ਜਲੰਧਰ (ਵਰੁਣ, ਜ.ਬ., ਦੀਪਕ)–ਸ਼ਾਸਤਰੀ ਮਾਰਕੀਟ ’ਚ ਸਥਿਤ ਇਕ ਪ੍ਰਾਪਰਟੀ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ ‘ਆਪ’ ਦੇ ਵਿਧਾਇਕ ਵਿਚਾਲੇ ਹੱਥੋਪਾਈ ਹੋ ਗਈ। ਇਹ ਹੱਥੋਪਾਈ ਗੁਰੂ ਨਾਨਕ ਮਿਸ਼ਨ ਚੌਂਕ ’ਚ ਸਵੇਰਾ ਭਵਨ ’ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਮਾਲਕ ਨੇ ਵੀ ਹੱਥੋਪਾਈ ਕੀਤੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਡੀ. ਸੀ. ਪੀ. ਅਤੇ ਵਿਧਾਇਕ ਉਸ ਦਫ਼ਤਰ ’ਚ ਰਾਜ਼ੀਨਾਮਾ ਕਰਨ ਲਈ ਬੁਲਾਏ ਗਏ ਸਨ। ਇਸ ਦੇ ਬਾਅਦ ਦਬਾਅ ਵਿਚ ਆਈ ਪੁਲਸ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸਸੀ/ਐੱਸਟੀ ਐਕਟ ਦੇ ਤਹਿਤ ਕੇਸ ਦਰਜ ਕਰਨਾ ਪਿਆ। ਦੱਸ ਦਈਏ ਕਿ ‘ਆਪ’ ਵਰਕਰਾਂ ਨੇ ਡੀ. ਸੀ. ਪੀ. ਦੀ ਕੁੱਟਮਾਰ ਕੀਤੀ ਸੀ। ਡੀ. ਸੀ. ਪੀ. ਜਸਕਰਨ ਤੇਜਾ ਬੜੀ ਮੁਸ਼ਕਿਲ ਨਾਲ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਬਚਾ ਕੇ ਲੈ ਗਏ ਸਨ। ਬਾਅਦ ’ਚ ਡੀ. ਸੀ. ਪੀ. ਤੇਜਾ ਨੇ ਕੇਸ ਦਰਜ ਹੋਣ ਦੀ ਗੱਲ ਕਹੀ ਸੀ।
ਸੂਤਰਾਂ ਦੀ ਮੰਨੀਏ ਤਾਂ ਜਲੰਧਰ ਕਮਿਸ਼ਨਰੇਟ ਦੇ ਡੀ. ਸੀ. ਪੀ. ਸ਼ਾਸਤਰੀ ਮਾਰਕੀਟ ਨੇੜੇ ਇਕ ਪ੍ਰਾਪਰਟੀ ਵਿਵਾਦ ’ਚ ਪਹੁੰਚੇ ਸਨ। ਇਸ ਦੌਰਾਨ ਦੂਜੀ ਧਿਰ ਤੋਂ ‘ਆਪ’ ਵਿਧਾਇਕ ਵੀ ਪਹੁੰਚ ਗਏ। ਪਹਿਲਾਂ ਤਾਂ ਡੀ. ਸੀ. ਪੀ. ਅਤੇ ਵਿਧਾਇਕ ’ਚ ਬਹਿਸਬਾਜ਼ੀ ਹੋਈ ਪਰ ਜਦੋਂ ਇਸ ਵਿਵਾਦ ਨੂੰ ਲੈ ਕੇ ਉਹ ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਸਵੇਰਾ ਭਵਨ ’ਚ ਪਹੁੰਚੇ ਤਾਂ ਇਹ ਵਿਵਾਦ ਹਿੰਸਾ ’ਚ ਬਦਲ ਗਿਆ ਅਤੇ ਦੋਵਾਂ ’ਚ ਕਹਾ-ਸੁਣੀ ਹੋ ਗਈ।
ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ
ਸੂਤਰਾਂ ਦੀ ਮੰਨੀਏ ਤਾਂ ਡੀ. ਸੀ. ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਡੀ. ਸੀ. ਪੀ. ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ। ਇਸ ਵਿਵਾਦ ’ਚ ਦਫਤਰ ਦਾ ਮਾਲਕ ਵੀ ਕੁੱਦ ਪਿਆ। ਜਲੰਧਰ ਕਮਿਸ਼ਨਰੇਟ ਪੁਲਸ ਦੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ਹੋਈ ਬਦਸਲੂਕੀ ਤੋਂ ਬਾਅਦ ਮੌਕੇ ’ਤੇ ਪੁਲਸ ਅਧਿਕਾਰੀ ਪਹੁੰਚ ਗਏ। ਦਫ਼ਤਰ ਦੇ ਆਸ-ਪਾਸ ਪੀ. ਸੀ. ਆਰ. ਅਤੇ ਪੁਲਸ ਅਧਿਕਾਰੀਆਂ ਦੀਆਂ ਗੱਡੀਆਂ ਪਹੁੰਚ ਗਈਆਂ, ਹਾਲਾਂਕਿ ਦਫ਼ਤਰ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਇਸ ਦੌਰਾਨ ਇਕ ਧਿਰ ਦੇ 4 ਲੋਕਾਂ ਨੇ ਦਾਅਵਾ ਕੀਤਾ ਕਿ ਉਹ ਇਸ ਵਿਵਾਦ ’ਚ ਜ਼ਖ਼ਮੀ ਹੋਏ ਹਨ, ਜਿਸ ’ਚ ਰਾਹੁਲ, ਸੰਨੀ ਦੋਵੇਂ ਵਾਸੀ ਬਸਤੀ ਸ਼ੇਖ, ਦੀਪਕ ਵਾਸੀ ਗਰੀਨ ਐਵੇਨਿਊ ਸ਼ਾਮਲ ਸਨ।
ਜਲੰਧਰ ਦੇਰ ਰਾਤ ਸਿਵਲ ਹਸਪਤਾਲ ’ਚ ਇਲਾਜ ਨਾ ਹੋਣ ਦੇ ਦੋਸ਼ ਲਾ ਕੇ ਉਕਤ ਧਿਰ ਨੇ ਤੋੜ-ਭੰਨ ਕੀਤੀ ਤੇ ਹੰਗਾਮਾ ਵੀ ਕੀਤਾ। ਸਿਵਲ ਹਸਪਤਾਲ ’ਚ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 4 ਦੇ ਮੁਖੀ ਕਮਲਜੀਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਸਨ। ਦੇਰ ਰਾਤ 2 ਵਜੇ ਤੱਕ ਏ. ਡੀ. ਸੀ. ਪੀ. ਟਰੈਫਿਕ ਤੇ ਇਨਵੈਸਟੀਗੇਸ਼ਨ ਕੰਵਲਪ੍ਰੀਤ ਸਿੰਘ ਚਾਹਲ, ਏ. ਸੀ. ਪੀ. ਨਾਰਥ ਮੋਹਿਤ ਸਿੰਗਲਾ, ਏ. ਸੀ. ਪੀ. ਪ੍ਰੀਤ ਕੰਵਲਜੀਤ ਸਿੰਘ ਸਮੇਤ ਇੰਸ. ਸੁਖਦੇਵ ਸਿੰਘ, ਥਾਣਾ ਨੰਬਰ 2 ਦੇ ਮੁਖੀ ਭਰਤ ਭੂਸ਼ਨ ਆਪਣੀ ਟੀਮ ਨਾਲ ਸਿਵਲ ਹਸਪਤਾਲ ਵਿਚ ਪਹੁੰਚੇ, ਹਾਲਾਂਕਿ ਦੇਰ ਰਾਤ ਚਰਚਾ ਰਹੀ ਕਿ ਦੋਵੇਂ ਧਿਰਾਂ ’ਚ ਉਸੇ ਦਫ਼ਤਰ ’ਚ ਰਾਜ਼ੀਨਾਮਾ ਹੋਣ ਦੀ ਗੱਲ ਚੱਲ ਰਹੀ ਹੈ ਪਰ ਇਹ ਵੀ ਚਰਚਾ ਰਹੀ ਕਿ ਇਕ ਧਿਰ ਡੀ. ਸੀ. ਪੀ. ਦੇ ਵਿਰੋਧ ’ਚ ਖੜ੍ਹੀ ਹੋਈ ਹੈ। ਦੇਰ ਰਾਤ ਵਿਧਾਇਕ ਅਤੇ ਡੀ. ਸੀ. ਪੀ. ਨੇ ਫੋਨ ਤੱਕ ਨਹੀਂ ਚੁੱਕੇ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਵਿਧਾਇਕ ਦੇ ਭਰਾ ਰਾਜਨ ਹਸਪਤਾਲ ਪਹੁੰਚੇ, ਕਿਹਾ-ਕੁਝ ਜਾਣਕਾਰੀ ਨਹੀਂ
ਇਕ ਪਾਸੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਦਫ਼ਤਰ ਦੇ ਬਾਹਰ ਪੁਲਸ ਦੀਆਂ ਗੱਡੀਆਂ ਹੂਟਰ ਵਜਾਉਂਦੀਆਂ ਰਹੀਆਂ ਤਾਂ ਦੂਜੇ ਪਾਸੇ ਜ਼ਖ਼ਮੀ ਧਿਰ ਵੱਲੋਂ ਵਿਧਾਇਕ ਦੇ ਭਰਾ ਰਾਜਨ ਸਿਵਲ ਹਸਪਤਾਲ ਪਹੁੰਚ ਗਏ। ਉਨ੍ਹਾਂਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਫਿਲਹਾਲ ਸਿਵਲ ਹਸਪਤਾਲ ’ਚ ਜਾਣਕਾਰੀ ਇਕੱਠੀ ਕਰਨ ਆਏ ਹਨ। ਸੂਤਰਾਂ ਦੀ ਮੰਨੀਏ ਤਾਂ ਰਾਜਨ ਇਕ ਏ. ਸੀ. ਪੀ. ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ ਪਰ ਮੀਡੀਆ ਦੇ ਸਾਹਮਣੇ ਉਨ੍ਹਾਂ ਨੇ ਇਕ ਵੀ ਸ਼ਬਦ ਨਹੀਂ ਬੋਲਿਆ।
ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਜਪਾਲ ਦੇ ਝਟਕੇ ਮਗਰੋਂ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਵਿਧਾਇਕ ਇਕੱਠੇ ਹੋਣੇ ਸ਼ੁਰੂ
NEXT STORY