ਗਿੱਦੜਬਾਹਾ (ਸੰਧਿਆ) - ਸ਼ਹਿਰ 'ਚ ਟਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸਾਰਾ ਦਿਨ ਹਰ ਪਾਸੇ ਜਾਮ ਲੱਗੇ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੈਫਿਕ ਜਾਮ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੀਮਤ ਸੀਮਾ ਤੋਂ ਬਾਹਰ ਸਾਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ੇ ਅਤੇ ਦੁਕਾਨਾਂ ਅੱਗੇ ਲੱਗੀਆਂ ਸਬਜ਼ੀ, ਫਲਾਂ ਅਤੇ ਹੋਰ ਵਸਤੂਆਂ ਦੀਆਂ ਰੇਹੜੀਆਂ ਵੀ ਹਨ। ਲੋਕ ਵੀ ਖਰੀਦਦਾਰੀ ਕਰਨ ਸਮੇਂ ਆਪਣੇ ਵਾਹਨਾਂ ਨੂੰ ਬੇ-ਤਰਤੀਬੇ ਢੰਗ ਨਾਲ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਟਰੈਫਿਕ ਸਮੱਸਿਆ 'ਚ ਹੋਰ ਵਾਧਾ ਹੋ ਜਾਂਦਾ ਹੈ। ਟਰੈਫਿਕ ਜਾਮ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ ਦੇਰੀ ਜਾਂਦੀ ਹੈ, ਜਿਸ ਨਾਲ ਸਮੇਂ ਅਤੇ ਪੈਟਰੋਲ ਦੀ ਵੀ ਕਾਫੀ ਬਰਬਾਦੀ ਹੁੰਦੀ ਹੈ।
ਸ਼ਹਿਰ ਦੇ ਪ੍ਰਾਚੀਨ ਮੰਦਰ ਤੋਂ ਲੈ ਕੇ ਗਊਸ਼ਾਲਾ ਤੱਕ, ਸਿਨੇਮਾ ਰੋਡ ਤੋਂ ਭੱਠੀ ਵਾਲਾ ਮੋੜ ਤੱਕ, ਰੌਸ਼ਨ ਮਾਰਕੀਟ, ਘੰਟਾ ਘਰ, ਧੀਰ ਮਾਰਕੀਟ, ਬਾਬਾ ਗੰਗਾ ਰਾਮ ਸਟੇਡੀਅਮ ਵਾਲਾ ਰੋਡ, ਲੰਬੀ ਵਾਲਾ ਰੋਡ, ਪਿਉਰੀ ਰੋਡ, ਡੀ. ਏ. ਵੀ. ਕਾਲਜ ਰੋਡ ਆਦਿ 'ਤੇ ਹਰ ਸਮੇਂ ਟਰੈਫਿਕ ਜਾਮ ਲੱਗਾ ਰਹਿੰਦਾ ਹੈ, ਜਿਸ ਨਾਲ ਵਾਹਨ ਚਾਲਕ ਤਾਂ ਦੂਰ, ਪੈਦਲ ਰਾਹਗੀਰਾਂ ਦਾ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਾਮ 'ਚ ਐਂਬੂਲੈਂਸ ਤੇ ਹੋਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨ ਫਸੇ ਹੋਏ ਆਮ ਹੀ ਦੇਖਣ ਨੂੰ ਮਿਲਦੇ ਹਨ। ਇਸ ਕਾਰਨ ਐਂਬੂਲੈਂਸ ਵਿਚ ਮੌਜੂਦ ਮਰੀਜ਼ ਨੂੰ ਹਸਪਤਾਲ ਪਹੁੰਚਾਉਣ 'ਚ ਵੀ ਦੇਰੀ ਹੋ ਜਾਂਦੀ ਹੈ। ਸ਼ਹਿਰ ਦੇ ਭੀੜੇ ਹਿੱਸਿਆਂ 'ਚ ਤਾਂ ਟਰੈਫਿਕ ਦੀ ਸਮੱਸਿਆ ਹੋਰ ਵੀ ਗੰਭੀਰ ਹੈ। ਟਰੈਫਿਕ ਜਾਮ ਲਈ ਓਵਰਲੋਡ ਵਾਹਨ ਵੀ ਵੱਡੀ ਭੂਮਿਕਾ ਅਦਾ ਕਰਦੇ ਹਨ। ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਟਰੈਫਿਕ ਜਾਮ ਦੀ ਸਮੱਸਿਆ 'ਚ ਹੋਰ ਵੀ ਵਾਧਾ ਹੋ ਜਾਂਦਾ ਹੈ। ਇਹ ਓਵਰਲੋਡ ਵਾਹਨ ਸੜਕ ਤੋਂ ਲੰਘਣ ਸਮੇਂ ਵੱਧ ਜਗ੍ਹਾ ਘੇਰਦੇ ਹਨ, ਜਿਸ ਨਾਲ ਕਿ ਜਦੋਂ ਕਿਤੇ ਸਾਹਮਣੇ ਤੋਂ ਕੋਈ ਵਾਹਨ ਆ ਜਾਵੇ, ਤਾਂ ਦੋਵਾਂ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਪਿੱਛੇ ਹੋਰ ਵਾਹਨ ਆਉਣ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ।
ਐੱਸ. ਸੀ. ਕਮਿਸ਼ਨ ਦੇ ਰਿਸਰਚ ਅਫ਼ਸਰ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
NEXT STORY