ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਵੈਸੇ ਤਾਂ ਕਈ ਮਹੀਨੇ ਪਹਿਲਾਂ ਹੀ ਲੁਧਿਆਣਾ ਨੂੰ ਖੁੱਲ੍ਹੇ 'ਚ ਮਲ ਮੁਕਤ ਐਲਾਨ ਦਿੱਤਾ ਸੀ ਪਰ ਇਹ ਸਭ ਕੁਝ ਕਾਗਜ਼ਾਂ 'ਚ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜਿਸ ਦਾ ਖੁਲਾਸਾ ਕੇਂਦਰ ਦੀ ਟੀਮ ਵਲੋਂ ਕੀਤੀ ਗਈ ਕ੍ਰਾਸ ਚੈਕਿੰਗ 'ਚ ਹੋਇਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਖੁੱਲ੍ਹੇ 'ਚ ਮਲ ਤਿਆਗ ਮੁਕਤ ਐਲਾਨਣ ਲਈ ਨਗਰ ਨਿਗਮ ਵਲੋਂ ਪੁਰਾਣੇ ਪਬਲਿਕ ਟਾਇਲਟ ਦੀ ਰਿਪੇਅਰ ਕਰਾਉਣ ਸਮੇਤ ਕਈ ਥਾਈਂ ਨਵੇਂ ਪ੍ਰੀ-ਫੈਬ੍ਰੀਕੇਟਿਡ ਟਾਇਲਟ ਵੀ ਬਣਾਏ ਗਏ ਹਨ।
ਇੱਥੋਂ ਤੱਕ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਨਵੇਂ ਪਬਲਿਕ ਟਾਇਲਟ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਨੂੰ ਖੁੱਲ੍ਹੇ 'ਚ ਪਖਾਨਾ ਮੁਕਤ ਡਿਕਲੇਅਰ ਕਰਵਾ ਲਿਆ ਗਆਿ ਹੈ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਹਰ 6 ਮਹੀਨੇ ਬਾਅਦ ਗਰਾਊਂਡ 'ਤੇ ਕ੍ਰਾਸ ਚੈਕਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਸੋਮਵਾਰ ਨੂੰ ਟੀਮ ਇੱਥੇ ਪੁੱਜੀ ਅਤੇ ਨਗਰ ਨਿਗਮ ਦੀ ਹੈਲਥ ਸ਼ਾਖਾ ਅਤੇ ਓ. ਐਂਡ ਐੱਮ. ਸੈੱਲ ਦੇ ਅਫਸਰਾਂ ਨਾਲ ਵੱਖ-ਵੱਖ ਥਾਵਾਂ 'ਤੇ ਜਾ ਕੇ ਪਬਲਿਕ ਟਾਇਲਟ ਅਤੇ ਸਲੱਮ ਏਰੀਆ ਦਾ ਜਾਇਜ਼ਾ ਲਿਆ, ਜਿੱਥੇ ਪਬਲਿਕ ਟਾਇਲਟ 'ਚ ਬਿਜਲੀ, ਪਾਣੀ ਦੀ ਸਹੂਲਤ ਨਾ ਹੋਣ ਸਮੇਤ ਦਰਵਾਜ਼ੇ ਟੁੱਟੇ ਹੋਏ ਸਨ। ਕਈ ਥਾਈਂ ਟਾਇਲਟ 'ਤੇ ਤਾਲੇ ਲੱਗੇ ਹੋਏ ਸਨ। ਇਸੇ ਤਰ੍ਹਾਂ ਸਲੱਮ ਇਲਾਕੇ 'ਚ ਲੋਕ ਅਜੇ ਵੀ ਖੁੱਲ੍ਹੇ 'ਚ ਪਖਾਨਾ ਜਾ ਰਹੇ ਹਨ।
ਇਸ ਵਾਰ 10 ਹਜ਼ਾਰ ਨਵੇਂ ਵੋਟਰ ਪਹਿਲੀ ਵਾਰ ਪਾਉਣਗੇ ਵੋਟ
NEXT STORY