ਜਲੰਧਰ : ਅੱਜ ਹੜ੍ਹ ਕਾਰਨ ਪਠਾਨਕੋਟ ਵਿਖੇ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਨੈਰੋਗੇਜ ਰੇਲਵੇ ਪੁਲ ਚੱਕੀ ਦਰਿਆ 'ਚ ਰੁੜ੍ਹ ਗਿਆ। ਉਥੇ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋ ਗਈ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਪਠਾਨਕੋਟ 'ਚ ਹੜ੍ਹ ਦਾ ਕਹਿਰ, ਹਿਮਾਚਲ ਨੂੰ ਜੋੜਨ ਵਾਲਾ ਨੈਰੋਗੇਜ ਪੁਲ ਦਰਿਆ 'ਚ ਰੁੜ੍ਹਿਆ
ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ 'ਤੇ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਨੈਰੋਗੇਜ ਰੇਲਵੇ ਪੁਲ ਚੱਕੀ ਦਰਿਆ 'ਚ ਰੁੜ੍ਹ ਗਿਆ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਇਕ ਹੋਰ ਵੱਡਾ ਖ਼ੁਲਾਸਾ, ਹੁਣ ਇਸ ਖ਼ਤਰਨਾਕ ਗੈਂਗਸਟਰ ਦਾ ਨਾਂ ਆਇਆ ਸਾਹਮਣੇ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਇਸ ਕਤਲ ਕਾਂਡ ਵਿਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋਈ ਹੈ।
ਲਖੀਮਪੁਰ ਖੀਰੀ ’ਚ ਚੱਲ ਰਿਹਾ ਕਿਸਾਨਾਂ ਦਾ ਧਰਨਾ ਖ਼ਤਮ, ਇਸ ਤਾਰੀਖ਼ ਨੂੰ ਦਿੱਲੀ ’ਚ ਹੋਵੇਗੀ ਬੈਠਕ
ਕੇਂਦਰੀ ਮੰਤਰੀ ਅਜੇ ਮਿਸ਼ਰਾ ‘ਟੇਨੀ’ ਨੂੰ ਬਰਖ਼ਾਸਤ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ (MSP) ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (SKM) ਦਾ ਕਿਸਾਨ ਅੰਦੋਲਨ ਸ਼ਨੀਵਾਰ ਦੁਪਹਿਰ ਨੂੰ ਕਿਸਾਨਾਂ ਨਾਲ ਗੱਲਬਾਤ ਮਗਰੋਂ ਖ਼ਤਮ ਹੋ ਗਿਆ।
ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੂੰ ਲੈ ਕੇ ਆਰ. ਟੀ. ਆਈ. ’ਚ ਹੋਇਆ ਖ਼ੁਲਾਸਾ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਕਿਸ ਨੇ ਬੈਨ ਕਰਵਾਇਆ, ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ। ਇਹ ਖ਼ੁਲਾਸਾ ਮਹਾਰਾਸ਼ਟਰ ਦੇ ਰਹਿਣ ਵਾਲੇ ਸਿੱਧੂ ਦੇ ਪ੍ਰਸ਼ੰਸਕ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਆਰ. ਟੀ. ਆਈ. ਰਾਹੀਂ ਹੋਇਆ ਹੈ।
ਅੰਮ੍ਰਿਤਸਰ ਬੰਬ ਮਾਮਲੇ ’ਚ ਇਕ ਹੋਰ ਵਿਅਕਤੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਕਾਰ ਹੇਠਾਂ ਲਗਾਏ ਜਾਣ ਦੇ ਮਾਮਲੇ ’ਚ ਪੁਲਸ ਨੇ ਇਸ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਜਿੰਦਰ ਵਜੋਂ ਹੋਈ ਹੈ।
ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ
ਹੁਸ਼ਿਆਰਪੁਰ ਤੋਂ ਕਰੀਬ 16 ਕਿਲੋਮੀਟਰ ਦੂਰ ਪਿੰਡ ਮੰਡਿਆਲਾ ਵਿਖੇ ਰੇਲਵੇ ਕ੍ਰਾਸਿੰਗ 'ਤੇ ਡੀ. ਐੱਮ. ਯੂ. ਰੇਲ ਗੱਡੀ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਡਿਆਲਾ ਵਿਖੇ ਰੇਲਵੇ ਕ੍ਰਾਸਿੰਗ ’ਤੇ ਇਕ ਟਰੱਕ ਚਾਲਕ ਜਾ ਰਿਹਾ ਸੀ ਤਾਂ ਉਸੇ ਸਮੇਂ ਜਲੰਧਰ ਜਾਣ ਵਾਲੀ ਡੀ. ਮਲਟੀਪਲ ਯੂਨਿਟ (ਡੀ. ਐੱਮ. ਯੂ) ਟਰੇਨ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ।
24 ਅਗਸਤ ਨੂੰ ਚੰਡੀਗੜ੍ਹ ਆਉਣਗੇ PM ਮੋਦੀ, ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ-ਚੰਡੀਗੜ੍ਹ ਨਾਲ ਲੱਗਦੇ ਨਿਊ ਚੰਡੀਗੜ੍ਹ ਦੇ ਦੌਰੇ 'ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ।
ਪੰਜਾਬ 'ਚ ਕੱਚੇ ਅਧਿਆਪਕਾਂ ਨੇ ਸਾਰੇ ਪ੍ਰਦਰਸ਼ਨ ਖ਼ਤਮ ਕਰਨ ਦਾ ਲਿਆ ਫ਼ੈਸਲਾ, ਜਾਣੋ ਕਾਰਨ
ਪੰਜਾਬ 'ਚ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਨੇ ਸਰਕਾਰ ਵੱਲੋਂ ਜਲਦੀ ਹੀ ਨੌਕਰੀਆਂ ਯਕੀਨੀ ਬਣਾਉਣ ਲਈ ਨੀਤੀ ਲਿਆਉਣ ਦੇ ਭਰੋਸੇ ਤੋਂ ਬਾਅਦ ਧਰਨਾ ਪ੍ਰਦਰਸ਼ਨ ਬੰਦ ਕਰਨ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ
ਪੰਜਾਬ ਪੁਲਸ ਦੇ ਐੱਸ. ਆਈ. ਦਿਲਬਾਗ ਸਿੰਘ ਦੀ ਬਲੈਰੋ ਗੱਡੀ ਵਿਚ ਬੰਬ ਰੱਖਣ ਦੇ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ ਚਾਚਾ-ਭਤੀਜਾ ਨਿਕਲੇ ਹਨ ਅਤੇ ਉਨ੍ਹਾਂ ਕੋਲੋਂ 4000 ਡਾਲਰ ਵੀ ਬਰਾਮਦ ਕੀਤੇ ਗਏ ਹਨ।
ਪੰਜਾਬ ਦੀਆਂ 5 ਕਿਸਾਨ ਜੱਥੇਬੰਦੀਆਂ ਦਾ ਅਹਿਮ ਐਲਾਨ, ਵੱਖ-ਵੱਖ ਥਾਵਾਂ 'ਤੇ ਕੀਤੀਆਂ ਜਾਣਗੀਆਂ ਵੱਡੀਆਂ ਕਾਨਫਰੰਸਾਂ
ਪੰਜਾਬ ਨਾਲ ਸਬੰਧਿਤ 5 ਕਿਸਾਨ ਜੱਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ 6 ਥਾਵਾਂ ’ਤੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ।
ਪੰਜਾਬ ਸਰਕਾਰ ਨੂੰ ਘੇਰਦਿਆਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੇ ਪ੍ਰੈੱਸ ਕਾਨਫਰੰਸ ਕਰ ਕਹੀਆਂ ਇਹ ਗੱਲਾਂ
NEXT STORY