ਜਲੰਧਰ (ਵਰੁਣ)— 2 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਇਕ ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਜਲੰਧਰ ਸ਼ਹਿਰ 'ਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਡਾਇਵਰਟ ਕੀਤੀ ਗਈ ਹੈ। ਇਹ ਟ੍ਰੈਫਿਕ ਡਾਇਵਰਟ ਦਾ ਸਮਾਂ ਸਵੇਰੇ ਨੌ ਵਜੇ ਤੋਂ ਲੈ ਕੇ ਰਾਤ ਦਸ ਵਜੇ ਤੱਕ ਜਾਰੀ ਰਹੇਗਾ। ਦੱਸਣਯੋਗ ਹੈ ਕਿ ਜਲੰਧਰ ਵਿਖੇ ਕੱਢਿਆ ਜਾਣ ਵਾਲਾ ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਐੱਸ.ਡੀ. ਕਾਲਜ, ਮੰਡੀ ਫੈਟਨਗੰਜ ਗੁਰਦੁਆਰਾ ਸੈਂਟਰਲ ਟਾਊਨ, ਮਿਲਾਪ ਚੌਂਕ, ਭਗਤ ਸਿੰਘ ਚੌਂਕ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।
ਇਹ ਚੌਂਕ ਹੋਏ ਡਾਇਵਰਟ
ਅਲਾਸਕਾ ਚੌਂਕ, ਸ਼ਾਸਤਰੀ ਮਾਰਕੀਟ ਚੌਂਕ, ਇਕਹਰੀ ਪੁੱਲੀ-ਟੀ ਪੁਆਇੰਟ ਰੇਲਵੇ ਸਟੇਸ਼ਨ, ਕਿਸ਼ਨਪੁਰਾ ਚੌਂਕ, ਦੋਆਬਾ ਚੌਂਕ, ਟਾਂਡਾ ਰੇਲਵੇ ਫਾਟਕ, ਪਟੇਲ ਚੌਂਕ, ਗੋਪਾਲ ਨਗਰ ਮੋੜ, ਲਕਸ਼ਮੀ ਨਾਰਾਇਣ ਮੰਦਿਰ ਮੋੜ, ਸ਼ਕਤੀ ਨਗਰ, ਪ੍ਰੀਤ ਹੋਟਲ ਮੋੜ, ਮਖਦੂਮਪੁਰਾ ਗਲੀ, ਪਲਾਜ਼ਾ ਚੌਂਕ, ਪੀ. ਐੱਨ. ਬੀ. ਚੌਂਕ।
ਮਨਾਹੀ ਵਾਲੇ ਰੂਟ
ਨਗਰ ਕੀਰਤਨ ਦੀ ਸਮਾਪਤੀ ਤੱਕ ਮਦਨ ਫਿਲੌਰ ਮਿਲ ਚੌਂਕ, ਮੰਡੀ ਫੈਟਨਗੰਜ ਸੈਂਟਰਲ ਟਾਊਨ ਰੋਡ, ਮਿਲਾਪ ਚੌਂਕ, ਫਗਵਾੜਾ ਗੇਟ, ਭਗਤ ਸਿੰਘ ਚੌਂਕ, ਪੰਜਪੀਰ ਚੌਂਕ, ਕਿੰਗਰਾ-ਗੇਟ-ਅੱਡਾ ਹੁਸ਼ਿਆਰਪੁਰ, ਮਾਈਂ ਹੀਰਾਂ ਗੇਟ, ਵਾਲਮੀਕਿ ਗੇਟ, ਪਟੇਲ ਚੌਂਕ, ਜੇਲ ਚੌਂਕ, ਬਸਤੀ ਅੱਡਾ, ਜੋਤੀ ਚੌਂਕ, ਰੈਣਕ ਬਾਜ਼ਾਰ, ਨਵਾਂ ਬਾਜ਼ਾਰ, ਮਿਲਾਪ ਚੌਂਕ, ਸੈਂਟਰਲ ਟਾਊਨ ਰੋਡ 'ਤੇ ਮੁਕੰਮਲ ਤੌਰ 'ਤੇ ਟ੍ਰੈਫਿਕ ਦੀ ਪਾਬੰਦੀ ਰਹੇਗੀ।
ਬੇਕਾਬੂ ਕਾਰ ਨੇ ਖੜ੍ਹੀਆਂ ਗੱਡੀਆਂ ਨੁਕਸਾਨੀਆਂ
NEXT STORY