ਜਲੰਧਰ (ਬਿਊਰੋ)-ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਵੀ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਨਾਂ ਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਥੇ ਹੀ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਸ਼ੂਟਰਾਂ ਨੂੰ ਤਿਆਰ ਕਰਨ ਨੂੰ ਲੈ ਕੇ ਖ਼ੁਲਾਸਾ ਹੋਇਆ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੀਆਂ ਵਧੀਆਂ ਮੁਸ਼ਕਲਾ, ਇਕ ਹੋਰ ਮਾਮਲੇ ’ਚ ਫਸੇ
ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਵੀ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਨਾਂ ਆ ਗਿਆ ਹੈ, ਜਿਸ ਕਾਰਨ ਉਹ ਹੋਰ ਵੀ ਮੁਸੀਬਤ ’ਚ ਘਿਰ ਗਏ ਹਨ। ਵਿਜੀਲੈਂਸ ਬਿਊਰੋ, ਜਿਸ ਨੇ ਸਾਬਕਾ ਕਾਂਗਰਸੀ ਆਗੂ ਨੂੰ ਜੰਗਲਾਤ ਘਪਲੇ ਵਿਚ ਗ੍ਰਿਫ਼ਤਾਰ ਕੀਤਾ ਹੈ, ਨੇ ਕਿਹਾ ਕਿ ਬਿਊਰੋ ਦੀ ਹਿਰਾਸਤ ਵਿਚ ਪੁੱਛਗਿਛ ਦੌਰਾਨ ਰੇਤ ਦੀ ਨਾਜਾਇਜ਼ ਮਾਈਨਿੰਗ ਵਿਚ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਮੂਸੇਵਾਲਾ ਕਤਲਕਾਂਡ 'ਚ ਖ਼ੁਲਾਸਾ: ਪੰਜਾਬ ਤੋਂ ਸਾਰਜ ਮਿੰਟੂ ਤੇ ਹਰਿਆਣਾ ਦੇ ਮੋਨੂ ਡਾਗਰ ਨੇ ਤਿਆਰ ਕੀਤੇ ਸਨ ਸ਼ਾਰਪ ਸ਼ੂਟਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀਆਂ ਹੌਲੀ-ਹੌਲੀ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਸ ਕਤਲਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਕੈਨੇਡਾ ’ਚ ਬੈਠਾ ਗੋਲਡੀ ਬਰਾੜ ਹੈ, ਜਿਸ ਨੇ ਹਰਿਆਣਾ ਅਤੇ ਪੰਜਾਬ ਦੀਆਂ ਜੇਲ੍ਹਾਂ ’ਚ ਬੈਠੇ ਦੋ ਗੈਂਗਸਟਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਲਈ ਕਿਹਾ ਸੀ ਅਤੇ ਮੁੱਖ ਸ਼ੂਟਰਾਂ ਨੂੰ ਗੱਡੀਆਂ ਅਤੇ ਬਾਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਵੱਖ-ਵੱਖ ਲੋਕਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਹੁਣ ਪੁਲਸ ਦੀ ਹਿਰਾਸਤ ’ਚ ਹਨ।
ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਕਾਂਗਰਸੀ ਕੌਂਸਲਰ ਦੇ ਮੁੰਡੇ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ
ਥਾਣਾ ਬੀ ਡਿਵੀਜ਼ਨ ਦੇ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੌਜੂਦਾ ਕਾਂਗਰਸੀ ਕੌਂਸਲਰ ਦੇ ਪੁੱਤਰ ਚਰਨਦੀਪ ਸਿੰਘ ਬਾਬਾ ਨੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਪ੍ਰਤਾਪ ਰਾਜਾ ਵਜੋਂ ਹੋਈ ਹੈ। ਇਸ ਘਟਨਾ ’ਚ ਮ੍ਰਿਤਕ ਨੌਜਵਾਨ ਦਾ ਇਕ ਸਾਥੀ ਵੀ ਜ਼ਖ਼ਮੀ ਹੋ ਗਿਆ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਕੇਕੜਾ 14 ਤੱਕ ਪੁਲਸ ਰਿਮਾਂਡ ’ਤੇ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਮਾਨਸਾ ਪੁਲਸ ਵਲੋਂ ਅੱਜ 9 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਪਿੰਡ ਕਾਲਾਂਵਾਲੀ ਦੇ ਸੰਦੀਪ ਕੁਮਾਰ ਉਰਫ ਕੇਕੜਾ ਦਾ ਅਦਾਲਤ ਨੇ 14 ਜੂਨ ਤੱਕ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।
ਕ੍ਰਾਸ ਵੋਟਿੰਗ ਕਾਰਨ ਕਾਂਗਰਸ ਨੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਕੀਤਾ ਮੁਅੱਤਲ
ਹਰਿਆਣਾ ਕਾਂਗਰਸ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਰਾਜ ਸਭਾ ਦੀਆਂ 2 ਸੀਟਾਂ ਲਈ ਸ਼ੁੱਕਰਵਾਰ ਨੂੰ ਹੋਈ ਵੋਟਿੰਗ 'ਚ ਕ੍ਰਾਸ ਵੋਟਿੰਗ ਦੇ ਮਾਮਲੇ 'ਚ ਕਾਂਗਰਸ ਹਾਈ ਕਮਾਨ ਨੇ ਕਾਰਵਾਈ ਕਰਦੋ ਹੋਏ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਦੱਸਣਯੋਗ ਹੈ ਕਿ ਕੱਲ ਯਾਨੀ ਸ਼ੁੱਕਰਵਾਰ ਨੂੰ ਚੋਣਾਂ 'ਚ ਭਾਜਪਾ ਤੋਂ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ (ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ) ਨੇ ਜਿੱਤ ਹਾਸਲ ਕੀਤੀ। ਕਾਂਗਰਸ ਉਮੀਦਵਾਰ ਅਜੇ ਮਾਕਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਹਿਮਾਚਲ ’ਚ ਗਰਜੇ ‘ਮਾਨ’, ਦਿੱਲੀ ਦੇ 'ਜਾਗ' ਨਾਲ ਪੰਜਾਬ ਨੇ ਜਮਾਇਆ ਈਮਾਨਦਾਰੀ ਦਾ ਦਹੀਂ, ਹੁਣ ਹਿਮਾਚਲ ਦੀ ਵਾਰੀ
ਹਿਮਾਚਲ ਪ੍ਰਦੇਸ਼ ’ਚ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੇ ਹਮੀਰਪੁਰ ਵਿਖੇ ਅਧਿਆਪਕਾਂ ਅਤੇ ਮਾਪਿਆਂ ਨਾਲ ‘ਸਿੱਖਿਆ ਸੰਵਾਦ’ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਹਿਮਾਚਲ ਦੇਵ ਭੂਮੀ ਹੈ, ਰਿਸ਼ੀਆਂ-ਮੁੰਨੀਆਂ ਦੀ ਭੂਮੀ ਹੈ। ਹਮੇਸ਼ਾ ਇਸ ਭੂਮੀ ਦਾ ਸਤਿਕਾਰ ਰਿਹਾ ਹੈ।
ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ 'ਤੇ ਬੈਠੇ ਸਿਆਸੀ ਲੋਕਾਂ ਦੇ ਕਰੀਬੀਆਂ ਨੂੰ CM ਮਾਨ ਦੀ ਚਿਤਾਵਨੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਅਲੀ ਡਿਗਰੀਆਂ ਲੈ ਕੇ ਸਰਕਾਰੀ ਨੌਕਰੀਆਂ 'ਤੇ ਬੈਠੇ ਸਿਆਸੀ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਇਸ ਸਬੰਧੀ ਭਗਵੰਤ ਮਾਨ ਵੱਲੋਂ ਇਕ ਟਵੀਟ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਪੋਸਟ, ਕਿਹਾ-ਤੇਰੀ ਮੌਤ ਦਾ ਇਨਸਾਫ਼ ਦਵਾ ਕੇ ਰਹਾਂਗਾ
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਮੂਸੇਵਾਲਾ ਦੇ ਜਨਮ ਦਿਨ ’ਤੇ ਸਾਰੇ ਕਲਾਕਾਰਾਂ, ਗਾਇਕਾਂ ਅਤੇ ਲੋਕ ਸਿੱਧੂ ਨੂੰ ਯਾਦ ਕਰਦੇ ਹੋਏ ਪੋਸਟ ਸਾਂਝੀਆਂ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਹਨ।
ਪੈਗੰਬਰ ’ਤੇ ਟਿੱਪਣੀ ਵਿਵਾਦ: ਕਈ ਸ਼ਹਿਰਾਂ ’ਚ ਹਿੰਸਾ; ਰਾਂਚੀ ’ਚ 2 ਦੀ ਮੌਤ, ਇੰਟਰਨੈੱਟ ਬੰਦ
ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਭਾਜਪਾ ’ਚੋਂ ਕੱਢੀ ਗਈ ਨੇਤਾ ਨੂਪੁਰ ਖ਼ਿਲਾਫ਼ ਸ਼ੁੱਕਰਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ’ਚ ਹਿੰਸਾ ਭੜਕ ਗਈ। ਜਿਸ ਤਹਿਤ ਅੱਗਜ਼ਨੀ, ਫਾਇਰਿੰਗ ਅਤੇ ਪ੍ਰਦਰਸ਼ਨ ਹੋਏ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਮਗਰੋਂ ਲੋਕ ਸੜਕਾਂ ’ਤੇ ਉਤਰ ਆਏ। ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਸ਼ੁੱਕਰਵਾਰ ਨੂੰ ਜੰਮੇ ਦੀ ਨਮਾਜ਼ ਤੋਂ ਬਾਅਦ ਭੜਕੀ ਹਿੰਸਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੰਟੋਰਲ ਕਰਨ ਲਈ ਪੁਲਸ ਵਲੋਂ ਕੀਤੀ ਗਈ ਕਾਰਵਾਈ ’ਚ ਜ਼ਖਮੀ ਦੋ ਦਰਜਨ ਲੋਕਾਂ ’ਚੋਂ ਦੇਰ ਰਾਤ 2 ਦੀ ਮੌਤ ਹੋ ਗਈ।
ਰਫ਼ਤਾਰ ਫੜ ਰਿਹੈ ਕੋਰੋਨਾ, ਦੇਸ਼ 'ਚ ਬੀਤੇ 24 ਘੰਟਿਆਂ 'ਚ 8 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਦੇਸ਼ 'ਚ 103 ਦਿਨਾਂ ਬਾਅਦ ਕੋਰੋਨਾ ਦੇ ਇਕ ਦਿਨ 'ਚ 8 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 4,32,13,435 ਪਹੁੰਚ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 40,370 ਹੋ ਗਈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ਨੀਵਾਰ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ, ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਕੁੱਲ 8,329 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ 10 ਹੋਰ ਮਰੀਜ਼ਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,24,757 ਤੇ ਪਹੁੰਚ ਗਈ ਹੈ।
ਜ਼ਿਮਨੀ ਚੋਣ ’ਚ ਲੋਕ ‘ਆਪ’ ਨੂੰ ਸਬਕ ਸਿਖਾ ਕੇ ਆਪਣਾ ਗੁੱਸਾ ਕੱਢਣਗੇ : ਅਸ਼ਵਨੀ ਸ਼ਰਮਾ
NEXT STORY