ਹਰਿਆਣਾ(ਆਨੰਦ, ਰੱਤੀ, ਨਲੋਆ)— ਕਸਬਾ ਹਰਿਆਣਾ ਦੇ ਬੱਸ ਸਟੈਂਡ 'ਤੇ ਬੀਤੇ ਦਿਨ ਕਰੀਬ 1.30 ਵਜੇ ਆਲੂਆਂ ਦੇ ਬੀਜ ਨਾਲ ਲੱਦੀ ਟਰੈਕਟਰ-ਟਰਾਲੀ ਪਲਟ ਜਾਣ ਨਾਲ ਇਕ ਵਿਅਕਤੀ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਹਾਦਸੇ ਦੌਰਾਨ ਆਸ-ਪਾਸ ਦੇ ਦੁਕਾਨਦਾਰਾਂ ਅਤੇ ਲੋਕਾਂ ਦੀ ਭਾਰੀ ਭੀੜ ਇਕੱਤਰ ਹੋ ਗਈ। ਦੁਪਹਿਰ ਦਾ ਸਮਾਂ ਹੋਣ ਕਾਰਨ ਬੱਸ ਸਟੈਂਡ 'ਤੇ ਲੋਕਾਂ ਦੀ ਭੀੜ ਨਹੀਂ ਸੀ ਅਤੇ ਨਾ ਹੀ ਉਸ ਵੇਲੇ ਦੁਕਾਨਾਂ 'ਤੇ ਲੋਕਾਂ ਵੱਲੋਂ ਕੋਈ ਖਰੀਦਦਾਰੀ ਕੀਤੀ ਜਾ ਰਹੀ ਸੀ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਪਰ ਫਿਰ ਵੀ ਇਕ ਵਿਅਕਤੀ ਜ਼ਖਮੀ ਹੋ ਗਿਆ।
ਇਕੱਤਰ ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਚਾਲਕ ਲਖਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਢੋਲਵਾਹਾ ਨੇ ਦੱਸਿਆ ਕਿ ਉਹ ਪਿੰਡ ਗੀਗਨੋਵਾਲ ਦੇ ਕੋਲਡ ਸਟੋਰ ਵਿਚੋਂ ਆਲੂਆਂ ਦਾ ਬੀਜ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਉਕਤ ਸਥਾਨ 'ਤੇ ਪਹੁੰਚਿਆ ਤਾਂ ਅਚਾਨਕ ਟਰਾਲੀ ਦੇ ਖੱਬੇ ਪਾਸੇ ਦੇ ਨੱਟ ਟੁੱਟ ਜਾਣ ਕਾਰਨ ਟਾਇਰ ਨਿਕਲ ਗਏ ਤੇ ਟਰਾਲੀ ਬੇਕਾਬੂ ਹੁੰਦੀ ਹੋਈ ਪਲਟ ਗਈ। ਸੜਕ ਦੇ ਵਿਚਕਾਰ ਟਰਾਲੀ ਪਲਟ ਜਾਣ ਨਾਲ ਬੱਸ ਸਟੈਂਡ 'ਤੇ ਕੁਝ ਸਮੇਂ ਲਈ ਜਾਮ ਵਾਲੀ ਸਥਿਤੀ ਪੈਦਾ ਹੋ ਗਈ। ਬਾਅਦ ਵਿਚ ਪੁਲਸ ਨੂੰ ਸੂਚਨਾ ਮਿਲਣ 'ਤੇ ਮੁਲਾਜ਼ਮਾਂ ਨੇ ਆ ਕੇ ਟ੍ਰੈਫਿਕ 'ਚ ਆਈ ਰੁਕਾਵਟ ਨੂੰ ਦੂਰ ਕਰਵਾਇਆ।
ਘਰੇਲੂ ਮਜ਼ਬੂਰੀਆਂ ਤੋਂ ਪਰੇਸ਼ਾਨ ਦੋ ਬੱਚਿਆਂ ਦੇ ਪਿਤਾ ਨੇ ਲਿਆ ਫਾਹਾ
NEXT STORY