ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 'ਤੇ ਵਾਸ਼ਬੇਸ਼ਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕਾਰਨ ਚੰਡੀਗੜ੍ਹ-ਅੰਬਾਲਾ ਦੇ ਵਿਚਕਾਰ ਚੱਲਣ ਵਾਲੀਆਂ 8 ਟਰੇਨਾਂ 15 ਦਸੰਬਰ ਤੋਂ 19 ਜਨਵਰੀ ਤਕ (36 ਦਿਨ) ਬੰਦ ਰਹਿਣਗੀਆਂ। ਇਸ ਸਬੰਧੀ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਦਿਨੇਸ਼ ਚੰਦ ਸ਼ਰਮਾ ਦਾ ਕਹਿਣਾ ਹੈ ਕਿ ਇਨਾਂ ਦਿਨਾਂ 'ਚ ਅਕਸਰ ਕੁਝ ਟਰੇਨਾਂ ਨੂੰ ਧੁੰਦ ਕਾਰਨ ਰੱਦ ਕਰ ਦਿੱਤਾ ਜਾਂਦਾ ਹੈ। ਇਸ ਲਈ ਇਸ ਮਹੀਨੇ ਨੂੰ ਵਾਸ਼ਬੇਸ਼ਨ ਬਣਾਉਣ ਲਈ ਚੁਣਿਆ ਗਿਆ ਹੈ। ਇਹ ਟਰੇਨਾਂ ਅੰਬਾਲਾ ਤੋਂ ਆਪਣੇ-ਆਪਣੇ ਰੂਟ 'ਤੇ ਚੱਲਣਗੀਆਂ।
ਹਫ਼ਤਾਵਾਰ ਟਰੇਨ ਵੀ ਰੱਦ
ਰਾਮਨਗਰ-ਚੰਡੀਗੜ੍ਹ ਵਿਚਕਾਰ ਚੱਲਣ ਵਾਲੀ ਹਫ਼ਤਾਵਾਰ ਟਰੇਨ ਵੀ ਰੱਦ ਰਹੇਗੀ। ਜਾਣਕਾਰੀ ਅਨੁਸਾਰ ਰਾਮਨਗਰ-ਚੰਡੀਗੜ੍ਹ ਆਉਣ ਵਾਲੀ ਗੱਡੀ ਨੰਬਰ 12527 ਨੂੰ 17, 24 ਤੇ 31 ਦਸੰਬਰ ਅਤੇ 7 ਤੇ 14 ਜਨਵਰੀ 2019 ਨੂੰ ਇਹ ਟ੍ਰੇਨ ਅੰਬਾਲਾ ਤੇ ਚੰਡੀਗੜ੍ਹ ਵਿਚਕਾਰ ਰੱਦ ਰਹੇਗੀ। ਉਥੇ ਹੀ ਚੰਡੀਗੜ੍ਹ ਤੋਂ ਰਾਮਨਗਰ ਜਾਣ ਵਾਲੀ ਗੱਡੀ ਨੰਬਰ 12528 ਨੂੰ 17, 24, 31 ਦਸੰਬਰ ਤੇ 7 ਤੇ 14 ਜਨਵਰੀ ਨੂੰ ਚੰਡੀਗੜ੍ਹ-ਅੰਬਾਲਾ ਦੇ ਵਿਚਕਾਰ ਰੱਦ ਰਹੇਗੀ।
ਏਅਰਪੋਰਟ ਅਥਾਰਟੀ ਇੰਪਲਾਈਜ਼ ਯੂਨੀਅਨ ਵਲੋਂ ਭੁੱਖ ਹੜਤਾਲ (ਵੀਡੀਓ)
NEXT STORY