ਨੂਰਪੁਰਬੇਦੀ (ਭੰਡਾਰੀ)- ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਸਿੰਬਲਮਾਜਰਾ (ਜੇਤੇਵਾਲ) ਦੀ ਢਾਈ ਸਾਲਾ (2 ਸਾਲ 5 ਮਹੀਨੇ) ਇਨਾਇਤ ਕੌਰ ਗਿੱਲ ਨੇ ਨਿੱਕੀ ਉਮਰ ’ਚ ਹੀ ਆਪਣੀ ਪ੍ਰਤਿਭਾ ਦੇ ਦਮ ’ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ 2022 ’ਚ ਨਾਂ ਦਰਜ ਕਰਵਾਇਆ ਹੈ। ਪੰਜਾਬ ਦੀ ਇਸ ਹੋਣਹਾਰ ਬੱਚੀ ਦਾ ਉਕਤ ਰਿਕਾਰਡ ’ਚ ਨਾਂ ਸ਼ਾਮਲ ਹੋਣ ’ਤੇ ਉਸਦੇ ਮਾਪਿਆਂ ਅਤੇ ਪਿੰਡ ਵਾਸੀਆਂ ’ਚ ਖ਼ੁਸ਼ੀ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੋਨੀਆ ਗਾਂਧੀ ਸਮੇਤ ਇਹ ਆਗੂ ਆਉਣਗੇ ਪੰਜਾਬ
ਇਨਾਇਤ ਕੌਰ ਗਿੱਲ ਨਾਂ ਦੀ ਇਸ ਬੱਚੀ ਦਾ ਜਨਮ 30 ਜੁਲਾਈ 2019 ਨੂੰ ਹੋਇਆ ਸੀ। ਉਸ ਦੇ ਪਿਤਾ ਗੁਰਦੀਪ ਸਿੰਘ, ਜੋ ਗ੍ਰੈਜੂਏਟ ਹਨ ਅਤੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਰੱਖਦੇ ਹਨ ਅਤੇ ਆਪਣਾ ਕਾਰੋਬਾਰ ਕਰਦਾ ਹੈ। ਬੱਚੀ ਦੀ ਮਾਂ ਸ਼ਿਵਾਨੀ ਕਾਲੀਆ, ਜੋ ਪੋਸਟ ਗ੍ਰੈਜੂਏਟ ਹੈ, ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਬਚਪਨ ਤੋਂ ਹੀ ਪ੍ਰਤਿਭਾਸ਼ਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦਾ ਜਨਵਰੀ ਮਹੀਨੇ ’ਚ ਆਨਲਾਈਨ ਟੈਸਟ ਲਿਆ ਗਿਆ ਸੀ, ਜਿਸ ਨੇ ਕਰੀਬ 40 ਮਿੰਟ ਦੇ ਟੈਸਟ ਦੌਰਾਨ 20 ਵਾਹਨਾਂ, 15 ਫਲਾਂ, 24 ਜੰਗਲੀ ਜਾਨਵਰਾਂ, 7 ਕੀੜਿਆਂ, 16 ਸਮੁੰਦਰੀ ਜਾਨਵਰਾਂ, 12 ਪਾਲਤੂ ਜਾਨਵਰਾਂ, 8 ਪੰਛੀਆਂ, 9 ਕੁਦਰਤੀ ਵਸਤੂਆਂ, 25 ਸਰੀਰ ਦੇ ਅੰਗਾਂ, 11 ਸਟੇਸ਼ਨਰੀ ਆਈਟਮਾਂ ਦੇ ਨਾਂ, 12 ਐਕਸ਼ਨ, 16 ਕਾਰਟੂਨ ਚਰਿੱਤਰ, 9 ਖੇਡਾਂ, 1 ਤੁਕ ਅਤੇ 10 ਹੋਰਨਾਂ ਜਾਨਵਰਾਂ ਦੀ ਪਛਾਣ ਦੱਸਣ ਤੋਂ ਇਲਾਵਾ ਪਜ਼ਲ ਰਾਹੀਂ ਕਈ ਹੋਰ ਗਤੀਵਿਧੀਆਂ ਨੂੰ ਬਾਖ਼ੂਫ਼ੀ ਪੂਰਾ ਕਰਕੇ ਵਿਖਾਇਆ।
ਇਹ ਵੀ ਪੜ੍ਹੋ: ਨਵਾਂਸ਼ਹਿਰ ਦੀ ਬਸਪਾ ਟਿਕਟ ਵਿਵਾਦਾਂ ’ਚ, ਬਰਜਿੰਦਰ ਸਿੰਘ ਹੁਸੈਨਪੁਰ ਹੋਏ ਗ੍ਰਿਫ਼ਤਾਰ
ਬੱਚੀ ਦੀਆਂ ਉਕਤ ਗਤੀਵਿਧੀਆਂ ਸਬੰਧੀ ਕਈ ਵੀਡੀਓਜ਼ ਵੀ ਰਿਕਾਰਡ ਲਈ ਭੇਜੀਆਂ ਗਈਆਂ ਅਤੇ ਜਨਵਰੀ ਮਹੀਨੇ ’ਚ ਹੋਏ ਉਕਤ ਟੈਸਟ ਤੋਂ ਬਾਅਦ ਇੰਡੀਆ ਬੁੱਕ ਆਫ਼ ਰਿਕਾਰਡਜ਼ ਦੇ ਚੀਫ਼ ਐਡੀਟਰ ਨੇ ਉਸਦਾ ਨਾਂ ਰਿਕਾਰਡ ’ਚ ਦਰਜ ਕਰਨ ’ਤੇ ਇਨਾਇਤ ਕੌਰ ਗਿੱਲ ਨੂੰ ਸਰਟੀਫਿਕੇਟ, ਕਿਤਾਬਾਂ ਅਤੇ ਮੈਡਲ ਪ੍ਰਦਾਨ ਕੀਤਾ ਗਿਆ। ਦਾਦਾ ਮਹਿੰਦਰ ਸਿੰਘ ਅਤੇ ਦਾਦੀ ਕਸ਼ਮੀਰ ਕੌਰ ਨੇ ਵੀ ਇਨਾਇਤ ਕੌਰ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਹੋਰਨਾਂ ਮਾਪਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਬੱਚੇ ’ਚ ਪ੍ਰਤਿਭਾ ਛੁਪੀ ਹੋਈ ਹੈ। ਕੇਵਲ ਉਸ ਨੂੰ ਪਛਾਨਣ ਜਾਂ ਮੌਕਾ ਦੇਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਭਾਜਪਾ ਗਠਜੋੜ ਨੇ ਜਾਰੀ ਕੀਤਾ ਸੰਕਲਪ ਪੱਤਰ, ਪੰਜਾਬ ਲਈ ਦੱਸਿਆ 11 ਨੁਕਾਤੀ ਵਿਜ਼ਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਚੋਣ ਕਮਿਸ਼ਨ ਵਲੋਂ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਜਾਰੀ
NEXT STORY