ਚੰਡੀਗੜ੍ਹ/ਜਲਾਲਾਬਾਦ, (ਸੇਤੀਆ) - ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਸੂਬੇ 'ਚ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਫੈਸਲੇ ਤੋਂ ਬਾਅਦ ਵੱਖ-ਵੱਖ ਹਲਕਿਆਂ 'ਚ ਟਰੱਕ ਯੂਨੀਅਨਾਂ ਸਬੰਧਿਤ ਨੁਮਾਇੰਦਿਆਂ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦੀ ਰਾਹ ਤੇ ਚੱਲਣ ਦਾ ਐਲਾਨ ਹੈ ਤਾਂ ਦੂਜੇ ਪਾਸੇ ਟਰੱਕ ਯੂਨੀਅਨ ਫਰੀਦਕੋਟ ਵਲੋਂ ਸਰਕਾਰ ਦੀ ਇਸ ਪਹਿਲ ਕਦਮੀ ਦਾ ਸਵਾਗਤ ਕਰਦੇ ਹੋਏ ਰਾਈਸ ਮਿੱਲਰਾਂ ਦੇ ਹੱਕ 'ਚ ਨਿੱਤਰਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਤਹਿਤ ਚੰਡੀਗੜ੍ਹ ਦੇ ਸੈਕਟਰ 39 ਅਨਾਜ ਭਵਨ 'ਚ ਰਾਈਸ ਮਿੱਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗਿਆਨ ਭਾਰਦਵਾਜ ਨੂੰ ਫਰੀਦਕੋਟ ਟਰੱਕ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਮੀਲੂ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਈਸ ਮਿੱਲਰ ਐੱਚ. ਐੱਸ. ਬੰਗੜ ਫਰੀਦਕੋਟ, ਸਤਪਾਲ ਪ੍ਰਧਾਨ ਗੋਇਲ ਪਟਿਆਲਾ, ਪਵਨ ਸਮਾਨਾ, ਡਾ. ਪ੍ਰੇਮ ਪਾਲ, ਰਜਿੰਦਰ ਛਾਬੜਾ, ਸੁਨੀਲ ਵਿੱਜ ਫਿਰੋਜਪੁਰ, ਸੋਨੂੰ ਧਮੀਜਾ, ਹਰੀਸ਼ ਸੇਤੀਆ, ਟਰੱਕ ਯੂਨੀਅਨ ਫਰੀਦਕੋਟ ਦੇ ਸਾਬਕਾ ਪ੍ਰਧਾਨ ਦੁਆਰਾਦਾਸ ,ਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਠੇਕੇਦਾਰਾਂ ਵੱਲ ਟਰੱਕ ਆਪਰੇਟਰਾਂ ਦੀਆਂ ਕਾਫੀ ਬਕਾਇਆ ਰਕਮ ਖੜੀਆਂ ਹਨ ਅਤੇ ਦੂਜੇ ਪਾਸੇ ਜੇਕਰ ਉਹ ਵਪਾਰੀ ਵਰਗ ਦਾ ਮਾਲ ਲੋਡ ਕਰਦੇ ਹਨ ਤਾਂ ਉਨ੍ਹਾਂ ਨੂੰ ਅਦਾਇਗੀ 'ਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਉਹ ਰਾਈਸ ਮਿੱਲਰਾਂ ਨੂੰ ਪੂਰਾ ਸਹਿਯੋਗ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਟਰਾਂਪੋਟੇਸ਼ਨ ਦੀ ਜ਼ਰੂਰਤ ਪਵੇਗੀ ਤਾਂ ਉਹ ਫਰੀਦਕੋਟ ਤੋਂ ਮੁਹੱਈਆ ਵੀ ਕਰਵਾ ਕੇ ਦੇਣਗੇ ਅਤੇ ਰਾਈਸ ਮਿੱਲਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਰਾਈਸ ਮਿੱਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗਿਆਨ ਭਾਰਦਵਾਜ ਨੇ ਕਿਹਾ ਕਿ ਅਜੇ ਬੀਤੇ ਦਿਨੀਂ ਉਨ੍ਹਾਂ ਨੂੰ ਟਰੱਕ ਯੂਨੀਅਨਾਂ ਵਲੋਂ ਘੈਰਾਵ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਪਰ ਅੱਜ ਹੀ ਫਰੀਦਕੋਟ ਟਰੱਕ ਯੂਨੀਅਨ ਵਲੋਂ ਫੋਨ ਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ ।
ਟਰੱਕ ਧੋਖਾਧੜੀ ਮਾਮਲੇ 'ਚ ਇਕ ਗ੍ਰਿਫਤਾਰ, ਦੂਜੇ ਤੇ ਮਾਮਲਾ ਦਰਜ
NEXT STORY