ਕੋਟਕਪੂਰਾ (ਨਰਿੰਦਰ)— ਰੇਲਵੇ ਸਟੇਸ਼ਨ ਬਰੀਵਾਲਾ ਵਿਖੇ ਰੇਲਗੱਡੀ ਹੇਠ ਆਉਣ ਕਾਰਨ ਇਕ ਅਣਪਛਾਤੇ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਲਵੀਰ ਸਿੰਘ ਐੱਸ. ਐੱਚ. ਓ. ਜੀ. ਆਰ. ਪੀ. ਪੁਲਸ ਅਤੇ ਕੋਟਕਪੂਰਾ ਚੌਂਕੀ ਦੇ ਇੰਚਾਰਜ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਬਰੀਵਾਲਾ ਵਿਖੇ 10:30 ਦੇ ਦਰਮਿਆਨ ਫ਼ਾਜ਼ਿਲਕਾ-ਰਿਵਾੜੀ ਰੇਲ ਗੱਡੀ ਦੇ ਹੇਠ ਆਉਣ ਕਾਰਨ ਕਰੀਬ 65 ਸਾਲਾਂ ਅਣਪਛਾਤੇ ਬੁਜ਼ਰਗ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਦੀ ਸ਼ਨਾਖਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਉਸਦੇ ਵਾਰਸਾਂ ਬਾਰੇ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੇ ਚਿੱਟੇ ਰੰਗ ਦਾ ਕੁੜਤਾ ਪੰਜਾਮਾ ਤੇ ਚਿੱਟੇ ਰੰਗ ਦੀ ਪੱਗ ਬੰਨੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ ਕੋਟਕਪੂਰਾ ਦੀ ਮੁਰਚਰੀ 'ਚ ਸ਼ਨਾਖਤ ਲਈ ਰੱਖੀ ਰੱਖਿਆ ਗਿਆ ਹੈ।
4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਨਗਰ ਕੌਂਸਲ ਵਿਰੁੱਧ ਮੁਲਾਜ਼ਮਾਂ ਨੇ ਦਿੱਤਾ ਧਰਨਾ
NEXT STORY