਕੰਮ ਨੂੰ ਇਕ ਹੀ ਨਜ਼ਰ ਜਾਂ ਨਜ਼ਰੀਏ ਨਾਲ ਦੇਖਣਗੇ, ਵੈਸੇ ਵਿਰੋਧੀਆਂ ਨੂੰ ਕਮਜ਼ੋਰ ਨਾ ਸਮਝੋ।
ਤੁਲਾ— ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪ ਨੂੰ ਹਰ ਕੰਮ ਪੂਰੀ ਤਿਆਰੀ ਦੇ ਨਾਲ ਹੱਥ 'ਚ ਲੈਣਾ ਚਾਹੀਦਾ ਹੈ, ਜਲਦਬਾਜ਼ੀ 'ਚ ਕੁਝ ਵੀ ਨਹੀਂ ਕਰਨਾ ਚਾਹੀਦਾ।
ਬ੍ਰਿਸ਼ਚਕ— ਪ੍ਰਬਲ ਸਿਤਾਰੇ ਕਰਕੇ ਆਪ ਦਾ ਕਦਮ ਹਰ ਮੋਰਚੇ 'ਤੇ ਬੜ੍ਹਤ ਵੱਲ ਰਹੇਗਾ, ਹਰ ਕੋਈ ਆਪ ਦੀ ਮੰਝੀ ਹੋਈ ਸੋਚ ਅਤੇ ਦਲੀਲ ਵੱਲ ਧਿਆਨ ਦੇਵੇਗਾ।
ਧਨ— ਯਤਨ ਕਰਨ 'ਤੇ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਅਫ਼ਸਰ ਅਤੇ ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।
ਮਕਰ— ਵੱਡੇ ਲੋਕਾਂ ਤੋਂ ਸਹਿਯੋਗ ਅਤੇ ਸੁਪੋਰਟ ਮਿਲੇਗੀ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ 'ਚ ਮਦਦ ਮਿਲੇਗੀ, ਵਿਰੋਧੀ ਕਮਜ਼ੋਰ।
ਕੁੰਭ— ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਚੰਗਾ ਨਤੀਜਾ ਦੇਵੇਗੀ, ਯਤਨ ਕਰਨ 'ਤੇ ਕੋਈ ਕੰਮਕਾਜੀ ਮੁਸ਼ਕਿਲ ਹਟੇਗੀ।
ਮੀਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਸ਼ੁੱਭ ਕੰਮਾਂ 'ਚ ਧਿਆਨ ਪਰ ਗਲੇ 'ਚ ਖਰਾਬੀ ਦਾ ਡਰ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖੋ।
18 ਫਰਵਰੀ, 2018, ਐਤਵਾਰ
ਫੱਗਣ ਸੁਦੀ ਤਿਥੀ ਤੀਜ (18 ਫਰਵਰੀ ਦਿਨ-ਰਾਤ ਅਤੇ 19 ਨੂੰ ਸਵੇਰੇ 5.17 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮੀਨ 'ਚ
ਮੰਗਲ ਬ੍ਰਿਸ਼ਚਕ 'ਚ
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 29 (ਮਾਘ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲਸਾਨੀ, ਤਰੀਕ : 1, ਨਕਸ਼ੱਤਰ : ਪੁਰਵਾ ਭਾਦਰਪਦ (ਦੁਪਹਿਰ 12.46 ਤਕ), ਯੋਗ : ਸਿੱਧ (ਬਾਅਦ ਦੁਪਹਿਰ 2.51 ਤਕ), ਚੰਦਰਮਾ : ਮੀਨ ਰਾਸ਼ੀ 'ਤੇ। ਪੰਚਕ ਲੱਗੀ ਰਹੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ (ਦੱਖਣ-ਪੱਛਮ) ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਬਸੰਤ ਰੁੱਤ ਸ਼ੁਰੂ, ਜਮਾਦਿ-ਉਲਸਾਨੀ (ਮੁਸਲਿਮ) ਮਹੀਨਾ ਸ਼ੁਰੂ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)
3 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
NEXT STORY