ਮੇਹਟੀਆਣਾ, (ਸੰਜੀਵ)- ਛੱਪੜ 'ਚ ਲੱਗੇ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਨਾਲ ਛੱਪੜ 'ਚ ਵੜੀਆਂ ਗੁੱਜਰਾਂ ਦੀਆਂ 2 ਮੱਝਾਂ ਮਰ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਮੇਹਟੀਆਣਾ ਪੁਲਸ ਕੋਲ ਦਰਜ ਕਰਵਾਈ ਲਿਖਤੀ ਸ਼ਿਕਾਇਤ 'ਚ ਹੁਸੈਨ ਸ਼ਾਹ ਪੁੱਤਰ ਅਹਿਮਦ ਸ਼ਾਹ ਵਾਸੀ ਹੁੱਕੜਾਂ ਨੇ ਦੱਸਿਆ ਕਿ ਸਵੇਰੇ 11.30 ਵਜੇ ਉਹ ਛੱਪੜ ਨਜ਼ਦੀਕ ਮੱਝਾਂ ਚਰਾ ਰਿਹਾ ਸੀ ਅਤੇ ਛੱਪੜ 'ਚ ਪਾਣੀ ਦੇਖ ਕੇ ਮੱਝਾਂ ਉਸ 'ਚ ਵੜ ਗਈਆਂ।
ਉਸ ਨੇ ਦੱਸਿਆ ਕਿ ਛੱਪੜ ਨਜ਼ਦੀਕ ਲੱਗੇ ਬਿਜਲੀ ਦੇ ਖੰਭੇ ਤੋਂ ਕਰੰਟ ਪੈਣ ਨਾਲ ਉਸ ਦੀਆਂ 2 ਮੱਝਾਂ ਦੀ ਮੌਤ ਹੋ ਗਈ। ਥਾਣਾ ਮੇਹਟੀਆਣਾ ਦੀ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
ਦਸ ਦਿਨ ਬੀਤ ਜਾਣ ਦੇ ਬਾਅਦ ਵੀ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ
NEXT STORY