ਜੈਤੋ (ਜਿੰਦਲ) : ਬੁੱਧਵਾਰ ਸਵੇਰੇ ਇਕ ਔਰਤ ਸਰੋਜ ਰਾਣੀ (60) ਪਤਨੀ ਸੁਰੇਸ਼ ਕੁਮਾਰ ਵਾਸੀ ਬੁਢਲਾਡਾ, ਦੀ ਰੇਲ ਗੱਡੀ ਵਿਚ ਅਚਾਨਕ ਮੌਤ ਹੋ ਗਈ। ਸਰੋਜ ਰਾਣੀ ਬੁਢਲਾਡਾ ਤੋਂ ਫ਼ਰੀਦਕੋਟ ਜਾ ਰਹੀ ਸੀ। ਅਚਾਨਕ ਹੀ ਗੱਡੀ ਦੇ ਅੰਦਰ ਹੀ ਉਹ ਡਿੱਗ ਗਈ। ਜੈਤੋ ਰੇਲਵੇ ਸਟੇਸ਼ਨ 'ਤੇ ਗੱਡੀ ਰੁਕਣ 'ਤੇ ਇਸ ਔਰਤ ਨੂੰ ਥੱਲੇ ਉਤਾਰ ਲਿਆ ਗਿਆ ਅਤੇ ਜੈਤੋ ਦੀ ਸਮਾਜ ਸੇਵੀ ਸੰਸਥਾ ਫ਼ੈਲਫੇਅਰ ਸੋਸਾਇਟੀ ਦੇ ਐਂਬੂਲੈਂਸ ਡਰਾਈਵਰ ਮੀਤ ਸਿੰਘ ਮੀਤਾ ਤੁਰੰਤ ਸਟੇਸ਼ਨ 'ਤੇ ਪਹੁੰਚਿਆ।
ਇਸ ਦੌਰਾਨ ਉਕਤ ਔਰਤ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਉਕਤ ਔਰਤ ਦਾ ਪੁੱਤਰ ਵੀ ਇਥੇ ਮੌਜੂਦ ਸਨ।
ਸੁਜਾਨਪੁਰ-ਪਠਾਨਕੋਟ ਮਾਰਗ ਵਾਲਾ ਫਾਟਕ 18 ਤੋਂ 20 ਤੱਕ ਰਹੇਗਾ ਬੰਦ
NEXT STORY