ਮੇਖ— ਜਨਰਲ ਸਿਤਾਰਾ ਕਮਜ਼ੋਰ, ਵੀਜ਼ਾ-ਪਾਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਕੋਈ ਵੀ ਕਦਮ ਜਲਦਬਾਜ਼ੀ 'ਚ ਨਹੀਂ ਚੁੱਕਣਾ ਚਾਹੀਦਾ, ਨੁਕਸਾਨ-ਪ੍ਰੇਸ਼ਾਨੀ ਦਾ ਡਰ।
ਬ੍ਰਿਖ— ਸਿਤਾਰਾ ਧਨ ਲਾਭ ਅਤੇ ਬਿਹਤਰੀ ਕਰਨ ਵਾਲਾ, ਕਾਰੋਬਾਰੀ ਟੂਰਿੰਗ ਵੀ ਪਾਜ਼ੇਟਿਵ ਨਤੀਜਾ ਦੇਵੇਗੀ, ਵੈਸੇ ਕਿਸੇ ਸਮੇਂ ਘਰੇਲੂ ਮੋਰਚੇ 'ਤੇ ਟੈਨਸ਼ਨ ਅਤੇ ਕੁੜੱਤਣ ਰਹੇਗੀ।
ਮਿਥੁਨ— ਯਤਨ ਕਰਨ 'ਤੇ ਰਾਜ-ਦਰਬਾਰ ਨਾਲ ਜੁੜੇ ਕਿਸੇ ਕੰਮ ਦੇ ਰਸਤੇ 'ਚ ਪੇਸ਼ ਆ ਰਹੀ ਕੋਈ ਪੇਚੀਦਗੀ ਹਟੇਗੀ, ਵੱਡੇ ਲੋਕਾਂ 'ਚ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਕਰਕ— ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਸ਼ੁੱਭ ਕੰਮਾਂ 'ਚ ਧਿਆਨ, ਹਰ ਕੋਈ ਆਪ ਦੀ ਦਲੀਲ ਨੂੰ ਧਿਆਨ ਨਾਲ ਸੁਣੇਗਾ।
ਸਿੰਘ— ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਦੂਜਿਆਂ 'ਤੇ ਜ਼ਿਆਦਾ ਭਰੋਸਾ ਕਰਨਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ।
ਕੰਨਿਆ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ, ਉਸ 'ਚ ਸਫਲਤਾ ਮਿਲੇਗੀ, ਸੋਚ-ਵਿਚਾਰ 'ਚ ਗੰਭੀਰਤਾ ਅਤੇ ਸਮਝ ਰਹੇਗੀ।
ਤੁਲਾ— ਵਿਰੋਧੀਆਂ ਦੀ ਵਧੀ ਹੋਈ ਸਰਗਰਮੀ ਕਰਕੇ ਮਨ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਜਿਹਾ ਰਹੇਗਾ, ਕੋਈ ਵੀ ਨਵਾਂ ਯਤਨ ਜਾਂ ਪ੍ਰੋਗਰਾਮ ਹੱਥ 'ਚ ਨਾ ਲੈਣਾ ਠੀਕ ਰਹੇਗਾ।
ਬ੍ਰਿਸ਼ਚਕ— ਜਨਰਲ ਸਿਤਾਰਾ ਬਿਹਤਰ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਧਾਰਮਿਕ ਸਾਹਿਤ ਦੇ ਪੜ੍ਹਨ-ਪੜ੍ਹਾਉਣ ਅਤੇ ਕਥਾ-ਵਾਰਤਾ 'ਚ ਰੁਚੀ ਰਹੇਗੀ।
ਧਨ— ਅਦਾਲਤ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲੇਗਾ, ਸੰਤਾਨ ਦਾ ਰੁਖ਼ ਵੀ ਪਾਜ਼ੇਟਿਵ ਰਹੇਗਾ, ਇੱਜ਼ਤ ਮਿਲੇਗੀ।
ਮਕਰ— ਮਿੱਤਰਾਂ ਅਤੇ ਸੱਜਣ-ਸਾਥੀਆਂ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ ਪਰ ਸੁਭਾਅ 'ਚ ਗੁੱਸਾ, ਧਿਆਨ ਰੱਖੋ ਕਿ ਕਿਸੇ ਨਾਲ ਕੋਈ ਝਗੜਾ ਨਾ ਹੋ ਜਾਵੇ।
ਕੁੰਭ— ਸਿਤਾਰਾ ਧਨ ਲਾਭ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਫਿਰ ਵੀ ਕੰਮਕਾਜੀ ਕੰਮਾਂ ਨੂੰ ਪੂਰੇ ਧਿਆਨ ਨਾਲ ਨਿਪਟਾਉਣਾ ਸਹੀ ਰਹੇਗਾ।
ਮੀਨ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਤੌਰ 'ਤੇ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਵੈਸੇ ਕੁਝ ਟੈਨਸ਼ਨ-ਪ੍ਰੇਸ਼ਾਨੀ ਪਿੱਛੇ ਲੱਗੀ ਰਹੇਗੀ।
19 ਫਰਵਰੀ, 2018, ਸੋਮਵਾਰ
ਫੱਗਣ ਸੁਦੀ ਤਿਥੀ ਚੌਥ (19 ਫਰਵਰੀ ਦਿਨ-ਰਾਤ ਅਤੇ 20 ਨੂੰ ਸਵੇਰੇ 5.15 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮੀਨ 'ਚ
ਮੰਗਲ ਬ੍ਰਿਸ਼ਚਕ 'ਚ
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 30 (ਮਾਘ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲਸਾਨੀ, ਤਰੀਕ : 2, ਨਕਸ਼ੱਤਰ : ਉੱਤਰਾ ਭਾਦਰਪਦ (ਦੁਪਹਿਰ 1.38 ਤਕ), ਯੋਗ : ਸਾਧਿਯ (ਦੁਪਹਿਰ 1.53 ਤਕ), ਚੰਦਰਮਾ : ਮੀਨ ਰਾਸ਼ੀ 'ਤੇ, ਪੰਚਕ ਲੱਗੀ ਰਹੇਗੀ, ਭੱਦਰਾ ਰਹੇਗੀ (ਸ਼ਾਮ 5.15 ਤੋਂ ਲੈ ਕੇ ਅਗਲੇ ਦਿਨ (20 ਫਰਵਰੀ) ਸਵੇਰੇ 5.15 ਤਕ), ਦੁਪਹਿਰ 1.38 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ (ਪੂਰਬ-ਉੱਤਰ) ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਅਵਿਘਨਕਰ ਵਰਤ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)
ਪਾਣੀ ਨੂੰ ਤਰਸੇ ਲੋਕ, ਬਾਲਟੀਆਂ ਦਿਖਾ ਕੀਤਾ ਪ੍ਰਦਰਸ਼ਨ
NEXT STORY