ਝਬਾਲ (ਨਰਿੰਦਰ,ਲਾਲੂਘੁੰਮਣ, ਬਖਤਾਵਰ,ਭਾਟੀਆ) - ਸ਼ਰਾਰਤੀ ਅਨਸਰਾਂ ਵੱਲੋਂ ਸ਼ੁੱਕਰਵਾਰ ਨੂੰ ਸਰਕਾਰੀ ਅੇਲੀਮੈਟਰੀ ਸਕੂਲ਼ ਕੋਟ ਸਿਵਿਆ ਦੀ ਹੈਂਡ ਟੀਚਰ ਦੀ ਕਾਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਵਲੋ ਰੋਲਾ ਪਾਉਣ 'ਤੇ ਹੈਡ ਟੀਚਰ ਨੇ ਕਾਰ 'ਚੋਂ ਬਾਹਰ ਨਿਕਲ ਕੇ ਜਾਨ ਬਚਾਈ।ਸਰਕਾਰੀ ਸਕੂਲ਼ ਕੋਟ ਸਿਵਿਆ ਵਿਖੇ ਇਕੱਤਰ ਹੋਏ ਟੀਚਰ ਯੁਨੀਅਨ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੈਂਡ ਟੀਚਰ ਗੀਤਾ ਪੁੱਤਰੀ ਸ਼ਾਮ ਲਾਲ ਨੇ ਦੱਸਿਆਂ ਕਿ ਉਹ ਸਰਕਾਰੀ ਅੇਲੀਮੈਟਰੀ ਸਕੂਲ਼ ਕੋਟ ਸਿਵਿਆ ਵਿਖੈ ਬਤੌਰ ਹੈਡ ਟੀਚਰ ਹੈ। ਕੁਝ ਦਿਨ ਪਹਿਲਾ ਪਿੰਡ ਦੇ ਕੁਝ ਵਿਆਕਤੀਆਂ ਨੇ ਸਕੂਲ਼ ਦੇ ਜਿੰਦੜੇ ਤੋੜ ਕੇ ਸਰਕਾਰੀ ਸਕੂਲ਼ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਬਾਰੇ ਉਸਨੇ ਪਿੰਡ ਦੇ ਸਰਪੰਚ ਤੇ ਮੋਹਤਬਾਰਾਂ ਨੂੰ ਜਾਣਕਾਰੀ ਦਿੱਤੀ ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜਿਸ ਦੀ ਰੰਜਿਸ਼ ਤਹਿਤ ਸ਼ੁੱਕਰਵਾਰ ਨੂੰ ਸਕੂਲ ਦੀ ਛੁੱਟੀ ਸਮੇਂ ਉਹ ਆਪਣੀ ਕਾਰ 'ਚ ਬੈਠ ਕੇ ਘਰ ਚੱਲੀ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਪਲਾਸਟਿਕ ਦੀ ਬਾਲ ਨੂੰ ਅੱਗ ਲਗਾ ਕੇ ਕਾਰ ਥੱਲੇ ਸੁਟ ਦਿੱਤਾ। ਇਸ ਤੋਂ ਪਹਿਲਾਂ ਕਾਰ ਨੂੰ ਅੱਗ ਲਗਦੀ, ਨੇੜੇ ਖੜ੍ਹੇ ਬੱਚਿਆ ਤੇ ਲੋਕਾਂ ਨੇ ਰੌਲਾ ਪਾ ਦਿੱਤਾ। ਉਸ ਨੇ ਕਾਰ 'ਚੋ ਛਾਲ ਮਾਰ ਕੇ ਬਾਹਰ ਆ ਕੇ ਕਾਰ ਥੱਲਿਉ ਅੱਗ ਨੂੰ ਬੁਝਾਇਆਂ। ਘਟਨਾਂ ਦਾ ਪਤਾ ਲੱਗਣ ਤੇ ਸਕੂਲ਼ ਪਹੁੰਚੇ ਅਧਿਆਪਕ ਨਰਿੰਦਰ ਸਿੰਘ ਨੂਰ, ਜਗਰੂਪ ਸਿੰਘ,ਜਰਨੈਲ਼ ਸਿੰਘ,ਕਮਲਜੀਤ ਸਿੰਘ,ਦਰਸ਼ਨ ਲਾਲ,ਜਗਪ੍ਰੀਤ ਸਿੰਘ ਆਦਿ ਅਧਿਆਪਕ ਆਗੂਆਂ ਨੇ ਥਾਣਾਂ ਝਬਾਲ ਵਿਖੇ ਸਬੰਧਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਸ ਨੇ ਵਿਅਕਤੀਆਂ ਖਿਲਾਫ ਕਾਰਵਾਈ ਨਾ ਕੀਤੀ ਤਾ ਅਧਿਆਪਕ ਯੁਨੀਅਨ ਵੱਲੋਂ ਸ਼ੰਘਰਸ਼ ਕੀਤਾ ਜਾਵੇਗਾ।
ਦਰਖਾਸਤ ਦੇ ਆਧਾਰ 'ਤੇ ਕੀਤੀ ਜਾਵੇਗੀ ਕਾਰਵਾਈ : ਥਾਣਾਂ ਮੁਖੀ
ਇਸ ਸਬੰਧੀ ਜਦੋ ਥਾਣਾਂ ਮੁਖੀ ਮਨੋਜ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਹੈਡ ਟੀਚਡਰ ਵਲੋ ਦਿੱਤੀ ਦਰਖਾਸਤ ਦੇ ਅਧਾਰ 'ਤੇ ਤਫਤੀਸ ਕਰਕੇ ਕਥਿਤ ਦੋਸ਼ੀਆਂ ਖਿਲਾਫ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾ 'ਚ ਨਹੀ ਲੈਣ ਦਿੱਤਾ ਜਾਵੇਗਾ।
ਭੀਖ ਮੰਗਣ ਦੀ ਆੜ 'ਚ ਔਰਤਾਂ ਕਰਦੀਆਂ ਨੇ ਦੇਹ ਵਪਾਰ, 500 ਰੁਪਏ 'ਚ ਹੁੰਦਾ ਹੈ ਸੌਦਾ
NEXT STORY