ਜ਼ੀਰਾ (ਗੁਰਮੇਲ ਸੇਖਵਾਂ)- ਮਖੂ ਵਿਖੇ ਰੇਲਵੇ ਫਾਟਕ ਕ੍ਰਾਸ ਕਰ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਇੱਕ ਟਰੱਕ ਚਾਲਕ ਨੇ ਕੁਚਲ ਦਿੱਤਾ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।
ਇਸ ਹਾਦਸੇ ਨੂੰ ਲੈ ਕੇ ਥਾਣਾ ਮਖੂ ਦੀ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਮੁਦੱਈ ਗੁਰਚਰਨ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਾਸੀ ਪਿੰਡ ਸ਼ੀਹਾਂਪਾੜੀ ਨੇ ਦੱਸਿਆ ਹੈ ਕਿ ਉਸ ਦਾ ਭਰਾ ਸੁਖਵਿੰਦਰ ਸਿੰਘ ਮੋਟਰਸਾਇਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ ; 1 ਮਹੀਨੇ ਦੀ ਮਾਸੂਮ ਬੱਚੀ ਨੇ ਤੋੜਿਆ ਦਮ, ਕਈ ਹੋਰ ਜ਼ਖ਼ਮੀ
ਇਸ ਦੌਰਾਨ ਜਦੋਂ ਉਹ ਮਖੂ ਸਥਿਤ ਰੇਲਵੇ ਫਾਟਕ ਕ੍ਰਾਸ ਕਰ ਰਿਹਾ ਸੀ ਤਾਂ ਇਕ ਅਣਪਛਾਤੇ ਟਰੱਕ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਉਸ ਦੇ ਭਰਾ ਨੂੰ ਦਰੜ ਦਿੱਤਾ ਤੇ ਉਸ ਦੇ ਭਰਾ ਦੀ ਟਰੱਕ ਹੇਠ ਕੁਚਲੇ ਜਾਣ ਕਾਰਨ ਮੌਤ ਹੋ ਗਈ। ਪੁਲਸ ਵੱਲੋਂ ਮੁਲਜ਼ਮ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਿੰਨ ਖੁੱਲ੍ਹਣ ਕਾਰਨ ਪਲਟ ਗਿਆ ਟਰਾਲਾ, ਮਾਲਕ ਨੇ ਹਾਲ ਪੁੱਛਣ ਦੀ ਬਜਾਏ ਡਰਾਈਵਰ ਦਾ ਚਾੜ੍ਹ'ਤਾ ਕੁਟਾਪਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦਿਆਰਥਣ ਨੂੰ ਗਰਭਵਤੀ ਕਰਨ ਵਾਲਾ ਸਕੂਲ ਮਾਲਕ ਗ੍ਰਿਫ਼ਤਾਰ
NEXT STORY