ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 118ਵੇਂ ਐਪੀਸੋਡ 'ਚ ਕਿਹਾ,''ਤੁਸੀਂ ਲੋਕਾਂ ਨੇ ਇਕ ਗੱਲ ਨੋਟਿਸ ਕੀਤੀ ਹੋਵੇਗੀ ਕਿ ਹਰ ਵਾਰ ਮਨ ਕੀ ਬਾਤ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹੁੰਦੀ ਹੈ ਪਰ ਇਸ ਵਾਰ ਅਸੀਂ ਇਕ ਹਫ਼ਤੇ ਪਹਿਲੇ ਚੌਥੇ ਐਤਵਾਰ ਦੀ ਬਜਾਏ ਤੀਜੇ ਐਤਵਾਰ ਨੂੰ ਮਿਲ ਰਹੇ ਹਾਂ, ਕਿਉਂਕਿ ਅਗਲੇ ਹਫ਼ਤੇ ਐਤਵਾਰ ਦੇ ਦਿਨ ਹੀ ਗਣਤੰਤਰ ਦਿਵਸ ਹੈ, ਮੈਂ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਪਹਿਲਾਂ ਹੀ ਸ਼ੁੱਭਕਾਮਨਾਵਾਂ ਦਿੰਦਾ ਹਾਂ।'' ਉਨ੍ਹਾਂ ਕਿਹਾ,''ਇਸ ਵਾਰ ਦਾ ਗਣਤੰਤਰ ਦਿਵਸ ਬਹੁਤ ਵਿਸ਼ੇਸ਼ ਹੈ। ਇਹ ਭਾਰਤੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਸੰਵਿਧਾਨ ਲਾਗੂ ਹੋਣ ਦੇ 75 ਸਾਲ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੇ ਉਨ੍ਹਾਂ ਸਾਰੇ ਮਹਾਨ ਵਿਅਕਤੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ।
ਦੇਸ਼ ਦੇ ਸੰਵਿਧਾਨ ਬਾਰੇ, ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਭਾਸ਼ਣਾਂ ਦੀਆਂ ਕਲਿੱਪਾਂ ਚਲਾਈਆਂ। ਪ੍ਰਧਾਨ ਮੰਤਰੀ ਨੇ ਕਿਹਾ- ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਸ਼ਬਦ ਸਾਡੀ ਸਭ ਤੋਂ ਵੱਡੀ ਵਿਰਾਸਤ ਹਨ। ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰਨਾ ਪਵੇਗਾ।
ਰਾਸ਼ਟਰੀ ਵੋਟਰ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ- 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਹੈ। ਇਸ ਦਿਨ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਜਦੋਂ 1951-52 'ਚ ਦੇਸ਼ 'ਚ ਪਹਿਲੀ ਵਾਰ ਚੋਣਾਂ ਹੋਈਆਂ, ਤਾਂ ਕੁਝ ਲੋਕਾਂ ਨੂੰ ਸ਼ੱਕ ਸੀ ਕਿ ਦੇਸ਼ ਦਾ ਲੋਕਤੰਤਰ ਬਚੇਗਾ ਜਾਂ ਨਹੀਂ ਪਰ ਜਨਤਾ ਨੇ ਸਾਬਿਤ ਕਰ ਦਿੱਤਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ।
ਪ੍ਰਯਾਗਰਾਜ ਮਹਾਕੁੰਭ ਬਾਰੇ PM ਨੇ ਕਿਹਾ- ਪ੍ਰਯਾਗਰਾਜ 'ਚ ਮਹਾਕੁੰਭ ਸ਼ੁਰੂ ਹੋ ਚੁੱਕਿਆ ਹੈ। ਇਸ ਵਾਰ ਕੁੰਭ 'ਚ ਕਈ ਬ੍ਰਹਮ ਯੋਗ ਬਣ ਰਹੇ ਹਨ। ਕੁੰਭ 'ਚ ਅਮੀਰ ਅਤੇ ਗਰੀਬ ਸਾਰੇ ਇਕ ਹੋ ਜਾਂਦੇ ਹਨ। ਹਰ ਕੋਈ ਸੰਗਮ 'ਚ ਡੁਬਕੀ ਲਗਾਉਂਦਾ ਹੈ। ਭੰਡਾਰਿਆਂ 'ਚ ਭੋਜਨ ਪ੍ਰਸਾਦ ਲੈਂਦੇ ਹਾਂ। ਇਹ ਸਾਨੂੰ ਦੱਸਦਾ ਹੈ ਕਿ ਸਾਡੀਆਂ ਪਰੰਪਰਾਵਾਂ ਕਿਵੇਂ ਪੂਰੇ ਭਾਰਤ ਨੂੰ ਇਕ ਦੂਜੇ ਨਾਲ ਜੋੜਦੀਆਂ ਹਨ। ਉੱਤਰ ਤੋਂ ਦੱਖਣ ਤੱਕ ਮਾਨਤਾਵਾਂ ਨੂੰ ਮੰਨਣ ਦੇ ਤਰੀਕੇ ਇਕ ਹੀ ਹਨ।
ਇਹ ਤਿਉਹਾਰ ਸਾਡੀਆਂ ਨਦੀਆਂ ਅਤੇ ਉਨ੍ਹਾਂ ਦੀਆਂ ਮਾਨਤਾਵਾਂ ਨਾਲ ਜੁੜੇ ਹੋਏ ਹਨ। ਬਹੁਤ ਸਾਰੇ ਮੰਦਰ ਹਨ ਜਿਨ੍ਹਾਂ ਦੀਆਂ ਪਰੰਪਰਾਵਾਂ ਕੁੰਭ ਨਾਲ ਜੁੜੀਆਂ ਹਨ। ਇਸ ਵਾਰ ਕੁੰਭ 'ਚ ਨੌਜਵਾਨਾਂ ਦੀ ਭਾਗੀਦਾਰੀ ਵੱਡੇ ਪੱਧਰ 'ਤੇ ਦੇਖੀ ਜਾ ਰਹੀ ਹੈ। ਜਦੋਂ ਨੌਜਵਾਨ ਆਪਣੇ ਸੱਭਿਆਚਾਰ ਨਾਲ ਮਾਣ ਨਾਲ ਜੁੜਦੇ ਹਨ, ਤਾਂ ਉਨ੍ਹਾਂ ਦਾ ਸੁਨਹਿਰੀ ਭਵਿੱਖ ਵੀ ਯਕੀਨੀ ਹੁੰਦਾ ਹੈ।
ਕੁੰਭ ਦੀ ਪ੍ਰਸਿੱਧੀ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਕੁਝ ਦਿਨ ਪਹਿਲਾਂ ਬੰਗਾਲ 'ਚ ਗੰਗਾਸਾਗਰ ਮੇਲਾ ਲਗਾਇਆ ਗਿਆ ਸੀ। ਦੁਨੀਆ ਭਰ ਦੇ ਲੋਕਾਂ ਨੇ ਇੱਥੇ ਡੁਬਕੀ ਲਗਾਈ। ਸਾਡੇ ਇਹ ਤਿਉਹਾਰ ਸਮਾਜਿਕ ਸਦਭਾਵਨਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਵਾਲੇ ਤਿਉਹਾਰ ਹਨ। ਇਹ ਭਾਰਤ ਦੀਆਂ ਪਰੰਪਰਾਵਾਂ ਨੂੰ ਭਾਰਤ ਨਾਲ ਜੋੜਦੇ ਹਨ। ਅਸੀਂ 11 ਜਨਵਰੀ ਨੂੰ ਪੌਸ਼ ਸ਼ੁਕਲ ਦਵਾਦਸ਼ੀ ਵਾਲੇ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਦਵਾਦਸ਼ੀ ਮਨਾਈ ਹੈ। ਇਹ ਦਿਨ ਪ੍ਰਤਿਸ਼ਠਾ ਦਵਾਦਸ਼ੀ ਦਾ ਦਿਨ ਬਣ ਗਿਆ ਹੈ। ਸਾਨੂੰ ਵਿਕਾਸ ਦੇ ਨਾਲ-ਨਾਲ ਵਿਰਾਸਤ ਨੂੰ ਸੰਭਾਲਣਾ ਪਵੇਗਾ। ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਪਵੇਗੀ।
117ਵਾਂ ਐਪੀਸੋਡ 29 ਦਸੰਬਰ ਨੂੰ ਪ੍ਰਸਾਰਿਤ ਹੋਇਆ ਸੀ। ਉਦੋਂ ਪੀ.ਐੱਮ. ਨੇ ਸੰਵਿਧਾਨ ਦਿਵਸ ਅਤੇ ਮਹਾਕੁੰਭ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਕੁੰਭ 'ਚ ਹਿੱਸਾ ਲੈਣ ਤਾਂ ਸਮਾਜ 'ਚ ਵੰਡ ਅਤੇ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ। ਪੀ.ਐੱਮ. ਮੋਦੀ ਦੀ 'ਮਨ ਕੀ ਬਾਤ' ਨੂੰ 22 ਭਾਰਤੀ ਭਾਸ਼ਾਵਾਂ ਅਤੇ 29 ਬੋਲੀਆਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ 'ਚ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ। ਇਨ੍ਹਾਂ 'ਚ ਫਰੈਂਚ, ਚੀਨੀ, ਇੰਡੋਨੇਸ਼ੀਆ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਇਸ ਦੇ 62 ਐਪੀਸੋਡ ਨੂੰ ਭੀਲੀ ਬੋਲੀ 'ਚ ਵੀ ਅਨੁਵਾਦ ਕੀਤਾ ਗਿਆ ਹੈ। ਮਨ ਕੀ ਬਾਤ ਦੀ ਬ੍ਰਾਡਕਾਸਟਿੰਗ ਆਕਾਸ਼ਵਾਣੀ ਦੇ 500 ਤੋਂ ਵੱਧ ਬ੍ਰਾਡਕਾਸਟਿੰਗ ਸੈਂਟਰ ਵਲੋਂ ਕੀਤਾ ਜਾਂਦਾ ਹੈ। ਪਹਿਲੇ ਐਪੀਸੋਡ ਦੀ ਟਾਈਮ ਲਿਮਿਟ 14 ਮਿੰਟ ਸੀ। ਜੂਨ 2015 'ਚ ਇਸ ਨੂੰ ਵਧਾ ਕੇ 30 ਮਿੰਟ ਕਰ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ 5 ਘੰਟੇ ਪ੍ਰਯਾਗਰਾਜ 'ਚ ਰਹਿਣਗੇ CM ਯੋਗੀ, ਇਨ੍ਹਾਂ ਗੱਲਾਂ ਦੀ ਕਰਨਗੇ ਸਮੀਖਿਆ
NEXT STORY