ਮੁੰਬਈ- ਮੁੰਬਈ ਦੇ ਘਾਟਕੋਪਰ ਪੱਛਮੀ ਤੋਂ ਭਾਜਪਾ ਵਿਧਾਇਕ ਰਾਮ ਕਦਮ ਇਕ ਵਾਰ ਫਿਰ ਚਰਚਾ 'ਚ ਹਨ ਪਰ ਇਸ ਵਾਰ ਵਜ੍ਹਾ ਕੋਈ ਵਿਵਾਦਿਤ ਬਿਆਨ ਜਾਂ ਰਾਜਨੀਤਿਕ ਫੈਸਲਾ ਨਹੀਂ ਸਗੋਂ ਉਨ੍ਹਾਂ ਦਾ ਸਾਲਾਂ ਪੁਰਾਣਾ ਸੰਕਲਪ ਹੈ। ਖੇਤਰ 'ਚ ਪਾਣੀ ਦੀ ਗੰਭੀਰ ਸਮੱਸਿਆ ਦੇ ਹੱਲ ਤੋਂ ਬਾਅਦ ਰਾਮ ਕਦਮ ਨੇ ਪੂਰੇ 5 ਸਾਲਾਂ ਬਾਅਦ ਆਪਣੇ ਵਾਰ ਕਟਵਾਏ ਹਨ, ਜਿਸਨੂੰ ਉਨ੍ਹਾਂ ਨੇ ਜਨਤਾ ਦੀ ਜਿੱਤ ਅਤੇ ਆਪਣਾ ਵਾਅਦਾ ਪੂਰਾ ਹੋਣਾ ਦੱਸਿਆ ਹੈ।
ਕਰੀਬ 5 ਸਾਲ ਪਹਿਲਾਂ ਘਾਟਕੋਪਰ ਪੱਛਮੀ ਦੇ ਕਈ ਇਲਾਕਿਆਂ 'ਚ ਪਾਣੀ ਦੀ ਘਾਟ ਨੇ ਗੰਭੀਰ ਰੂਪ ਲੈ ਲਿਆ ਸੀ। ਹਾਲਾਤ ਅਜਿਹੇ ਸਨ ਕਿ ਲੋਕਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਲਈ ਵੀ ਸੰਘਰਸ਼ ਕਰਨਾ ਪੈਂਦਾ ਸੀ। ਉਸੇ ਦੌਰਾਨ ਰਾਮ ਕਦਮ ਨੇ ਸੰਕਲਪ ਲਿਆ ਸੀ ਕਿ ਜਦੋਂ ਤਕ ਖੇਤਰ 'ਚ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਜਾਂਦਾ, ਉਦੋਂ ਤਕ ਉਹ ਆਪਣੇ ਵਾਲ ਨਹੀਂ ਕਟਵਾਉਣਗੇ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
ਇਨ੍ਹਾਂ 5 ਸਾਲਾਂ 'ਚ ਵਿਧਾਇਕ ਨੇ ਆਪਣੇ ਇਸ ਸੰਕਲਪ ਦਾ ਪੂਰਾ ਤਰ੍ਹਾਂ ਪਾਲਨ ਕੀਤਾ। ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਵਿਆਪਕ ਯੋਜਨਾ 'ਤੇ ਕੰਮ ਸ਼ੁਰੂ ਕੀਤਾ ਗਿਆ। ਇਸ ਤਹਿਤ ਕਰੀਬ 2 ਕਰੋੜ, 7 ਲੱਖ ਲੀਟਰ ਸਮਰਥਾ ਵਾਲੀ ਪਾਣੀ ਦੀ ਟੈਂਕੀ ਦਾ ਨਿਰਮਾਣ ਕਰਵਾਇਆ ਗਿਆ। ਨਾਲ ਹੀ, ਇਸ ਟੈਂਕੀ ਤਕ ਪਾਣੀ ਪਹੁੰਚਾਉਣ ਲਈ ਭਾਂਡੁਪ ਤੋਂ ਕਰੀਬ 4 ਕਿਲੋਮੀਟਰ ਲੰਬੀ ਵਿਸ਼ੇਸ਼ ਪਾਈਪਲਾਈਨ ਵਿਛਾਈ ਗਈ।
ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਘਾਟਕੋਪਰ ਪੱਛਮ ਦੀਆਂ ਹਜ਼ਾਰਾਂ ਬਸਤੀਆਂ ਅਤੇ ਸਮਾਜਾਂ ਨੂੰ ਪਾਣੀ ਦੀ ਕਮੀ ਤੋਂ ਰਾਹਤ ਮਿਲੀ ਹੈ। ਹੁਣ ਨਿਯਮਤ ਅਤੇ ਢੁਕਵੀਂ ਪਾਣੀ ਦੀ ਸਪਲਾਈ ਦੇ ਨਾਲ, ਰਾਮ ਕਦਮ ਨੇ ਰਵਾਇਤੀ ਢੰਗ ਨਾਲ ਆਪਣੇ ਵਾਲ ਕਟਵਾਏ ਜੋ ਕਿ ਸਥਾਨਕ ਲੋਕਾਂ ਲਈ ਇੱਕ ਖਾਸ ਪਲ ਹੈ।
ਇਸ ਮੌਕੇ 'ਤੇ, ਰਾਮ ਕਦਮ ਨੇ ਕਿਹਾ ਕਿ ਰਾਜਨੀਤੀ ਸਿਰਫ ਸੱਤਾ ਪ੍ਰਾਪਤ ਕਰਨ ਤੱਕ ਸੀਮਤ ਨਹੀਂ ਹੈ; ਅਸਲ ਜ਼ਿੰਮੇਵਾਰੀ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਵਿੱਚ ਹੈ। ਉਨ੍ਹਾਂ ਦਾ ਇਹ ਕਦਮ ਇਲਾਕੇ ਦੇ ਲੋਕਾਂ ਲਈ ਇੱਕ ਭਾਵਨਾਤਮਕ ਸੰਦੇਸ਼ ਅਤੇ ਵਿਸ਼ਵਾਸ ਦੀ ਇੱਕ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਸ਼ੁਭਮਨ ਗਿੱਲ ਟੀਮ ਇੰਡੀਆ 'ਚੋਂ ਬਾਹਰ, ਲਖਨਊ ਟੀ-20 ਤੋਂ ਪਹਿਲਾਂ ਹੋਇਆ 'ਹਾਦਸਾ'!
ED ਨੇ ਯੂਟਿਊਬਰ ਅਨੁਰਾਗ ਦਿਵੇਦੀ ਦੇ ਘਰਾਂ ’ਤੇ ਕੀਤੀ ਛਾਪੇਮਾਰੀ
NEXT STORY