ਲੁਧਿਆਣਾ (ਮੁਕੇਸ਼) : ਜੂਨ ਮਹੀਨੇ ਪੈ ਰਹੀ ਪ੍ਰਚੰਡ ਗਰਮੀ ਕਾਰਨ ਮਨੁੱਖ ਤਾਂ ਕੀ ਜਾਨਵਰ-ਪੰਛੀਆਂ ਨੂੰ ਬੇਹਾਲ ਦੇਖਿਆ ਜਾ ਸਕਦਾ ਹੈ। ਗਰੀਬ ਲੋਕ ਜਿਨ੍ਹਾਂ ਦੇ ਘਰਾਂ 'ਚ ਏ. ਸੀ., ਕੂਲਰ ਨਹੀਂ ਹਨ, ਪ੍ਰਚੰਡ ਗਰਮੀ ਤੋਂ ਬਚਣ ਲਈ ਕੁਦਰਤੀ ਕੂਲਰਾਂ ਜਾਂ ਪੱਖੇ ਮਤਲਬ ਕਿ ਪਾਰਕਾਂ 'ਚ ਹਰੇ-ਭਰੇ ਰੁੱਖਾਂ ਦੀਆਂ ਛਾਵਾਂ ਥੱਲੇ ਆਰਾਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਬਾਰੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਦੀ ਇੰਨੀ ਆਮਦਨ ਕਿੱਥੇ ਕਿ ਏ. ਸੀ., ਕੂਲਰ ਲੈ ਸਕਣ। ਨਾਲੇ ਬਿਜਲੀ ਦੇ ਭਾਰੀ ਬਿੱਲ ਕਿੱਥੋਂ ਭਰਨਗੇ। ਗਰੀਬ ਮਜ਼ਦੂਰ ਹਾਂ, ਦੋ ਵਕਤ ਦੀ ਰੋਟੀ ਦਾ ਜੁਗਾੜ ਮੁਸ਼ਕਲ ਨਾਲ ਹੁੰਦਾ ਹੈ।
ਗਰੀਬ ਲੋਕਾਂ ਨੂੰ ਪ੍ਰਚੰਡ ਗਰਮੀ 'ਚ ਕੁਦਰਤੀ ਕੂਲਰਾਂ ਹਰੇ-ਭਰੇ ਰੁੱਖਾਂ ਦਾ ਆਸਰਾ ਹੈ, ਜੇਕਰ ਪੱਖਾ ਹੈ ਵੀ ਤਾਂ ਇਸ ਮੌਸਮ 'ਚ ਗਰਮ ਹਵਾ ਹੀ ਸੁੱਟਦਾ ਹੈ। ਹਰੇ-ਭਰੇ ਰੁੱਖਾਂ ਹੇਠ ਗਰਮੀ ਦੌਰਾਨ ਆਰਾਮ ਕਰਨ ਦਾ ਆਨੰਦ ਹੀ ਕੁਝ ਹੋਰ ਹੈ। ਆਸਮਾਨ ਤੋਂ ਸਵੇਰੇ ਹੀ ਅੱਗ ਦੇ ਗੋਲੇ ਡਿੱਗਣ ਲੱਗ ਪੈਂਦੇ ਹਨ। ਇਸ ਭਿਆਨਕ ਗਰਮੀ 'ਚ ਮਨੁੱਖ ਦੀ ਤਾਂ ਗੱਲ ਹੀ ਛੱਡੋ, ਜਾਨਵਰ-ਪੰਛੀਆਂ ਨੂੰ ਬੇਹਾਲ ਦੇਖਿਆ ਜਾ ਸਕਦਾ ਹੈ, ਜੋ ਕਿ ਗਰਮੀ ਤੋਂ ਬਚਣ ਲਈ ਸੜਕ ਕਿਨਾਰੇ ਪਾਰਕਾਂ, ਘਰਾਂ ਦੀਆਂ ਕੰਧਾਂ ਦੀ ਛਾਂ ਦਾ ਸਹਾਰਾ ਲੈਂਦੇ ਦੇਖੇ ਜਾ ਸਕਦੇ ਹਨ। ਜਾਨਵਰਾਂ, ਪੰਛੀਆਂ ਨੂੰ ਪਾਣੀ ਲਈ ਇਧਰ-ਉੱਧਰ ਭਟਕਦੇ ਦੇਖਿਆ ਜਾ ਸਕਦਾ ਹੈ। ਰਹੀ-ਸਹੀ ਕਸਰ ਪਾਵਰਕੱਟਾਂ ਨੇ ਪੂਰੀ ਕੀਤੀ ਹੋਈ ਹੈ। ਲੋਕ ਪਾਣੀ ਦੀ ਕਿੱਲਤ ਅਤੇ ਗਰਮੀ ਤੋਂ ਪਰੇਸ਼ਾਨ ਹਨ।
ਰਾਹੁਲ ਗਾਂਧੀ ਨੇ ਠੁਕਰਾਈ ਨਵਜੋਤ ਸਿੱਧੂ ਦੇ ਅਸਤੀਫੇ ਦੀ ਪੇਸ਼ਕਸ਼
NEXT STORY