ਮੋਹਾਲੀ (ਬਿਊਰੋ)—ਮੋਹਾਲੀ ਦੇ ਸੈਕਟਰ 78 'ਚੋਂ ਘਰ ਦੇ ਬਾਹਰੋਂ ਹੀ ਟਰੈਕਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਅਸਲ 'ਚ ਟਰੈਕਟਰ ਚੋਰੀ ਕਰਨ ਆਏ ਵਿਅਕਤੀ ਪਹਿਲਾਂ ਦਿਨ ਦੇ ਸਮੇਂ ਘਰ ਦੇ ਮਾਲਕ ਨਾਲ ਕਿਰਾਏ 'ਤੇ ਰਹਿਣ ਲਈ ਗੱਲਬਾਤ ਕਰਨ ਆਏ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੀ ਰਾਤ ਦੇ ਸਮੇਂ ਘਰ ਦੇ ਬਾਹਰ ਖੜ੍ਹਾ ਟਰੈਕਟਰ ਚੋਰੀ ਕਰ ਲਿਆ। ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਕਿਵੇਂ ਇਹ ਸ਼ਾਤਿਰ ਚੋਰ ਘਰ ਦੇ ਬਾਹਰ ਖੜ੍ਹਾ ਟਰੈਕਟਰ ਰੇੜਕੇ ਲਿਜਾ ਰਹੇ ਹਨ। ਘਰ ਦੇ ਮਾਲਕ ਨੇ ਦੱਸਿਆ ਕਿ ਇਸ ਇਲਾਕੇ 'ਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਆਏ ਦਿਨ ਵਧ ਰਹੀਆਂ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ,ਜਿਸ ਵੱਲ ਧਿਆਨ ਦੇਣ ਦੀ ਲੋੜ ਹੈ।
ਭਾਰਤੀ ਸੈਨਾ ਦੇ ਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY