ਸ੍ਰੀ ਮੁਕਤਸਰ ਸਾਹਿਬ 4 ਜੂਨ (ਪਵਨ ਤਨੇਜਾ, ਖੁਰਾਣਾ)- ਥਾਣਾ ਬਰੀਵਾਲਾ ਪੁਲਸ ਨੇ 1 ਦੇਸੀ ਪਿਸਤੌਲ 32 ਬੋਰ, 3 ਜ਼ਿੰਦਾ ਕਾਰਤੂਸ, 2 ਮੋਬਾਇਲ ਫੋਨ ਅਤੇ 1 ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕਰ ਕੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਸਮਾਧ ਬਾਬਾ ਮੋਢਾ ਜੀ ਬਰੀਵਾਲਾ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਅਮਨਾ ਬਾਬਾ ਵਾਸੀ ਪਿੰਡ ਮਰਾੜ੍ਹ ਕਲਾਂ ਅਤੇ ਮੇਵਾ ਸਿੰਘ ਉਰਫ ਟੀਟੂ ਵਾਸੀ ਬਰੀਵਾਲਾ ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਹੈ ਅਤੇ ਵਿਦੇਸ਼ੀ ਮੋਬਾਇਲ ਨੰਬਰ ਨੂੰ ਆਪਣੇ ਫੋਨ ਤੋਂ ਕਿਸੇ ਐਪ ਰਾਹੀਂ ਵਿਦੇਸ਼ੀ ਨੰਬਰ ਜੈਨਰੇਟ ਕਰ ਕੇ ਧਮਕੀਆਂ ਦੇ ਕੇ ਫਿਰੌਤੀਆਂ ਮੰਗਦੇ ਹਨ ਅਤੇ ਬਾਅਦ ’ਚ ਵਿਦੇਸ਼ੀ ਨੰਬਰ ਐਪ ਡਿਲੀਟ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਮੌਤ ਤੋਂ ਬਾਅਦ ਵੀ ਬੁਲੰਦੀ ਦੀਆਂ ਸਿਖ਼ਰਾਂ ’ਤੇ ਸਿੱਧੂ ਮੂਸੇਵਾਲਾ, 7 ਦਿਨਾਂ ’ਚ 151 ਦੇਸ਼ਾਂ ’ਚ ਕੀਤਾ ਗਿਆ ਗੂਗਲ ਸਰਚ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਖਬਰ ਨੇ ਇਹ ਵੀ ਦੱਸਿਆ ਕਿ ਉਕਤ ਮੁਲਜ਼ਮਾਂ ਦੇ ਲੋਰੈਂਸ ਬਿਸ਼ਨੋਈ ਗਰੁੱਪ ਦੇ ਸਚਿਨ ਵਾਸੀ ਚੜ੍ਹੇਵਾਨ ਨਾਲ ਸੰਬੰਧ ਹਨ। ਇਹ ਦੋਵੇਂ ਵਿਅਕਤੀ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਰਾੜ੍ਹ ਕਲਾਂ ਇਕ ਰੋਡ ’ਤੇ ਖੜ੍ਹੇ ਕਿਸੇ ਫਿਰੌਤੀ ਦੇਣ ਵਾਲੇ ਦੀ ਉਡੀਕ ਕਰ ਰਹੇ ਹਨ। ਉਕਤ ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਰੇਡ ਕਰ ਕੇ ਮੌਕੇ ਤੋਂ ਅਮਨਦੀਪ ਸਿੰਘ ਉਰਫ ਅਮਨਾ ਅਤੇ ਮੇਵਾ ਸਿੰਘ ਉਰਫ ਟੀਟੂ ਨੂੰ 1 ਦੇਸੀ ਪਿਸਤੌਲ 32 ਬੋਰ, 3 ਜ਼ਿੰਦਾ ਕਾਰਤੂਸ, 2 ਮੋਬਾਇਲ ਫੋਨ ਅਤੇ 1 ਬਿਨਾਂ ਨੰਬਰੀ ਮੋਟਰਸਾਈਕਲ ਸਣੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਰ ਵਧਿਆ ਗੈਂਗਵਾਰ ਦਾ ਖ਼ਤਰਾ, ਦਵਿੰਦਰ ਬੰਬੀਹਾ ਗਰੁੱਪ ਨੇ ਫਿਰ ਦਿੱਤੀ ਧਮਕੀ
ਮੂਸੇਵਾਲਾ ਦੇ ਹਮਲਾਵਰਾਂ ਸਬੰਧੀ ਨਵੀਂ ਫੁਟੇਜ ਮਿਲਣ ਤੋਂ ਬਾਅਦ ਫੁਟਪ੍ਰਿੰਟ ਲੱਭ ਰਹੀ ਐੱਸ. ਆਈ. ਟੀ.
NEXT STORY