ਚੰਡੀਗੜ੍ਹ (ਲਲਨ) : ਦੀਵਾਲੀ ਅਤੇ ਛਠ ਪੂਜਾ ਨਵੰਬਰ ਦੇ ਪਹਿਲੇ ਹਫ਼ਤੇ ਹਨ। ਹਾਲਾਂਕਿ ਦੋਹਾਂ ਤਿਉਹਾਰਾਂ ’ਚ ਹਾਲੇ 3 ਮਹੀਨੇ ਬਾਕੀ ਹਨ ਪਰ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਗੱਡੀਆਂ ’ਚ ਮਾਰਾਮਾਰੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਕਈ ਗੱਡੀਆਂ ’ਚ ਵੇਟਿੰਗ ਲਿਸਟ 100 ਤੋਂ ਪਾਰ ਹੋ ਗਈ ਹੈ। ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਬੱਦੀ ਤੋਂ ਹਜ਼ਾਰਾਂ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਂਦੇ ਹਨ। ਗੱਡੀਆਂ ’ਚ ਸੀਟਾਂ ਦੀ ਕਮੀ ਕਾਰਨ ਲੋਕ ਸਪੈਸ਼ਲ ਗੱਡੀਆਂ ਦਾ ਇੰਤਜ਼ਾਰ ਕਰ ਰਹੇ ਹਨ।
ਸ਼ਹਿਰ ਦੀਆਂ ਕਈ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਰੇਲ ਮੰਤਰੀ ਨੂੰ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ 5 ਗੱਡੀਆਂ ਦਾ ਵੇਟਿੰਗ 100 ਤੋਂ ਪਾਰ ਹੋ ਗਈ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਤੋਂ ਗੋਰਖ਼ਪੁਰ ਅਤੇ ਡਿਬਰੂਗੜ੍ਹ ਜਾਣ ਵਾਲੀ ਗੱਡੀ ਨੰਬਰ 15904, ਅੰਬਾਲਾ ਤੋਂ ਵਾਰਾਣਸੀ ਹੁੰਦੇ ਹੋਏ ਬਿਹਾਰ ਜਾਣ ਵਾਲੀ ਗੱਡੀ ਨੰਬਰ 12318 ਅਤੇ ਜੰਮੂ ਤਵੀ ਗੱਡੀ ਨੰਬਰ 12588 ’ਚ ਵੇਟਿੰਗ 100 ਨੂੰ ਪਾਰ ਕਰ ਗਈ ਹੈ। ਦੋਹਾਂ ਤਿਉਹਾਰਾਂ ਦੌਰਾਨ ਲੋਕਾਂ ਨੂੰ ਆਪਣੇ ਜੱਦੀ ਪਿੰਡਾਂ ਨੂੰ ਜਾਣ ਲਈ ਤਤਕਾਲ ਟਿਕਟਾਂ ’ਤੇ ਨਿਰਭਰ ਰਹਿਣਾ ਪਵੇਗਾ।
ਤਤਕਾਲ ਟਿਕਟ ਲਈ ਮਾਰਾਮਾਰੀ
ਸੁਪਰਫਾਸਟ ਅਤੇ ਐਕਸਪ੍ਰੈਸ ਗੱਡੀਆਂ ’ਚ ਸੀਟਾਂ ਭਰ ਜਾਣ ਤੋਂ ਬਾਅਦ ਹੁਣ ਤਤਕਾਲ ’ਤੇ ਨਿਰਭਰ ਰਹਿਣਾ ਪਵੇਗਾ, ਜਿਸ ਲਈ ਵੀ ਮਾਰਾਮਾਰੀ ਹੋ ਰਹੀ ਹੈ। ਇੰਨਾ ਹੀ ਨਹੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਤਤਕਾਲ ਟਿਕਟਾਂ ਲਈ ਬੁਕਿੰਗ ਸੈਂਟਰ ’ਤੇ ਰਾਤਾਂ ਕੱਟਣੀਆਂ ਪੈਂਦੀਆਂ ਹਨ। ਕਈ ਲੋਕ ਤਤਕਾਲ ਟਿਕਟਾਂ ਲਈ ਕਈ-ਕਈ ਦਿਨ ਰੇਲਵੇ ਸਟੇਸ਼ਨ ’ਤੇ ਬਿਤਾਉਂਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ।
ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਖ਼ੂਨ ਨਾਲ ਲਥਪਥ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਈ ਮਾਂ
NEXT STORY