ਲੁਧਿਆਣਾ(ਸੰਨੀ)-ਨਗਰ ਦੇ ਵੱਖ-ਵੱਖ ਚੌਕਾਂ 'ਚ ਪ੍ਰਾਈਵੇਟ ਬੱਸਾਂ ਦੇ ਚਾਲਕਾਂ ਦੀ ਦਬੰਗਈ ਦੇ ਅੱਗੇ ਟਰੈਫਿਕ ਪੁਲਸ ਅਸਫਲ ਸਾਬਿਤ ਹੋ ਰਹੀ ਹੈ। ਪ੍ਰਾਈਵੇਟ ਬੱਸਾਂ ਦੇ ਚਾਲਕ ਜਗ੍ਹਾ ਜਗ੍ਹਾ ਬੱਸ ਰੋਕ ਕੇ ਸਵਾਰੀਆਂ ਤਾਂ ਉਤਾਰਦੇ ਚੜ੍ਹਾਉਂਦੇ ਹੀ ਹਨ ਨਾਲ ਹੀ ਟਰੈਫਿਕ ਨਿਯਮਾਂ ਨੂੰ ਠੇਂਗਾ ਦਿਖਾਉਂਦੇ ਹੋਏ ਸ਼ਰੇਆਮ ਪੁਲਸ ਕਰਮਚਾਰੀਆਂ ਦੇ ਸਾਹਮਣੇ ਤੋਂ ਨਿਕਲ ਜਾਂਦੇ ਹਨ। ਬੱਸਾਂ ਦੀ ਦੇਖਾ-ਦੇਖੀ ਹੋਰ ਵਾਹਨਾਂ ਦੇ ਚਾਲਕ ਵੀ ਨਿਯਮਾਂ 'ਤੇ ਅਮਲ ਕਰਨਾ ਜ਼ਰੂਰੀ ਨਹੀਂ ਸਮਝਦੇ। ਇਸ ਤਰ੍ਹਾਂ ਹੀ ਕੁਝ ਪ੍ਰਾਈਵੇਟ ਬੱਸਾਂ ਦੇ ਚਾਲਕਾਂ ਨੂੰ ਰੈੱਡ ਲਾਈਟ ਸਿਗਨਲ ਜੰਪ ਕਰਦੇ ਹੋਏ ਸਾਡੇ ਫੋਟੋਗ੍ਰਾਫਰ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ।
ਪੁਲਸ ਨੇ ਕੀਤੀ ਪਰਚਾ ਦਰਜ ਕਰਨ 'ਚ ਟਾਲਮਟੋਲ, ਕੌਂਸਲਰਾਂ ਨੇ ਥਾਣੇ ਨੂੰ ਜੜਿਆ ਤਾਲਾ
NEXT STORY