ਜਲੰਧਰ (ਬਿਊਰੋ) : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਨੰਗਲ ਵਿਖੇ ਐੱਸ.ਡੀ.ਐੱਮ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਐੱਸ. ਡੀ. ਐੱਮ. ਦਫ਼ਤਰ ਦੇ ਵੱਡੀ ਗਿਣਤੀ ’ਚ ਮੁਲਾਜ਼ਮ ਗ਼ੈਰ- ਹਾਜ਼ਰ ਪਾਏ ਗਏ ਤੇ ਕਈ ਮੁਲਾਜ਼ਮ ਸਮੇਂ ਤੋਂ ਦੇਰੀ ਨਾਲ ਦਫ਼ਤਰ ਪਹੁੰਚੇ। ਉਥੇ ਹੀ ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ ’ਤੇ ਪਲਟਵਾਰ ਕੀਤਾ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਕਾਂਗਰਸ ਹਾਈਕਮਾਨ ਵਲੋਂ ਜਾਰੀ ਨੋਟਿਸ ਦਾ ਪ੍ਰਨੀਤ ਕੌਰ ਨੇ ਦਿੱਤਾ ਠੋਕਵਾਂ ਜਵਾਬ
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ ’ਤੇ ਪਲਟਵਾਰ ਕੀਤਾ ਹੈ।
ਮੰਤਰੀ ਹਰਜੋਤ ਬੈਂਸ ਵੱਲੋਂ SDM ਦਫ਼ਤਰ ਦਾ ਦੌਰਾ, ਗ਼ੈਰ ਹਾਜ਼ਰ ਤੇ ਲੇਟ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਨੰਗਲ ਵਿਖੇ ਐੱਸ.ਡੀ.ਐੱਮ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਐੱਸ.ਡੀ.ਐੱਮ ਦਫ਼ਤਰ ਦੇ ਵੱਡੀ ਗਿਣਤੀ 'ਚ ਮੁਲਾਜ਼ਮ ਗ਼ੈਰ ਹਾਜ਼ਰ ਪਾਏ ਗਏ ਤੇ ਕਈ ਮੁਲਾਜ਼ਮ ਸਮੇਂ ਤੋਂ ਦੇਰੀ ਨਾਲ ਦਫ਼ਤਰ ਪਹੁੰਚੇ। ਮੰਤਰੀ ਹਰਜੋਤ ਬੈਂਸ ਨੇ ਡੀਸੀ ਰੋਪੜ ਨੂੰ ਗੈਰ ਹਾਜ਼ਰ ਤੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸੋ ਕੋਜ਼ ਤੇ ਟਰਮੀਨੇਸ਼ਨ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਤੁਰਕੀ 'ਚ ਮੁੜ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਹੁਣ ਤੱਕ 1500 ਤੋਂ ਵਧੇਰੇ ਮੌਤਾਂ ਦੀ ਪੁਸ਼ਟੀ
ਤੁਰਕੀ ਵਿਚ ਇਕ ਦੇ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸੋਮਵਾਰ ਸਵੇਰੇ ਰਿਕਟਰ ਸਕੇਲ 'ਤੇ 7.8 ਦੀ ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਹੁਣ ਤੱਕ 1500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਝਟਕੇ ਦੇ ਲਗਭਗ 12 ਘੰਟੇ ਬਾਅਦ ਸ਼ਾਮ ਸਾਢੇ 4 ਵਜੇ ਕਰੀਬ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਰਾਜਾ ਵੜਿੰਗ ਦੇ ਮਗਰੋਂ ਸਿੱਧੂ ਦੇ ਹੱਕ 'ਚ ਆਏ MP ਗੁਰਜੀਤ ਔਜਲਾ, ਟਵੀਟ ਕਰਕੇ ਕਹੀ ਇਹ ਗੱਲ
ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ।
ਪੰਜਾਬ ਸਰਕਾਰ ਦਾ ਅਹਿਮ ਐਲਾਨ, ਅਗਲੇ ਮਹੀਨੇ ਤੱਕ ਖੋਲ੍ਹੀਆਂ ਜਾਣਗੀਆਂ ਮਾਈਨਿੰਗ ਦੀਆਂ 50 ਸਾਈਟਾਂ
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮਾਈਨਿੰਗ ਦੀਆਂ 16 ਸਾਈਟਾਂ ਖੋਲ੍ਹੀਆਂ ਹਨ।
ਮੂਸੇਵਾਲਾ ਕਤਲ ਕਾਂਡ ’ਚ ਫਰੀਦਕੋਟ ਜੇਲ੍ਹ ’ਚ ਬੰਦ ਗੈਂਗਸਟਰ ਡਾਗਰ ਦਾ ਵੱਡਾ ਕਾਰਨਾਮਾ ਆਇਆ ਸਾਹਮਣੇ
ਸਥਾਨਕ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਵਿਚ ਬੰਦ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਿਲ ਗੈਂਗਸਟਰ ਮੋਨੂੰ ਡਾਗਰ ਪੁੱਤਰ ਰਾਮ ਕੁਮਾਰ ਵਾਸੀ ਥਾਣਾ ਮੁਰਬਲ ਜ਼ਿਲ੍ਹਾ ਸੋਨੀਪਤ ਹਰਿਆਣਾ ਕੋਲੋਂ ਇਕ ਟੱਚ ਸਕਰੀਨ ਮੋਬਾਇਲ ਬਰਾਮਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਜੇਲ੍ਹ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।
ਆਸਟਰੀਆ ਅਤੇ ਇਟਲੀ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 9 ਲੋਕਾਂ ਦੀ ਮੌਤ
ਆਸਟਰੀਆ ਅਤੇ ਇਟਲੀ ਵਿੱਚ ਹਫ਼ਤੇ ਦੇ ਅੰਤ ਵਿੱਚ ਬਰਫੀਲੇ ਤੂਫਾਨ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ, ਜਦੋਂ ਭਾਰੀ ਬਰਫਬਾਰੀ ਅਤੇ ਸਕੂਲਾਂ ਦੀਆਂ ਛੁੱਟੀਆਂ ਕਾਰਨ ਵੱਡੀ ਗਿਣਤੀ 'ਚ ਲੋਕ ਐਲਪਸ 'ਤੇ 'ਸਕੀ' ਕਰਨ ਲਈ ਪਹੁੰਚ ਰਹੇ ਹਨ।
ਬੇਅਦਬੀ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਘੇਰੀ 'ਆਪ'
ਜਲੰਧਰ ਵਿੱਚ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ ਲਈ ਪੁੱਜੇ ਅਸ਼ਵਨੀ ਸ਼ਰਮਾ ਨੇ ਬਹਿਬਲ ਕਲਾਂ ਮੋਰਚੇ ਵੱਲੋਂ ਮੁੱਖ ਮਾਰਗ ਜਾਮ ਕਰਨ ਬਾਰੇ ਕਿਹਾ ਕਿ ਭਾਜਪਾ ਦਾ ਸਿੱਧਾ ਸਟੈਂਡ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਜਾਵੇ। ਸੱਤਾ 'ਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਨੇ ਕਿਹਾ ਸੀ ਕਿ ਕੁਝ ਦਿਨਾਂ 'ਚ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਪਰ ਕਾਫ਼ੀ ਸਮਾਂ ਹੋ ਗਿਆ ਹੈ।
ਬਟਾਲਾ ਦੇ ਪਿੰਡ 'ਚ ਰਾਤ ਵੇਲੇ ਵਾਪਰੀ ਵੱਡੀ ਵਾਰਦਾਤ, ਘਰ ਅੰਦਰ ਵੜ ਕੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲੀਆਂ
ਇੱਥੋਂ ਦੇ ਪਿੰਡ ਦਹੀਆ 'ਚ ਕਾਰ ਸਵਾਰ 6 ਲੋਕ ਪਹਿਲਾਂ ਸਾਬਕਾ ਸਰਪੰਚ ਦੇ ਘਰ ਵੜੇ ਅਤੇ ਫਿਰ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸਾਬਕਾ ਸਰਪੰਚ ਵੱਲੋਂ ਵੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਜਵਾਬੀ ਫਾਇਰ ਕੀਤੇ ਗਏ।
ਲੀਬੀਆ ’ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਲਈ ਚੰਗੀ ਖ਼ਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਵੱਡਾ ਬਿਆਨ
ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗ ਮਜਾਰੀ ਦੇ ਪੰਜ ਨੌਜਵਾਨਾਂ ਸਮੇਤ 12 ਨੌਜਵਾਨ ਦੀ ਮਦਦ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਵਾਜ਼ ਚੁੱਕੀ ਹੈ। ਹਰਜੋਤ ਸਿੰਘ ਬੈਂਸ ਨੇ ਲੀਬੀਆ ਵਿਚ ਫਸੇ ਸਾਰੇ 12 ਭਾਰਤੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਲਗਾਤਾਰ ਭਾਰਤੀ ਦੂਤਾਵਾਸ ਅਤੇ ਧੋਖਾਧੜੀ ਦੇ ਪੀੜਤਾਂ ਦੇ ਸੰਪਰਕ ਵਿਚ ਹਨ।
ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ ’ਤੇ ਪ੍ਰੇਮੀ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY