ਜਲੰਧਰ : ਅੱਜ ਕਿਸਾਨੀ ਸੰਘਰਸ਼ ਨੂੰ ਲੈ ਕੇ ਵੱਡੀ ਹਲਚਲ ਦੇਖੀ ਗਈ। ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿਚ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖ਼ਤਮ ਕਰਨ 'ਤੇ ਸਹਿਮਤੀ ਬਣ ਗਈ ਹੈ। 121 ਕਿਸਾਨਾਂ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ਨੀਵਾਰ ਨੂੰ ਕੇਂਦਰ ਨਾਲ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਮੈਡੀਕਲ ਸਹੂਲਤਾਂ ਲੈਣ ਲਈ ਹਾਂ ਕਰ ਦਿੱਤੀ ਗਈ ਹੈ ਅਤੇ ਦੇਰ ਰਾਤ ਨੂੰ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਪ੍ਰਯਾਗਰਾਜ 'ਚ ਮਹਾਕੁੰਭ ਦੇ 7ਵੇਂ ਦਿਨ ਯਾਨੀ ਐਤਵਾਰ ਨੂੰ ਮੇਲਾ ਖੇਤਰ 'ਚ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਟੈਂਟ 'ਚ ਖਾਣਾ ਬਣਾਉਂਦੇ ਸਮੇਂ ਇਹ ਅੱਗ ਲੱਗੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਅੱਗ ਨੇ ਹੋਰ ਟੈਂਟਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਉਨ੍ਹਾਂ 'ਚ ਰੱਖੇ ਗੈਸ ਸਿਲੰਡਰਾਂ 'ਚ ਲਗਾਤਾਰ ਧਮਾਕੇ ਹੋ ਰਹੇ ਹਨ। 20 ਤੋਂ 25 ਟੈਂਟ ਸੜ ਗਏ ਹਨ। ਇਹ ਅੱਗ ਅਖਾੜੇ ਨਾਲ ਅੱਗੇ ਵਾਲੀ ਸੜਕ 'ਤੇ ਲੋਹੇ ਦੇ ਬਰਿੱਜ ਹੇਠਾਂ ਲੱਗੀ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਵੱਡੀ ਖ਼ਬਰ: ਡੱਲੇਵਾਲ ਦੀ ਹਮਾਇਤ 'ਚ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖ਼ਤਮ
ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿਚ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖ਼ਤਮ ਕਰਨ 'ਤੇ ਸਹਿਮਤੀ ਬਣ ਗਈ ਹੈ। 121 ਕਿਸਾਨਾਂ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ਨੀਵਾਰ ਨੂੰ ਕੇਂਦਰ ਨਾਲ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਮੈਡੀਕਲ ਸਹੂਲਤਾਂ ਲੈਣ ਲਈ ਹਾਂ ਕਰ ਦਿੱਤੀ ਗਈ ਹੈ ਅਤੇ ਦੇਰ ਰਾਤ ਨੂੰ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਪੰਜਾਬ ਵਿਚ ਪੁਲਸ ਵੱਲੋਂ ਐਨਕਾਊਂਟਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਚ ਪੁਲਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ। ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ ਦੌਰਾਨ ਗੈਂਗਸਟਰ ਜ਼ਖ਼ਮੀ ਹੋਇਆ ਹੈ। ਉਕਤ ਗੈਂਗਸਟਰ ਗੌਂਡਰ ਗੈਂਗ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਸਥੀਆਂ ਲੈ ਕੇ ਬਿਆਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਭੈਣ-ਭਰਾ ਦੀ ਦਰਦਨਾਕ ਮੌਤ
ਪੰਜਾਬ ਵਿਚ ਇਕ ਪਰਿਵਾਰ ਨਾਲ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਫਾਜ਼ਿਲਕਾ ਵਿਚ ਮ੍ਰਿਤਕ ਮਹਿਲਾ ਦੀਆਂ ਅਸਥੀਆਂ ਲੈ ਕੇ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਭੈਣ-ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਪਿੰਡ ਲੱਖੇ ਕੜਾਈਆਂ ਦੇ ਕੋਲ ਘੋੜਾ-ਟਰਾਲਾ ਅਤੇ ਪਿਕਅਪ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਇਸ ਹਾਦਸੇ ਵਿਚ 7 ਲੋਕ ਜ਼ਖ਼ਮੀ ਹੋਏ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੀਆਂ ਔਰਤਾਂ ਨੂੰ ਕਦੋਂ ਮਿਲਣਗੇ 1100 ਰੁਪਏ? CM ਮਾਨ ਨੇ ਖ਼ੁਦ ਦੱਸਿਆ ਸਮਾਂ
ਪੰਜਾਬ ਸਰਕਾਰ ਛੇਤੀ ਹੀ ਸੂਬੇ ਦੀਆਂ ਔਰਤਾਂ ਨੂੰ 1100-1100 ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ਇਕ ਸਮਾਗਮ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਅਗਲੇ ਬਜਟ ਸੈਸ਼ਨ ਤੋਂ ਔਰਤਾਂ ਨੂੰ ਪੈਸੇ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
Mahakumbh ਮੇਲੇ 'ਚ ਲੱਗੀ ਭਿਆਨਕ ਅੱਗ, ਗੈਸ ਸਿਲੰਡਰਾਂ 'ਚ ਲਗਾਤਾਰ ਹੋ ਰਹੇ ਧਮਾਕੇ
ਪ੍ਰਯਾਗਰਾਜ 'ਚ ਮਹਾਕੁੰਭ ਦੇ 7ਵੇਂ ਦਿਨ ਯਾਨੀ ਐਤਵਾਰ ਨੂੰ ਮੇਲਾ ਖੇਤਰ 'ਚ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਟੈਂਟ 'ਚ ਖਾਣਾ ਬਣਾਉਂਦੇ ਸਮੇਂ ਇਹ ਅੱਗ ਲੱਗੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਅੱਗ ਨੇ ਹੋਰ ਟੈਂਟਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਉਨ੍ਹਾਂ 'ਚ ਰੱਖੇ ਗੈਸ ਸਿਲੰਡਰਾਂ 'ਚ ਲਗਾਤਾਰ ਧਮਾਕੇ ਹੋ ਰਹੇ ਹਨ। 20 ਤੋਂ 25 ਟੈਂਟ ਸੜ ਗਏ ਹਨ। ਇਹ ਅੱਗ ਅਖਾੜੇ ਨਾਲ ਅੱਗੇ ਵਾਲੀ ਸੜਕ 'ਤੇ ਲੋਹੇ ਦੇ ਬਰਿੱਜ ਹੇਠਾਂ ਲੱਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
26 ਜਨਵਰੀ ਕਾਰਨ ਤੀਜੇ ਐਤਵਾਰ ਨੂੰ ਹੋਈ 'ਮਨ ਕੀ ਬਾਤ, PM ਮੋਦੀ ਨੇ ਸੰਵਿਧਾਨ ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 118ਵੇਂ ਐਪੀਸੋਡ 'ਚ ਕਿਹਾ,''ਤੁਸੀਂ ਲੋਕਾਂ ਨੇ ਇਕ ਗੱਲ ਨੋਟਿਸ ਕੀਤੀ ਹੋਵੇਗੀ ਕਿ ਹਰ ਵਾਰ ਮਨ ਕੀ ਬਾਤ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹੁੰਦੀ ਹੈ ਪਰ ਇਸ ਵਾਰ ਅਸੀਂ ਇਕ ਹਫ਼ਤੇ ਪਹਿਲੇ ਚੌਥੇ ਐਤਵਾਰ ਦੀ ਬਜਾਏ ਤੀਜੇ ਐਤਵਾਰ ਨੂੰ ਮਿਲ ਰਹੇ ਹਾਂ, ਕਿਉਂਕਿ ਅਗਲੇ ਹਫ਼ਤੇ ਐਤਵਾਰ ਦੇ ਦਿਨ ਹੀ ਗਣਤੰਤਰ ਦਿਵਸ ਹੈ, ਮੈਂ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਪਹਿਲਾਂ ਹੀ ਸ਼ੁੱਭਕਾਮਨਾਵਾਂ ਦਿੰਦਾ ਹਾਂ।'' ਉਨ੍ਹਾਂ ਕਿਹਾ,''ਇਸ ਵਾਰ ਦਾ ਗਣਤੰਤਰ ਦਿਵਸ ਬਹੁਤ ਵਿਸ਼ੇਸ਼ ਹੈ। ਇਹ ਭਾਰਤੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਸੰਵਿਧਾਨ ਲਾਗੂ ਹੋਣ ਦੇ 75 ਸਾਲ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੇ ਉਨ੍ਹਾਂ ਸਾਰੇ ਮਹਾਨ ਵਿਅਕਤੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਭਲਕੇ ਸਹੁੰ ਚੁੱਕਣਗੇ ਟਰੰਪ, ਪਹਿਲੇ ਦਿਨ 100 ਕਾਰਜਕਾਰੀ ਆਦੇਸ਼ਾਂ 'ਤੇ ਕਰ ਸਕਦੇ ਨੇ ਦਸਤਖ਼ਤ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਭਲਕੇ ਅਹੁਦੇ ਦੀ ਸਹੁੰ ਚੁੱਕਦੇ ਹੀ ਐਕਸ਼ਨ ਵਿੱਚ ਨਜ਼ਰ ਆਉਣਗੇ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਅਹੁਦੇ ਦੀ ਸਹੁੰ ਚੁੱਕਣ ਤੋਂ ਥੋੜ੍ਹੀ ਦੇਰ ਬਾਅਦ ਲਗਭਗ 100 ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕਰ ਸਕਦੇ ਹਨ। ਇਨ੍ਹਾਂ ਕਾਰਜਕਾਰੀ ਹੁਕਮਾਂ ਰਾਹੀਂ ਟਰੰਪ ਮੌਜੂਦਾ ਬਾਈਡੇਨ ਸਰਕਾਰ ਦੇ ਕਈ ਫ਼ੈਸਲਿਆਂ ਨੂੰ ਉਲਟਾ ਸਕਦੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਖਿਡਾਰਨ ਮਨੂ ਭਾਕਰ ਨੂੰ ਵੱਡਾ ਸਦਮਾ, ਭਿਆਨਕ ਸੜਕ ਹਾਦਸੇ 'ਚ ਨਾਨੀ- ਮਾਮੇ ਦੀ ਮੌਤ
ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖਿਡਾਰਨ ਮਨੂ ਭਾਕਰ ਦੀ ਨਾਨੀ ਅਤੇ ਵੱਡੇ ਮਾਮੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਬਾਈਪਾਸ ਰੋਡ 'ਤੇ ਇੱਕ ਸਕੂਟਰ ਅਤੇ ਬ੍ਰੇਜ਼ਾ ਕਾਰ ਦੀ ਟੱਕਰ ਹੋ ਗਈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੋ ਦਿਨ ਪਹਿਲਾਂ ਹੀ, ਮਨੂ ਭਾਕਰ ਨੂੰ ਰਾਸ਼ਟਰਪਤੀ ਤੋਂ ਖੇਡ ਰਤਨ ਪੁਰਸਕਾਰ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ, ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਿਟੀ ਪੁਲਸ ਸਟੇਸ਼ਨ ਇੰਚਾਰਜ ਸਮੇਤ ਪੁਲਸ ਟੀਮਾਂ ਮੌਕੇ ਦੀ ਜਾਂਚ 'ਚ ਰੁੱਝੀਆਂ ਹੋਈਆਂ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
Saif ਹਮਲੇ 'ਚ ਫੜੇ ਗਏ ਦੋਸ਼ੀ ਨੂੰ ਲੈ ਕੇ ਪੁਲਸ ਨੇ ਦਿੱਤਾ ਵੱਡਾ ਬਿਆਨ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮੁੰਬਈ ਪੁਲਸ ਦੋਸ਼ੀ ਦੇ ਸਬੰਧ 'ਚ ਪ੍ਰੈੱਸ ਕਾਨਫਰੰਸ ਕਰ ਰਹੀ ਹੈ, ਜਿਸ 'ਚ ਪੁਲਸ ਨੇ ਦੱਸਿਆ ਹੈ ਕਿ 30 ਸਾਲਾ ਦੋਸ਼ੀ ਦਾ ਨਾਂ ਮੁਹੰਮਦ ਸ਼ਰੀਫੁਲ ਇਸਲਾਮ ਸੱਜਾਦ ਹੈ, ਜੋ ਹੁਣ ਤੱਕ ਵਿਜੇ ਦਾਸ ਦੇ ਨਾਂ 'ਤੇ ਰਹਿ ਰਿਹਾ ਸੀ। ਮੁਲਜ਼ਮ ਕੋਲ ਕੋਈ ਭਾਰਤੀ ਪ੍ਰਮਾਣਿਕ ਦਸਤਾਵੇਜ਼ ਨਹੀਂ ਹੈ। ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਭਾਰਤੀ ਨਹੀਂ ਹੈ ਸਗੋਂ ਬੰਗਲਾਦੇਸ਼ ਤੋਂ ਗ਼ੈਰਕਾਨੂੰਨੀ ਢੰਗ ਨਾਲ ਆਇਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਹੋਣਗੇ ਸ਼ਾਮਲ
ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਜਿੱਥੇ ਇਸ ਸਹੁੰ ਚੁੱਕ ਸਮਾਗਮ 'ਚ ਕੌਣ-ਕੌਣ ਮੌਜੂਦ ਹੋਵੇਗਾ, ਇਸ 'ਤੇ ਵੀ ਭਾਰਤੀਆਂ ਦੀ ਨਜ਼ਰ ਹੈ। ਉੱਥੇ ਹੀ ਖ਼ਬਰ ਹੈ ਕਿ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਮੌਜੂਦ ਰਹਿਣਗੇ। ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਮ ਲੋਕਾਂ ਲਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਰ ਸਹੁੰ ਚੁੱਕ ਸਮਾਗਮ ਜਾਂ ਟਰੰਪ ਦੀ ਚੋਣ ਮੁਹਿੰਮ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਹੀ ਕੈਂਡਲ ਲਾਈਟ ਡਿਨਰ ਸਮੇਤ ਪਿਛਲੇ ਸਮਾਗਮਾਂ ਵਿਚ ਬੁਲਾਇਆ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ
NEXT STORY