ਜਲੰਧਰ : ਚੀਨ ਵਿਚ ਕੋਰੋਨਾ ਵਾਇਰਸ ਕਾਰਨ ਮਚੀ ਤਬਾਹੀ ਮੁੜ ਇਕ ਵਾਰ ਲੋਕਾਂ ਨੂੰ ਚੇਤੇ ਆ ਰਹੀ ਹੈ। ਕਿਉਂਕਿ ਇਕ ਵਾਰ ਫਿਰ ਤੋਂ ਚੀਨ ਵਿਚ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ। ਜਿਸ ਪਿੱਛੋਂ ਇਸ ਵਾਇਰਸ ਦੇ ਕੇਸ ਭਾਰਤ ਵਿਚ ਵੀ ਮਿਲੇ। ਕੋਰੋਨਾ ਵਰਗੇ ਇਸ ਖਤਰਨਾਕ ਵਾਇਰਸ ਦਾ ਨਾਂ HMPV ਦੱਸਿਆ ਜਾ ਰਿਹਾ ਹੈ। ਵਾਇਰਸ ਬਾਰੇ ਤਾਂ ਇਹ ਵੀ ਸੋਸ਼ਲ ਮੀਡੀਆ ਉੱਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਸਿਰਫ ਹਸਪਤਾਲ ਹੀ ਨਹੀਂ ਸਗੋਂ ਸ਼ਮਸ਼ਾਨਘਾਟ ਵੀ ਭਰ ਗਏ ਹਨ। ਭਾਰਤ ਸਰਕਾਰ ਵੀ ਇਸ ਨੂੰ ਲੈ ਕੇ ਅਲਰਟ ਉੱਤੇ ਹੈ ਤੇ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਲਾਜ਼ਮੀ ਮਾਸਕ ਪਾਉਣ ਦੀ ਸਲਾਹ ਦੇ ਦਿੱਤੀ ਹੈ। ਉਥੇ ਹੀ ਕੱਲ ਦੇਸ਼ ਦੀ ਕਰੀਏ ਤਾਂ ਕੇਂਦਰ ਸਰਕਾਰ ਅੱਜ ਇਕ ਨਵਾਂ ਸਕੀਮ ਲਿਆਈ ਹੈ ਜਿਸ ਤਹਿਤ ਸੜਕ ਹਾਦਸੇ ਦੇ ਜ਼ਖਮੀਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਮਿਲੇਗੀ। ਵਿਦੇਸ਼ ਦੀ ਗੱਲ ਕਰਦਿਆਂ ਦੱਸ ਦਈਏ ਕਿ ਯੂਰਪ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਬਾਰਸੀਲੋਨਾ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਦੀ ਠੰਡ ਲੱਗਣ ਕਾਰਨ ਮੌਤ ਹੋ ਗਈ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
HMPV ਵਾਇਰਸ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋਈ ਐਡਵਾਈਜ਼ਰੀ
ਭਾਰਤ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ ਜਿਸ ਦੀਆਂ ਚਰਚਾਵਾਂ ਸਾਰੇ ਪਾਸੇ ਚੱਲ ਰਹੀਆਂ ਹਨ। ਕੇਂਦਰੀ ਸਿਹਤ ਵਿਭਾਗ ਵੱਲੋਂ ਭਾਰਤ ਦੇ ਸੂਬਿਆਂ ਵਿਚ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਨੂੰ ਆਪੋ-ਆਪਣੇ ਸੂਬਿਆਂ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਇਸ ਮਗਰੋਂ ਪਟਿਆਲਾ ਜ਼ਿਲ੍ਹੇ ਦੇ ਮਾਤਾ ਕੌਸ਼ਲਿਆ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਵਿਚ ਇਸ ਵਾਇਰਸ ਨੂੰ ਲੈ ਕੇ ਵੱਖਰੇ ਵਾਰਡ ਬਣਾਏ ਜਾ ਰਹੇ ਹਨ ਜਿਸ ਦਾ ਦੌਰਾ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਲੋਂ ਕੀਤਾ ਗਿਆ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ 'ਚ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲ਼ੀਆਂ ਨਾਲ ਕੰਬਿਆ ਇਲਾਕਾ
ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਪੁਲਸ ਨੇ ਬੰਬੀਹਾ ਗੈਗ ਦੇ ਏ-ਕੈਟਾਗਿਰੀ ਗੈਂਗਸਟਰ ਹਰਸਿਮਰਨਜੀਤ ਉਰਫ਼ ਸਿੰਮਾ ਬਹਿਬਲ ਦੇ 2 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨੇੜੇ ਮੁਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਸਿਮਰਨਜੀਤ ਉਰਫ਼ ਸਿੰਮਾ ਜਿਸ 'ਤੇ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸ ਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ। ਫਰੀਦਕੋਟ ਦੇ ਐੱਸ. ਐੱਸ. ਪੀ. ਪ੍ਰਗਿਆ ਜੈਨ ਨੇ ਕਿਹਾ ਕਿ ਪੰਜਾਬ ਪੁਲਸ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ‘ਤੇ ਪੰਜਾਬ ਭਰ ਵਿੱਚ ਸ਼ਾਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਪੰਜਾਬ 'ਚ ਬੱਚਿਆਂ ਦੀ ਸਕੂਲ ਵੈਨ ਨਾਲ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ
ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਖੁੱਲ੍ਹੇ ਭਵਾਨੀਗੜ੍ਹ ਵਿਖੇ ਇਕ ਪ੍ਰਾਈਵੇਟ ਸਕੂਲ ਦੀ ਵੈਨ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਕਾਰ ਚਾਲਕ ਦੀ ਗਲਤੀ ਕਾਰਣ ਵਾਪਰਿਆ ਦੱਸਿਆ ਜਾ ਰਿਹਾ ਹੈ। ਜਿਸ ਨੇ ਸਕੂਲ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਕੂਲ ਵੈਨ ਪਲਟ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਵੈਨ ਵਿਚ ਦਰਜਨ ਦੇ ਕਰੀਬ ਬੱਚੇ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਭਵਾਨੀਗੜ੍ਹ ਦੇ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਵੈਨ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਸੀ, ਇਸ ਦੌਰਾਨ ਭਵਾਨੀਗੜ੍ਹ ਨਾਭਾ ਕੈਂਚੀਆਂ ਵਿਖੇ ਇਕ ਆਈ ਟਵੰਟੀ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੇ ਥਾਣਿਆਂ 'ਤੇ ਗ੍ਰਨੇਡ ਹਮਲਿਆਂ ਨਾਲ ਜੁੜੀ ਵੱਡੀ ਖ਼ਬਰ, NIA ਨੇ ਕਰ 'ਤਾ ਐਲਾਨ
ਚੰਡੀਗੜ੍ਹ ਦੀ ਇਕ ਕੋਠੀ ਅਤੇ ਪੰਜਾਬ ਦੇ ਥਾਣਿਆਂ 'ਤੇ ਹੋਏ ਗ੍ਰਨੇਡ ਹਮਲਿਆਂ ਦੇ ਮਾਸਟਰ ਮਾਈਂਡ ਹੈਪੀ ਪਾਸੀਆ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਹੈਪੀ ਪਾਸੀਆ ਇਸ ਸਮੇਂ ਵਿਦੇਸ਼ 'ਚ ਲੁਕਿਆ ਹੋਇਆ ਹੈ। ਹੈਪੀ ਪਾਸੀਆ ਬਾਰੇ ਈ-ਮੇਲ ਜਾਂ ਵਟਸਐਪ ਜ਼ਰੀਏ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਐੱਨ. ਆਈ. ਏ. ਵਲੋਂ ਨੰਬਰ ਵੀ ਜਾਰੀ ਕੀਤੇ ਗਏ ਹਨ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਦਲਜੀਤ ਚੀਮਾ ਨੇ ਸੁਖਬੀਰ ਦੇ ਅਸਤੀਫ਼ੇ 'ਤੇ ਆਖੀ ਇਹ ਗੱਲ
ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਾ। ਇਸ ਵਫ਼ਦ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਹੀਰਾ ਸਿੰਘ ਗਾਬੜੀਆ ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਆਦਿ ਸ਼ਾਮਲ ਹਨ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਫ਼ੌਜ ਦਾ 'ਮਿਸ਼ਨ ਜ਼ਿੰਦਗੀ' ਜਾਰੀ, ਕੋਲੇ ਦੀ ਖਾਨ 'ਚ ਫਸੀਆਂ 8 ਜ਼ਿੰਦਗੀਆਂ
ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਕੋਲੇ ਦੀ ਖਾਨ ਵਿਚ ਫਸੇ 9 ਮਜ਼ਦੂਰਾਂ ਵਿਚੋਂ ਇਕ ਦੀ ਲਾਸ਼ ਫ਼ੌਜ ਦੇ ਗੋਤਾਖੋਰਾਂ ਨੇ ਬੁੱਧਵਾਰ ਨੂੰ ਬਚਾਅ ਮੁਹਿੰਮ ਦੇ ਤੀਜੇ ਦਿਨ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਮਜ਼ਦੂਰ ਫਸੇ ਹੋਏ ਹਨ। ਫ਼ੌਜ ਦਾ ਮਿਸ਼ਨ ਜ਼ਿੰਦਗੀ ਆਪ੍ਰੇਸ਼ਨ ਲਗਾਤਾਰ ਜਾਰੀ ਹੈ। 8 ਹੋਰ ਜ਼ਿੰਦਗੀਆਂ ਅਜੇ ਵੀ ਕੋਲੇ ਦੀ ਖਾਨ 'ਚ ਫਸੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਮਜ਼ਦੂਰਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ, ਹਾਲਾਂਕਿ ਜਲ ਸੈਨਾ, ਫ਼ੌਜ, NDRF, SDRF ਦੇ ਕਰਮੀਆਂ ਦੀ ਇਕ ਟੀਮ ਨੇ ਮਜ਼ਦੂਰਾਂ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਯੂਰਪ ਦੀ ਸਖ਼ਤ ਠੰਡ ਨੇ ਅੰਮ੍ਰਿਤਸਰ ਦੇ ਨੌਜਵਾਨ ਦੀ ਲਈ ਜਾਨ, ਸਦਮੇ 'ਚ ਪਰਿਵਾਰ
ਬੀਤੇ ਦਿਨ ਸਪੇਨ ਦੇ ਬਾਰਸੀਲੋਨਾ ਇਲਾਕੇ ਵਿੱਚ ਇੱਕ ਪੰਜਾਬੀ ਭਾਰਤੀ ਨੌਜਵਾਨ ਦੀ ਠੰਡ ਲੱਗਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 35 ਸਾਲ ਦਾ ਪੰਜਾਬੀ ਨੌਜਵਾਨ ਸਰਬਪਾਲ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਉਦੋਕੇ (ਅੰਮ੍ਰਿਤਸਰ) ਸਪੇਨ ਦੇ ਬਾਰਸੀਲੋਨਾ ਇਲਾਕੇ ਵਿੱਚ ਪਿਛਲੇ 12-13 ਸਾਲ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਯੂਰਪ ਭਰ ਵਿੱਚ ਪੈ ਰਹੀ ਅੱਤ ਦੀ ਠੰਡ ਕਾਰਨ ਬਿਮਾਰ ਪੈ ਗਿਆ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
Champions Trophy 'ਚੋਂ ਬਾਹਰ ਹੋ ਸਕਦੇ ਨੇ ਇਹ 3 ਸਟਾਰ ਭਾਰਤੀ ਖਿਡਾਰੀ
ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਨੇੜੇ ਆ ਰਿਹਾ ਹੈ। ਇਸ ਦੇ ਨਾਲ ਹੀ ਅਸੀਂ ਇਹ ਜਾਣਨ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਟੀਮ ਇੰਡੀਆ ਦੇ ਦਿੱਗਜ ਕੌਣ ਹੋਣਗੇ ਜੋ ਇਸ ਵੱਡੇ ਆਈਸੀਸੀ ਟੂਰਨਾਮੈਂਟ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਆਈਸੀਸੀ ਨੇ ਪਹਿਲਾਂ ਹੀ 12 ਜਨਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ, ਇਸ ਸਮੇਂ ਤੱਕ ਸਾਰੀਆਂ ਟੀਮਾਂ ਨੂੰ ਆਪਣੀ ਟੀਮ ਦਾ ਐਲਾਨ ਕਰਨਾ ਹੋਵੇਗਾ। ਜਦੋਂ ਭਾਰਤ ਦੀ ਚੋਣ ਕਮੇਟੀ ਟੀਮ ਦੀ ਚੋਣ ਕਰਨ ਲਈ ਬੈਠਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਦਿਮਾਗ ਨੂੰ ਕਾਫੀ ਜ਼ੋਰ ਪਾਉਣਾ ਪੈ ਸਕਦਾ ਹੈ। ਇਹ ਕੰਮ ਇੰਨਾ ਆਸਾਨ ਨਹੀਂ ਹੋਣ ਵਾਲਾ ਹੈ। ਖਾਸ ਤੌਰ 'ਤੇ ਭਾਰਤ ਲਈ ਅਜਿਹੇ ਤਿੰਨ ਖਿਡਾਰੀ ਹਨ ਜਿਨ੍ਹਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਅਤੇ ਇਨ੍ਹਾਂ 'ਚੋਂ ਕੌਣ ਟੀਮ 'ਚ ਆਪਣੀ ਜਗ੍ਹਾ ਬਣਾ ਸਕੇਗਾ, ਇਸ ਦਾ ਖੁਲਾਸਾ ਹੋਣਾ ਬਾਕੀ ਹੈ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਸ਼ਹੂਰ ਅਦਾਕਾਰਾ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ 'ਚ ਕਾਰੋਬਾਰੀ ਗ੍ਰਿਫਤਾਰ
ਪਿਛਲੇ ਸਾਲ ਹੇਮਾ ਕਮੇਟੀ ਦੀ ਰਿਪੋਰਟ ਕਾਫੀ ਚਰਚਾ 'ਚ ਰਹੀ ਸੀ, ਜਿਸ ਦੇ ਤਹਿਤ ਕਈ ਮਸ਼ਹੂਰ ਅਦਾਕਾਰਾਂ ਨੇ ਫਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਅਜਿਹਾ ਹੀ ਇੱਕ ਨਵਾਂ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਮਸ਼ਹੂਰ ਮਲਿਆਲਮ ਅਦਾਕਾਰਾ ਹਨੀ ਰੋਜ਼ ਨੇ ਕਾਰੋਬਾਰੀ ਬੌਬੀ ਚੇਮਨੂਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਕੇਰਲ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਬੁੱਧਵਾਰ ਨੂੰ ਬੌਬੀ ਚੇਮਨੂਰ ਨੂੰ ਹਿਰਾਸਤ 'ਚ ਲੈ ਲਿਆ। ਇਕ ਰਿਪੋਰਟ ਮੁਤਾਬਕ ਕਾਰੋਬਾਰੀ ਨੂੰ ਵਾਇਨਾਡ ਤੋਂ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਉਸ ਦੇ ਖ਼ਿਲਾਫ਼ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫਤ ਇਲਾਜ, ਕੇਂਦਰ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਡਰਾਈਵਿੰਗ ਸਿਖਲਾਈ ਨੀਤੀ ਸ਼ੁਰੂ ਕਰ ਦਿੱਤੀ ਹੈ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਲਗਭਗ 1250 ਨਵੇਂ ਡਰਾਈਵਿੰਗ ਸਿਖਲਾਈ ਕੇਂਦਰ ਅਤੇ ਫਿਟਨੈਸ ਸੈਂਟਰ ਖੋਲ੍ਹੇ ਜਾਣਗੇ। 7 ਜਨਵਰੀ ਨੂੰ ਨਵੀਂ ਯੋਜਨਾ ਦਾ ਐਲਾਨ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਦੁਰਘਟਨਾ ਪੀੜਤਾਂ ਨੂੰ ਨਕਦੀ ਰਹਿਤ ਇਲਾਜ ਮਿਲੇਗਾ। ਜੇਕਰ ਹਾਦਸੇ ਤੋਂ ਬਾਅਦ 24 ਘੰਟਿਆਂ ਦੇ ਅੰਦਰ ਪੁਲਸ ਨੂੰ ਸੂਚਿਤ ਕੀਤਾ ਜਾਂਦਾ ਹੈ, ਤਾਂ ਇਸ ਸਕੀਮ ਤਹਿਤ ਪੀੜਤ ਦਾ 7 ਦਿਨਾਂ ਤੱਕ ਮੁਫ਼ਤ ਇਲਾਜ ਕੀਤਾ ਜਾਵੇਗਾ। ਜਦੋਂਕਿ ਹਿੱਟ ਐਂਡ ਰਨ ਦੇ ਮਾਮਲੇ 'ਚ ਮੌਤ ਹੋ ਜਾਣ ਦੀ ਸਥਿਤੀ 'ਚ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਮਿਲਣਗੇ।
ਲਿੰਕ ਉੱਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਕਾਲੀ ਦਲ ਨੇ 10 ਜਨਵਰੀ ਨੂੰ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ
NEXT STORY