ਨੌਸ਼ਹਿਰਾ ਪੰਨੂੰਆਂ, (ਮੈਣੀ)- ਸੀ. ਪੀ. ਆਈ. ਬਲਾਕ ਨੌਸ਼ਹਿਰਾ ਪੰਨੂੰਆਂ ਤੇ ਚੋਹਲਾ ਸਾਹਿਬ ਦੇ ਸਕੱਤਰ ਬਲਵਿੰਦਰ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀ ਪਾਣੀ ਵਾਲੀਆਂ ਟੈਂਕੀਆਂ ਦੇ ਕੁਨੈਕਸ਼ਨ ਤੁਰੰਤ ਚਾਲੂ ਕਰੇ। ਪਿੰਡ ਚੋਹਲਾ ਸਾਹਿਬ ਦੀ ਪਾਣੀ ਵਾਲੀ ਟੈਂਕੀ ਦੇ ਕੁਨੈਕਸ਼ਨ ਕੱਟੇ ਨੂੰ ਇਕ ਹਫਤਾ ਹੋ ਗਿਆ ਹੈ। ਲੋਕ ਪਾਣੀ ਵਾਲੇ ਪੀਣ ਨੂੰ ਤਰਸ ਰਹੇ ਹਨ। ਸਰਕਾਰ ਦਾ ਫਰਜ਼ ਹੈ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਤਾਂ ਮੁਹੱਈਆ ਕਰੇ, ਜਿਨ੍ਹਾਂ ਲੋਕਾਂ ਨੇ ਪਾਣੀ ਦੇ ਬਿੱਲ ਭਰੇ ਹਨ ਉਹ ਵੀ ਪਾਣੀ ਨੂੰ ਤਰਸ ਰਹੇ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀ ਕਾਨੂੰਨੀ ਤੌਰ 'ਤੇ ਟੈਂਕੀਆਂ ਦੇ ਕੁਨੈਕਸ਼ਨ ਕੱਟ ਨਹੀਂ ਸਕਦੇ ਕਿਉਂਕਿ ਇੰਝ ਕਰਨਾ ਮਨੁੱਖੀ ਹੱਕਾਂ ਦੀ ਉਲੰਘਣਾ ਹੈ। ਪਾਣੀ ਤੋਂ ਬਗੈਰ ਜੀਵ-ਜੰਤੂ ਵੀ ਜਿਊਂਦਾ ਨਹੀਂ ਰਹਿ ਸਕਦਾ। ਜੇਕਰ ਸਰਕਾਰ ਨੇ ਕੁਨੈਕਸ਼ਨ ਚਾਲੂ ਨਾ ਕੀਤੇ ਤਾਂ ਸੰਘਰਸ਼ ਕਰਨਾ ਲਾਜ਼ਮੀ ਹੋ ਜਾਵੇਗਾ। ਇਸ ਸਮੇਂ ਲੋਕਾਂ ਨੇ ਖਾਲੀ ਬਾਲਟੀਆਂ ਦਿਖਾ ਕੇ ਟੈਂਕੀਆਂ ਦੇ ਕੁਨੈਕਸ਼ਨ ਚਾਲੂ ਕਰਨ ਦੀ ਮੰਗ ਕੀਤੀ। ਇਸ ਮੌਕੇ ਸੀ. ਪੀ. ਆਈ. ਬਲਾਕ ਨੌਸ਼ਹਿਰਾ ਤੇ ਚੋਹਲਾ ਦੇ ਖਜ਼ਾਨਚੀ ਬਾਬਾ ਪਰਮਜੀਤ ਸਿੰਘ, ਬ੍ਰਾਂਚ ਸਕੱਤਰ ਹਰਪਾਲ ਸਿੰਘ, ਅਮਰੀਕ ਸਿੰਘ, ਪੰਜਾਬ ਇਸਤਰੀ ਸਭਾ ਦੀ ਆਗੂ ਮਨਜੀਤ ਕੌਰ, ਸੁਰਜੀਤ ਕੌਰ, ਬਲਜੀਤ ਕੌਰ, ਲਖਵਿੰਦਰ ਕੌਰ, ਹਰਨਾਮ ਸਿੰਘ, ਕਾਮਰੇਡ ਭਗਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਕੌਰ, ਗੁਰਪ੍ਰੀਤ ਕੌਰ ਤੇ ਕਿੰਦਰ ਕੌਰ ਆਦਿ ਹਾਜ਼ਰ ਸਨ।
ਰੈਸਟੋਰੈਂਟ ਮਾਲਕ ਤੋਂ ਮੰਗਿਆ ਬਿੱਲ ਤਾਂ ਬਾਊਂਸਰ ਬੁਲਾ ਕੇ ਕੀਤੀ ਕੁੱਟ-ਮਾਰ
NEXT STORY