ਨਾਭਾ, (ਭੁਪਿੰਦਰ ਭੂਪਾ)- ਨਾਭਾ ਟਰੈਫਿਕ ਪੁਲਸ ਵੱਲੋਂ ਸ਼ਹਿਰ ਦੇ ਬੌੜਾਂ ਗੇਟ, ਦੁਲੱਦੀ ਗੇਟ, ਪਟਿਆਲਾ ਗੇਟ, ਰੈਸਟ ਹਾਊਸ ਤੇ ਆਰਮੀ ਚੌਕ ਵਿਖੇ ਨਾਕਾਬੰਦੀ ਕਰ ਕੇ ਦਰਜਨਾਂ ਚਲਾਨ ਕੱਟੇ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਾਭਾ ਟਰੈਫਿਕ ਪੁਲਸ ਦੇ ਨਵ-ਨਿਯੁਕਤ ਇੰਚਾਰਜ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲਸ ਵੱਲੋਂ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਤੇ ਟਰੈਫਿਕ ਨਿਯਮਾਂ 'ਚ ਰਹਿ ਕੇ ਹੀ ਵਾਹਨਾਂ ਦੀ ਵਰਤੋਂ ਕਰਨ ਤਾਂ ਜੋ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ। ਇਸ ਮੌਕੇ ਟਰੈਫਿਕ ਮੁਲਾਜ਼ਮ ਸਤਿਗੁਰ ਸਿੰਘ ਤੇ ਹਰਦੀਪ ਸਿੰਘ ਹਾਜ਼ਰ ਸਨ।
ਕਰੰਟ ਲੱਗਣ ਨਾਲ ਗਾਂ ਦੀ ਮੌਤ
NEXT STORY