ਮੋਗਾ (ਗੋਪੀ ਰਾਊਕੇ) : ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਉੱਥੇ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸਰਕਾਰਾਂ ਵੱਲੋਂ ਯਤਨ ਜਾਰੀ ਹਨ। ਅੱਜ ਮੋਗਾ ਦੀ ਸ਼ੁਭ ਮਦਾਨ ਵੀ ਆਪਣੇ ਘਰ ਸਹੀ ਸਲਾਮਤ ਪਰਤ ਆਈ। ਜਿੱਥੇ ਸ਼ੁਭ ਮਦਾਨ ਦੇ ਪਰਿਵਾਰਾਂ ’ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਜੰਗ ’ਚ ਫਸੇ ਬੱਚਿਆਂ ਨੇ ਵੀ ਭਾਰਤ ਪਹੁੰਚ ਕੇ ਸੁੱਖ ਦਾ ਸਾਹ ਲਿਆ ਹੈ। ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਕਾਰਨ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ,ਮੋਗਾ ਦੀ ਰਹਿਣ ਵਾਲੀ ਸ਼ੁਭ ਮਦਾਨ ਸਹੀ ਸਲਾਮਤ ਆਪਣੇ ਵਤਨ ਪਹੁੰਚ ਗਈ ਹਨ। ਇਸ ਮੌਕੇ ਸ਼ੁਭ ਦੇ ਪਰਿਵਾਰਕ ਮੈਂਬਰਾਂ ਨੇ ਦੀਵੇ ਜਗਾ ਕੇ ਖੁਸ਼ੀ ਮਨਾਈ ਅਤੇ ਕੇਕ ਵੀ ਕੱਟਿਆ।
ਇਹ ਵੀ ਪੜ੍ਹੋ : ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ ’ਚ ਅਦਾਲਤ ਦਾ ਵੱਡਾ ਫ਼ੈਸਲਾ, 5 ਦੋਸ਼ੀਆਂ ਨੂੰ ਉਮਰ ਕੈਦ ਦਾ ਐਲਾਨ
ਯੂਕ੍ਰੇਨ ਤੋਂ ਪਰਤੀ ਸ਼ੁਭ ਮਦਾਨ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿਚ ਕਦੇ ਹਾਰ ਨਹੀਂ ਮੰਨੀ ਅਤੇ ਉਸਦੇ ਮਾਪਿਆਂ ਨੇ ਉਸਨੂੰ ਕਦੇ ਵੀ ਡਰਨਾ ਨਹੀਂ ਸਿਖਾਇਆ। ਇਸ ਲਈ ਉਹ ਯੂਕ੍ਰੇਨ ਵਿਚ ਹਿੰਮਤ ਨਾਲ ਬੈਠੀ ਰਹੀ ਅਤੇ ਦੂਜਿਆਂ ਨੂੰ ਵੀ ਹੌਂਸਲਾ ਦਿੰਦੀ ਰਹੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਅੱਜ ਆਪਣੇ ਬੱਚਿਆਂ ਨੂੰ ਵਾਪਸ ਦੇਖ ਕੇ ਬਹੁਤ ਖੁਸ਼ ਹਨ, ਜਿੱਥੇ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ, ਉੱਥੇ ਹੀ ਉਨ੍ਹਾਂ ਨੇ ਸਰਕਾਰ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਬਾਕੀ ਫਸੇ ਬੱਚਿਆਂ ਨੂੰ ਵੀ ਜਲਦੀ ਤੋਂ ਜਲਦੀ ਘਰ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਮਾਛੀਵਾੜਾ ਦੇ ਆਯੂਸ਼ ਨੇ ਸੁਣਾਏ ਜੰਗ ਦੇ ਹਾਲਾਤ, ਕਿਹਾ ‘ਕੀਵ ਤੋਂ 200 ਵਿਦਿਆਰਥੀ ਜਾਨ ਖ਼ਤਰੇ ’ਚ ਪਾ ਸੋਲਵਾਕਿਆ ਪੁੱਜੇ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਚੋਣ ਡਿਊਟੀ 'ਤੇ ਗ਼ੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਤੇ ਅਧਿਆਪਕਾਂ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤੀ, ਜਾਰੀ ਹੋੋਏ ਇਹ ਆਦੇਸ਼
NEXT STORY