ਝਬਾਲ/ਬੀੜ ਸਾਹਿਬ, (ਜ. ਬ., ਬਖਤਾਵਰ)- ਅਨਾਜ ਖਰੀਦ ਏਜੰਸੀ ਪਨਸਪ ਦੇ ਇਕ ਇੰਸਪੈਕਟਰ ਅਤੇ ਟਰਾਂਸਪੋਰਟਰ ਵਿਚਾਲੇ ਉਸ ਵੇਲੇ ਖੜਕ ਪਈ ਜਦੋਂ ਆੜ੍ਹਤੀਆਂ ਕੋਲੋਂ ਉਕਤ ਖਰੀਦ ਏਜੰਸੀ ਵੱਲੋਂ ਖਰੀਦੀ ਗਈ ਕਣਕ ਨੂੰ ਗੋਦਾਮ 'ਚ ਸਟੋਰ ਕਰਨ ਤੋਂ ਟਾਲਮਟੋਲ ਕੀਤੀ ਜਾਣ ਲੱਗੀ। ਉਪਰੰਤ ਲੋਡ ਕੀਤੀ ਗਈ ਕਣਕ ਦੇ ਟਰੱਕਾਂ ਦੀਆਂ ਟਰਾਂਸਪੋਰਟਰ ਵੱਲੋਂ ਗੋਦਾਮ ਦੇ ਬਾਹਰ ਲਾਈਨਾਂ ਲਾ ਦਿੱਤੇ ਜਾਣ ਕਾਰਨ ਆਵਾਜਾਈ ਠੱਪ ਹੋਣ ਕਰ ਕੇ ਲੋਕਾਂ ਨੂੰ ਭਾਰੀ ਸਮੱਸਿਆ ਆਈ। ਮਾਮਲਾ ਵਧਦਾ ਵੇਖ ਕੇ ਡੀ. ਸੀ. ਤਰਨਤਾਰਨ ਵੱਲੋਂ ਏਜੰਸੀ ਦੇ ਡੀ. ਐੱਮ. ਨੂੰ ਸਖਤ ਹੁਕਮ ਦੇਣ ਉਪਰੰਤ ਜਿੱਥੇ ਏਜੰਸੀ ਦੇ ਇੰਸਪੈਕਟਰ ਵਿਰੁੱਧ ਵਿਭਾਗੀ ਕਾਰਵਾਈ ਆਰੰਭ ਦਿੱਤੀ ਗਈ, ਉੱਥੇ ਹੀ ਲੋਡ ਕੀਤੀ ਗਈ ਕਣਕ ਨੂੰ ਗੋਦਾਮ 'ਚ ਸਟੋਰ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟਰ ਅਵਨ ਕੁਮਾਰ ਸੋਨੂੰ ਚੀਮਾ ਦੇ ਭਰਾ ਸਰਪੰਚ ਮੋਨੂੰ ਚੀਮਾ ਨੇ ਦੱਸਿਆ ਕਿ ਖਰੀਦ ਏਜੰਸੀ ਪਨਸਪ ਦੇ ਇਕ ਇੰਸਪੈਕਟਰ ਵੱਲੋਂ ਦਾਣਾ ਮੰਡੀ ਝਬਾਲ ਤੋਂ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਕਰ ਕੇ ਉਨ੍ਹਾਂ ਦੀ ਟਰਾਂਸਪੋਰਟ ਕੋਲੋਂ ਲੋਡ ਕਰਵਾ ਕੇ ਉਨ੍ਹਾਂ ਨੂੰ ਬੀ. ਐੱਸ. ਓਪਨ ਪਲੰਥ ਗੋਦਾਮ 'ਚ ਅਨਲੋਡ ਕਰਨ ਲਈ ਕਿਹਾ ਗਿਆ ਸੀ, ਜਿਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਉਕਤ ਗੋਦਾਮ ਦੇ ਅੱਗੇ ਲੋਡ ਮਾਲ ਦੀਆਂ ਗੱਡੀਆਂ ਖੜ੍ਹੀਆਂ ਕਰ ਕੇ ਖੱਜਲ-ਖੁਆਰ ਹੋ ਰਹੇ ਹਨ ਪਰ ਉਕਤ ਇੰਸਪੈਕਟਰ ਵੱਲੋਂ ਕਣਕ ਨੂੰ ਗੋਦਾਮ 'ਚ ਅਨਲੋਡ ਨਹੀਂ ਕਰਵਾਇਆ ਜਾ ਰਿਹਾ ਹੈ, ਜਦੋਂ ਕਿ 100 ਦੇ ਕਰੀਬ ਲੇਬਰ ਦੇ ਬੰਦੇ ਵੀ ਰੋਜ਼ਾਨਾ ਖੱਜਲ-ਖੁਆਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਗੋਦਾਮ ਦਾ ਖਰਾਬ ਕੰਡਾ 50 ਹਜ਼ਾਰ ਰੁਪਏ ਖਰਚ ਕਰ ਕੇ ਠੀਕ ਕਰਵਾਇਆ ਗਿਆ ਅਤੇ ਪਲੰਥ ਦੀ ਸਫ਼ਾਈ ਵੀ 30 ਹਜ਼ਾਰ ਰੁਪਏ ਉਨ੍ਹਾਂ ਵੱਲੋਂ ਪੱਲਿਓਂ ਖਰਚ ਕਰ ਕੇ ਕਰਵਾਈ ਗਈ ਹੈ। ਮੋਨੂੰ ਚੀਮਾ ਨੇ ਦੱਸਿਆ ਕਿ ਉਕਤ ਇੰਸਪੈਕਟਰ ਵੱਲੋਂ ਮੌਕੇ 'ਤੇ ਪੁੱਜ ਕੇ ਮਾਲ ਨੂੰ ਗੋਦਾਮ 'ਚ ਭੰਡਾਰ ਕਰਵਾਉਣ ਦੀ ਜਗ੍ਹਾ ਆਪਣਾ ਫੋਨ ਤੱਕ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਡੀ. ਸੀ. ਤਰਨਤਾਰਨ ਦੇ ਧਿਆਨ 'ਚ ਮਾਮਲਾ ਲਿਆ ਦਿੱਤਾ ਗਿਆ ਹੈ। ਇਸ ਮੌਕੇ ਲੇਬਰ ਯੂਨੀਅਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਪਾਸ਼ਾ ਅਤੇ ਨਿਰਮਲ ਸਿੰਘ ਮੱਝੂਪੁਰ ਵੱਲੋਂ ਪਨਸਪ ਦੇ ਸਬੰਧਤ ਇੰਸਪੈਕਟਰ ਨੂੰ ਤੁਰੰਤ ਬਰਖਾਸਤ ਨਾ ਕਰਨ 'ਤੇ ਖਰੀਦ ਏਜੰਸੀ ਵਿਰੁੱਧ ਧਰਨਾ ਲਾਉਣ ਅਤੇ ਉਨ੍ਹਾਂ ਦੇ ਕੰਮ ਦੇ ਬਾਈਕਾਟ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।
ਮੌੜ ਮੰਡੀ ਦੇ ਹਿਮਾਂਸ਼ੂ ਗਰਗ ਨੇ ਸਿਵਲ ਸੇਵਾਵਾਂ ਪ੍ਰੀਖਿਆ 'ਚੋਂ 348ਵਾਂ ਰੈਂਕ ਹਾਸਲ ਕੀਤਾ
NEXT STORY