ਬਟਾਲਾ (ਸਾਹਿਲ, ਬੇਰੀ, ਜ.ਬ) - ਬੀਤੇ ਦਿਨ ਦੁਪਹਿਰ ਦੇ ਸਮੇਂ ਇਕ ਬੁਲੇਟ ਮੋਟਰਸਾਈਕਲ ਦੇ ਦਰੱਖ਼ਤ ਨਾਲ ਟਕਰਾਉਣ ਕਰਕੇ ਨਾਨੀ ਅਤੇ ਦੋਹਤੇ ਦੀ ਮੌਤ ਹੋਣ ਦਾ ਦੁਖ਼ਦ ਸਮਾਚਾਰ ਮਿਲੀ ਹੈ। ਇਸ ਹਾਦਸੇ ’ਚ ਮਾਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਭੁਪਿੰਦਰ ਕੁਮਾਰ ਪੁੱਤਰ ਲਖਵਿੰਦਰ ਪਾਲ ਵਾਸੀ ਪਿੰਡ ਢਿੱਲਵਾਂ ਆਪਣੀ ਮਾਤਾ ਰੀਟਾ ਕੁਮਾਰੀ ਅਤੇ ਨਾਨੀ ਆਸ਼ਾ ਰਾਣੀ ਪਤਨੀ ਕੇਵਲ ਚੰਦ ਵਾਸੀ ਪਿੰਡ ਪੰਡੋਰੀ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਹਰਗੋਬਿੰਦਪੁਰ ਵਿਖੇ ਕਿਸੇ ਰਿਸ਼ਤੇਦਾਰ ਦੇ ਸ਼ੋਕ ਸਮਾਗਮ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ
ਉਕਤ ਲੋਕ ਜਦੋਂ ਪਿੰਡ ਕਿਸ਼ਨਕੋਟ ਨੇੜੇ ਪਹੁੰਚੇ ਤਾਂ ਅਚਾਨਕ ਬੁਲੇਟ ਮੋਟਰਸਾਈਕਲ ਬੇਕਾਬੂ ਹੋ ਗਿਆ, ਜਿਸ ਨਾਲ ਇਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਦਰੱਖ਼ਤ ਨਾਲ ਜਾ ਟਕਰਾਇਆ। ਇਸ ਦੇ ਸਿੱਟੇ ਵਜੋਂ ਬੁਲੇਟ ਮੋਟਰਸਾਈਕਲ ਚਲਾ ਰਹੇ ਨੌਜਵਾਨ ਭੁਪਿੰਦਰ ਕੁਮਾਰ ਅਤੇ ਇਸ ਦੀ ਨਾਨੀ ਆਸ਼ਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਸ ਦੀ ਮਾਂ ਰੀਟਾ ਕੁਮਾਰੀ ਗੰਭੀਰ ਜ਼ਖਮੀ ਹੋ ਗਈ। ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਈ ਮਾਂ ਨੂੰ ਤੁਰੰਤ ਇਲਾਜ ਲਈ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ।
ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ
ਇਹ ਵੀ ਪਤਾ ਲੱਗਾ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਘਟਨਾ ਸਥਾਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਹੋਇਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਆਪਣੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ
ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ
NEXT STORY