ਬਠਿੰਡਾ, (ਸੁਖਵਿੰਦਰ)- ਵੱਖ-ਵੱਖ ਹਾਦਸਿਆਂ 'ਚ 5 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੰਸਥਾ ਵਰਕਰਾਂ ਨੇ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਬੀਤੀ ਰਾਤ 9.30 ਵਜੇ ਨਰੂਆਣਾ ਰੋਡ 'ਤੇ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ 2 ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਤੇ ਮਨੀ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਸਵੀਰ ਖਾਨ (19) ਅਤੇ ਪਿੰ੍ਰਸ (21) ਵਾਸੀ ਨਰੂਆਣਾ ਰੋਡ ਵਜੋਂ ਹੋਈ, ਜਿਥੇ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਓਧਰ, ਬਠਿੰਡਾ-ਬਾਦਲ ਰੋਡ 'ਤੇ ਨੰਨ੍ਹੀ ਛਾਂ ਚੌਕ 'ਚ ਇਕ ਟਰਾਲਾ ਮੋੜ ਮੁੜਦੇ ਸਮੇਂ ਅਸੰਤੁਲਿਤ ਹੋ ਕੇ ਪਲਟ ਗਿਆ। ਹਾਦਸੇ ਦੌਰਾਨ ਟਰੱਕ ਚਾਲਕ ਕੁਲਦੀਪ ਸਿੰਘ (45) ਵਾਸੀ ਸੰਗਰੂਰ ਜ਼ਖਮੀ ਹੋ ਗਿਆ, ਜਿਸ ਨੂੰ ਸੰਸਥਾ ਵਰਕਰਾਂ ਨੇ ਹਸਪਤਾਲ ਪਹੁੰਚਾਇਆ। ਉਕਤ ਟਰੱਕ ਗੁਜਰਾਤ ਤੋਂ ਮਸ਼ੀਨਰੀ ਲੋਡ ਕਰ ਕੇ ਨਥਾਣਾ ਵੱਲ ਜਾ ਰਿਹਾ ਸੀ। ਇਸੇ ਤਰ੍ਹਾਂ ਅਨਾਜ ਮੰਡੀ 'ਚ 2 ਮੋਟਰਸਾਈਕਲ ਸਵਾਰ ਟਰਾਲੀ ਨਾਲ ਟਕਰਾਅ ਕੇ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸੰਸਥਾ ਵਰਕਰਾਂ ਨੇ ਦੋਵੇਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਸ਼ਿਵ ਸ਼ਰਮਾ (21) ਤੇ ਅਕਾਸ਼ ਕੁਮਾਰ (23) ਵਾਸੀ ਲਾਲ ਸਿੰਘ ਬਸਤੀ ਵਜੋਂ ਹੋਈ।
ਕਬਾੜੀਏ ਸਮੇਤ 2 ਲੋਕਾਂ ਵਿਰੁੱਧ ਕੇਸ ਦਰਜ
NEXT STORY