ਗੁਰਦਾਸਪੁਰ (ਹਰਮਨ)- ਪੰਜਾਬ 'ਚ ਅੱਜ ਇਕ ਵੱਡਾ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਨੈਸ਼ਨਲ ਹਾਈਵੇ 'ਤੇ ਬਾਈਪਾਸ 'ਤੇ ਅੰਮ੍ਰਿਤਸਰ ਵੱਲ ਜਾ ਰਹੇ ਇੱਕ ਟਰਾਲੇ ਦਾ ਟਾਇਰ ਫਟ ਜਾਣ ਕਾਰਨ ਇਹ ਹਾਈਵੇ 'ਤੇ ਸਥਿਤ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ।
ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਟਰੱਕ ਦੇ ਚਾਲਕ ਮੁਨੀਸ਼ ਪਟੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਹੈਲਪਰ ਪਿਯੂਸ਼ ਪਟੇਲ ਉਰਫ਼ ਅਭੈ ਕੁਮਾਰ ਪੁੱਤਰ ਅਰੁਣ ਕੁਮਾਰ ਵਾਸੀ ਫਤਿਹਪੁਰ ਕਾਨਪੁਰ ਵਾਲ-ਵਾਲ ਬਚ ਗਿਆ।

ਜਾਣਕਾਰੀ ਅਨੁਸਾਰ ਉਕਤ ਟਰਾਲਾ ਜੰਮੂ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਰਸਤੇ ਵਿੱਚ ਜਦੋਂ ਇੱਥੇ ਗੁਰਦਾਸਪੁਰ ਸ਼ਹਿਰ ਦੇ ਬਾਰ ਬਾਰ ਫਲਾਈਓਵਰ 'ਤੇ ਪਹੁੰਚਿਆ ਤਾਂ ਇਸ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਟਰਾਲੇ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਟਰਾਲਾ ਚਕਨਾਚੂਰ ਹੋ ਗਿਆ ਅਤੇ ਇਸ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੌਕੇ 'ਤੇ ਪਹੁੰਚ ਕੇ ਪੁਲਸ ਅਤੇ ਹੋਰ ਰਾਹਗੀਰਾਂ ਨੇ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਤੇ ਜ਼ਖ਼ਮੀ ਹੋਏ ਹੈਲਪਰ ਨੂੰ ਐਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ, ਜਿੱਥੇ ਉਹ ਹੁਣ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਸ਼ਰਾਬ ਨਾਲ ਡੱਕੇ ਡਰਾਈਵਰ ਨੇ ਕਰ'ਤਾ ਕਾਰਾ ; ਟ੍ਰੈਫ਼ਿਕ ਜਾਮ 'ਚ ਖੜ੍ਹੀਆਂ ਗੱਡੀਆਂ 'ਤੇ ਚਾੜ੍ਹ'ਤਾ ਕੈਂਟਰ
NEXT STORY