ਜਲੰਧਰ - ਪੰਜਾਬ ’ਚ ਤਰਨਤਾਰਨ 'ਚ ਪੁਲਸ ਅਤੇ ਗੈਂਗਸਟਰ ਦੇ 2 ਗੁਰਗਿਆਂ ਵਿਚਕਾਰ ਦੇਰ ਰਾਤ ਮੁੱਠਭੇੜ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਥਾਣਾ ਵਲਟੋਹਾ ਦੀ ਪੁਲਸ ਪਾਰਟੀ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ ਵਿਖੇ ਮੌਜੂਦ ਸੀ। ਉੱਥੇ ਹੀ ਦੂਜੇ ਪਾਸੇ ਦੇਸ਼ 'ਚ HMPV ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਿਹਤ ਮੰਤਰਾਲਾ ਸਰਗਰਮ ਹੋ ਗਿਆ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਸਾਹ ਦੀਆਂ ਬਿਮਾਰੀਆਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਪਰ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸਾਹ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ ਗੰਭੀਰ ਗੰਭੀਰ ਸਾਹ ਰੋਗ (SARI) ਅਤੇ ਇਨਫਲੂਐਂਜ਼ਾ ਵਰਗੀ ਬਿਮਾਰੀ (ILI) ਲਈ ਨਿਗਰਾਨੀ ਵਧਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. MP ਅੰਮ੍ਰਿਤਪਾਲ ਸਿੰਘ ਦੇ ਪਿਤਾ ਨਜ਼ਰਬੰਦ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਘਰ ਦੇ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਉਹ ਅੱਜ ਮੋਹਾਲੀ ਜਾਣ ਵਾਲੇ ਸਨ, ਜਿੱਥੇ ਉਨ੍ਹਾਂ ਨੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋਣਾ ਸੀ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
2. ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਆ ਗਈ ਖ਼ੁਸ਼ਖਬਰੀ
ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਨੇ ਤਿੰਨ ਰੋਜ਼ਾ ਹੜਤਾਲ ਖ਼ਤਮ ਕਰ ਦਿੱਤੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੋਲਂ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਜਿਸ ਮਗਰੋਂ ਹੜਤਾਲ 'ਤੇ ਗਏ ਮੁਲਾਜ਼ਮਾਂ ਨੇ ਇਸ ਹੜਤਾਲ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
3. ਵੱਡੀ ਖ਼ਬਰ : ਬਰਫ਼ ਵਾਂਗ ਠੰਡਾ ਪਿਆ ਡੱਲੇਵਾਲ ਦਾ ਸਰੀਰ, ਨਹੀਂ ਦਿੱਤਾ ਕੋਈ ਜਵਾਬ! (ਵੀਡੀਓ)
ਖ਼ਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸੋਮਵਾਰ ਦੇਰ ਰਾਤ ਵੀ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਬਲੱਡ ਪ੍ਰੈੱਸ਼ਰ 88/52 'ਤੇ ਪਹੁੰਚ ਗਿਆ ਸੀ। ਇਸ ਬਾਰੇ ਗੱਲਬਾਤ ਕਰਦਿਆਂ ਡੱਲੇਵਾਲ ਦੇ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਮਾਨੀਟਰ 'ਚ ਵੀ ਉਨ੍ਹਾਂ ਦਾ ਬੀ. ਪੀ. ਨੋਟ ਨਹੀਂ ਹੋ ਰਿਹਾ ਸੀ, ਇੰਨਾ ਜ਼ਿਆਦਾ ਬੀ. ਪੀ. ਡਾਊਨ ਹੋ ਗਿਆ ਸੀ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
4.ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਤਰਨਤਾਰਨ 'ਚ ਪੁਲਸ ਅਤੇ ਗੈਂਗਸਟਰ ਦੇ 2 ਗੁਰਗਿਆਂ ਵਿਚਕਾਰ ਦੇਰ ਰਾਤ ਮੁੱਠਭੇੜ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਥਾਣਾ ਵਲਟੋਹਾ ਦੀ ਪੁਲਸ ਪਾਰਟੀ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ ਵਿਖੇ ਮੌਜੂਦ ਸੀ। ਇਸ ਦੌਰਾਨ ਐਕਟੀਵਾ ਸਵਾਰ ਦੋ ਵਿਅਕਤੀਆਂ ਨੂੰ ਪੁਲਸ ਪਾਰਟੀ ਵੱਲੋਂ ਦੇਰ ਰਾਤ ਲਗਾਏ ਨਾਕੇ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ਦੌਰਾਨ ਦੋਵਾਂ ਨਾਕਾ ਤੋੜਦੇ ਹੋਏ ਫਰਾਰ ਹੋ ਗਏ ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
5. ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ, ਜਾਣੋ ਕਿਸ ਦਿਨ ਪੈਣਗੀਆਂ ਵੋਟਾਂ
ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ 5 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਆਉਣਗੇ। ਇਸ ਵਾਰ ਵੀ ਦਿੱਲੀ 'ਚ ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਤ੍ਰਿਕੋਣੀ ਮੁਕਾਬਲਾ ਦੇਖਣ ਨੂੰ ਮਿਲੇਗਾ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
6. ਮੁੜ ਲਾਕਡਾਊਨ ਦੀ ਤਿਆਰੀ! ਕੇਂਦਰੀ ਸਿਹਤ ਮੰਤਰੀ ਵੱਲੋਂ HMPV ਲਈ ਅਲਰਟ ਜਾਰੀ
ਦੇਸ਼ 'ਚ HMPV ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਿਹਤ ਮੰਤਰਾਲਾ ਸਰਗਰਮ ਹੋ ਗਿਆ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਸਾਹ ਦੀਆਂ ਬਿਮਾਰੀਆਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਪਰ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸਾਹ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ ਗੰਭੀਰ ਗੰਭੀਰ ਸਾਹ ਰੋਗ (SARI) ਅਤੇ ਇਨਫਲੂਐਂਜ਼ਾ ਵਰਗੀ ਬਿਮਾਰੀ (ILI) ਲਈ ਨਿਗਰਾਨੀ ਵਧਾਉਣ ਦੀ ਸਲਾਹ ਦਿੱਤੀ ਹੈ। ਪਰ ਇਥੇ ਇਹ ਦੱਸਣਾ ਬਣਦਾ ਹੈ ਕਿ ਜਦੋਂ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਤਾਂ ਇਸੇ ਤਰ੍ਹਾਂ ਨਾਲ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸਭ ਤੋਂ ਪਹਿਲਾਂ ਸਰਵੇਲੈਂਸ ਵਧਾਉਣ ਦੀ ਸਲਾਹ ਜਾਰੀ ਕੀਤੀ ਗਈ ਸੀ। ਇਸ ਮਗਰੋਂ ਜਦੋਂ ਲਗਾਤਾਰ ਮਾਮਲੇ ਵਧਦੇ ਚਲੇ ਗਏ ਤਾਂ ਸਿਹਤ ਮੰਤਰਾਲਾ ਨੇ ਇਕ ਇਕ ਕਰ ਕੇ ਸਾਰੇ ਸੂਬਿਆਂ ਵਿਚ ਲਾਕਡਾਊਨ ਲਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਹੌਲੀ ਹੌਲੀ ਪੂਰੇ ਦੇਸ਼ ਵਿਚ ਲਾਕਡਾਊਨ ਲਾ ਦਿੱਤਾ ਗਿਆ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
7. ਤੜਕਸਾਰ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਢਹਿ-ਢੇਰੀ ਹੋਏ ਘਰ, 32 ਲੋਕਾਂ ਦੀ ਮੌਤ
ਨੇਪਾਲ ਨੇੜੇ ਪੱਛਮੀ ਚੀਨ ਦੇ ਪਹਾੜੀ ਖੇਤਰ 'ਚ ਮੰਗਲਵਾਰ ਸਵੇਰੇ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਪ੍ਰਸਾਰਕ 'ਸੀਸੀਟੀਵੀ' ਨੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਦੇ ਹਵਾਲੇ ਨਾਲ ਮ੍ਰਿਤਕਾਂ ਦੀ ਗਿਣਤੀ ਦੱਸੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਨੇਪਾਲ ਦੀ ਸਰਹੱਦ ਦੇ ਨੇੜੇ ਤਿੱਬਤ ਖੇਤਰ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਤਿੱਬਤ ਖੇਤਰ ਦੇ ਪਹਾੜੀ ਖੇਤਰ 'ਚ ਕਰੀਬ 10 ਕਿਲੋਮੀਟਰ ਦੀ ਡੂੰਘਾਈ 'ਚ ਆਇਆ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
8. ਵਾਹਨਾਂ ਲਈ ਲਾਗੂ ਹੋਵੇਗਾ 'ਐਂਡ ਆਫ ਲਾਈਫ ਵਹੀਕਲ' ਨਿਯਮ , ਹਰ ਸਟੇਕਹੋਲਡਰ ਹੋਵੇਗਾ ਜ਼ਿੰਮੇਵਾਰ
ਦੇਸ਼ ਵਿੱਚ ਆਟੋ ਕੰਪਨੀਆਂ ਲਗਾਤਾਰ ਨਵੇਂ ਉਤਪਾਦ ਲਾਂਚ ਕਰ ਰਹੀਆਂ ਹਨ ਅਤੇ ਆਟੋ ਦੀ ਵਿਕਰੀ ਵੀ ਹਰ ਮਹੀਨੇ ਵਧ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਪ੍ਰਦੂਸ਼ਣ ਵਧਾਉਣ ਵਿੱਚ ਵਾਹਨਾਂ ਦਾ ਵੀ ਯੋਗਦਾਨ ਹੈ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
9. ਸ਼ਰਮਨਾਕ! ਮਾਪਿਆਂ ਦਾ ਨਾਂ ਚਮਕਾਉਣ ਗਈ ਖਿਡਾਰਣ ਦੀ ਕੋਚ ਨੇ ਰੋਲ਼ੀ ਪੱਤ
ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਾਬਾਲਗ ਮਹਿਲਾ ਹਾਕੀ ਖਿਡਾਰਨ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਆਪਣੇ ਕੋਚ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਹੈ। ਮੁਲਜ਼ਮ ਕੋਚ ਭਾਨੂ ਅਗਰਵਾਲ, ਜੋ ਕਿ ਚੰਪਾਵਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਘਟਨਾ ਨੇ ਪੂਰੇ ਸੂਬੇ 'ਚ ਤਹਿਲਕਾ ਮਚਾ ਦਿੱਤਾ ਹੈ, ਖਾਸ ਤੌਰ 'ਤੇ ਅਜਿਹੇ ਸਮੇਂ ਜਦੋਂ ਉੱਤਰਾਖੰਡ 'ਚ 28 ਜਨਵਰੀ ਤੋਂ 38ਵੀਆਂ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
10. ਗਾਇਕ ਉਦਿਤ ਨਾਰਾਇਣ ਦੀ ਬਿਲਡਿੰਗ 'ਚ ਲੱਗੀ ਅੱਗ
ਗਾਇਕ ਉਦਿਤ ਨਾਰਾਇਣ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਉਸ ਦੇ ਗੁਆਂਢੀ ਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 6 ਜਨਵਰੀ ਨੂੰ ਰਾਤ 9.15 ਵਜੇ ਅੰਧੇਰੀ ਦੇ ਸ਼ਾਸਤਰੀ ਨਗਰ 'ਚ ਉਦਿਤ ਨਾਰਾਇਣ ਦੀ ਬਿਲਡਿੰਗ 'ਸਕਾਈਪੈਨ' ਅਪਾਰਟਮੈਂਟ ਅੱਗ ਦੀ ਲਪੇਟ 'ਚ ਆ ਗਈ ਸੀ। ਕੁਝ ਹੀ ਸਮੇਂ 'ਚ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।ਇਸ ਘਟਨਾ ਦੀ ਜਾਣਕਾਰੀ ਵਿੱਕੀ ਲਾਲਵਾਨੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਦਿਤ ਦੇ ਗੁਆਂਢੀ ਰਾਹੁਲ ਮਿਸ਼ਰਾ, ਜੋ ਉਸ ਵਿੰਗ ਦੀ 11ਵੀਂ ਮੰਜ਼ਿਲ 'ਤੇ ਰਹਿੰਦਾ ਸੀ, ਦੀ ਕੋਕਿਲਾਬੇਨ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋ ਗਈ। ਇਸ ਅੱਗ ਕਾਰਨ ਫਲੈਟ 'ਚ ਮੌਜੂਦ ਉਸ ਦੇ ਰਿਸ਼ਤੇਦਾਰ ਰੌਨਕ ਮਿਸ਼ਰਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਲਿੰਕ ’ਤੇ ਕਲਿਕ ਕਰ ਪੜ੍ਹੋ ਪੂਰੀ ਖਬਰ
ਲੁਧਿਆਣਾ 'ਚ ਮਹਿਲਾ ਬਣੇਗੀ ਮੇਅਰ, ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
NEXT STORY