ਜਲੰਧਰ : ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਜਿਸ ਤਹਿਤ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ’ਚ ਕੁੜੀਆਂ ਦਾ ਗੈਂਗ ਵੀ ਸ਼ਾਮਲ ਸੀ। ਉਥੇ ਹੀ ਅੱਜ ਚੰਡੀਗੜ੍ਹ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਇੱਕ ਹੋਰ ਵੱਡਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਇੱਕ-ਦੋ ਨਹੀਂ ਸਗੋਂ ਪੰਜ ਤੋਂ ਵੱਧ ਯੋਜਨਾਵਾਂ ਬਣਾਈਆਂ ਗਈਆਂ ਸਨ।
ਚੰਡੀਗੜ੍ਹ 'ਚ CM ਹਾਊਸ ਦਾ 10 ਹਜ਼ਾਰ ਰੁਪਏ ਦਾ ਕੱਟਿਆ ਗਿਆ ਚਲਾਨ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੁੱਲ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ ਇਹ ਕੋਠੀ ਸੀ. ਐੱਮ. ਹਾਊਸ ਅੰਦਰ ਹੀ ਆਉਂਦੀ ਹੈ।
ਪੰਜਾਬ ਪੁਲਸ ਖ਼ੁਦ ਨਸ਼ੇ ਦੀ ਦਲਦਲ 'ਚ, ਲੁਧਿਆਣਾ 'ਚ ਡਿਊਟੀ ਦੇ ਰਿਹਾ ਹੈੱਡ ਕਾਂਸਟੇਬਲ ਭੁੱਕੀ ਸਣੇ ਗ੍ਰਿਫ਼ਤਾਰ
ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਪੁਲਸ ਖ਼ੁਦ ਨਸ਼ੇ ਦੀ ਦਲਦਲ 'ਚ ਫਸੀ ਹੋਈ ਹੈ। ਥਾਣਾ ਸਦਰ ਦੀ ਪੁਲਸ ਨੇ ਆਪਣੀ ਹੀ ਕਮਿਸ਼ਨਰੇਟ ਪੁਲਸ ਦਾ ਇਕ ਹੈੱਡ ਕਾਂਸਟੇਬਲ ਭੁੱਕੀ (ਚੂਰਾ ਪੋਸਤ) ਸਮੇਤ ਕਾਬੂ ਕੀਤਾ ਹੈ।
ਪੰਜਾਬ ਦੇ ਸਕੂਲ 'ਚ ਮੌਂਕੀਪਾਕਸ ਦੇ ਕੇਸ ਨੂੰ ਲੈ ਕੇ ਸਾਹਮਣੇ ਆਇਆ ਇਹ ਸੱਚ
ਮੀਡੀਆ 'ਚ ਛਪੀ ਇਕ ਖ਼ਬਰ ਨੂੰ ਸਿਰੇ ਤੋਂ ਨਕਾਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਮਹਾਮਾਰੀ ਵਿਗਿਆਨੀ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਮੋਹਾਲੀ ’ਚ ਹਾਲੇ ਤੱਕ ਮੌਂਕੀਪਾਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕਿਸਾਨਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਦਿੱਤੀ ਇਹ ਰਾਹਤ
ਪੰਜਾਬ ਦੇ ਕਿਸਾਨਾਂ ਲਈ ਭਗਵੰਤ ਮਾਨ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਸਰਕਾਰ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਲਈ ਮਿਆਦ ਵਧਾ ਕੇ 15 ਸਤੰਬਰ ਤੱਕ ਕਰ ਦਿੱਤੀ ਹੈ।
ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ
ਅੰਮ੍ਰਿਤਸਰ ਵਿਖੇ ਹੋਏ ਪੁਲਸ ਮੁਕਾਬਲੇ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਕੁੱਸਾ ਨੂੰ ਮਾਰ ਦਿੱਤਾ ਗਿਆ ਸੀ। ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਹੋਏ ਐਨਕਾਊਂਟਰ ਤੋਂ ਬਾਅਦ ਕਈ ਵੱਡੇ ਤੱਥ ਸਾਹਮਣੇ ਆਏ ਹਨ।
ਮੂਸੇਵਾਲਾ ਕਤਲਕਾਂਡ : ਅੰਕਿਤ ਤੇ ਸਚਿਨ ਚੌਧਰੀ ਮਾਨਸਾ ਅਦਾਲਤ ’ਚ ਪੇਸ਼, 5 ਦਿਨ ਦਾ ਵਧਾਇਆ ਰਿਮਾਂਡ
ਦਿੱਲੀ ਤੋਂ ਲਿਆਂਦੇ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਦਾ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਮੁਆਇਨਾ ਕਰਾਉਣ ਤੋਂ ਬਾਅਦ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 5 ਦਿਨ ਲਈ ਪੁਲਸ ਰਿਮਾਂਡ ਉੱਤੇ ਭੇਜਿਆ ਗਿਆ ਹੈ।
600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ’ਚ ਮੁਫ਼ਤ ਬਿਜਲੀ ਸਕੀਮ ਨੂੰ ਲਾਗੂ ਕਰਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਇਕ ਮਹੀਨੇ ’ਚ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
ਪੰਜਾਬ ਪੁਲਸ ਵੱਲੋਂ UP ਤੋਂ ਚੱਲ ਰਹੇ ਅੰਤਰਰਾਜੀ ਡਰੱਗ ਕਾਰਟਲ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ
ਇੱਕ ਵੱਡੀ ਕਾਰਵਾਈ ਦਰਜ ਕਰਦਿਆਂ ਪੰਜਾਬ ਪੁਲਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਇੱਕ ਗੈਰ-ਕਾਨੂੰਨੀ ਸਟੋਰੇਜ ਗੋਦਾਮ 'ਚ ਛਾਪੇਮਾਰੀ ਦੌਰਾਨ ਫਾਰਮਾ ਓਪੀਔਡਜ਼ ਦੀਆਂ 7 ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕਰਕੇ ਇੱਕ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ।
ਜਲੰਧਰ: ਸਾਬਕਾ ਸੈਨਿਕ ਸਾਂਝਾ ਮੋਰਚਾ ਨੇ ਪੀ. ਏ. ਪੀ. ਚੌਕ 'ਤੇ ਲਾਇਆ ਧਰਨਾ, ਹਾਈਵੇਅ ਕੀਤਾ ਜਾਮ
ਜਲੰਧਰ ਦੇ ਪੀ. ਏ. ਪੀ. ਚੌਕ ਨੇੜੇ ਸਾਬਕਾ ਸੈਨਿਕ ਸਾਂਝਾ ਮੋਰਚਾ ਪੰਜਾਬ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਚੱਕਾ ਜਾਮ ਕੀਤਾ ਗਿਆ। ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ।
ਮੂਸੇਵਾਲਾ ਕਤਲਕਾਂਡ : ਅੰਕਿਤ ਤੇ ਸਚਿਨ ਚੌਧਰੀ ਮਾਨਸਾ ਅਦਾਲਤ ’ਚ ਪੇਸ਼, 5 ਦਿਨ ਦਾ ਵਧਾਇਆ ਰਿਮਾਂਡ
NEXT STORY