ਬਟਾਲਾ, (ਬੇਰੀ)- ਵੱਖ-ਵੱਖ ਥਾਣਿਆਂ ਦੀ ਪੁਲਸ ਨੇ 2 ਔਰਤਾਂ ਸਮੇਤ 3 ਵਿਰੁੱਧ ਕੇਸ ਦਰਜ ਕਰਦਿਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਥਾਣਾ ਸਦਰ ਦੇ ਏ. ਐੱਸ. ਆਈ. ਨਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਸੁਨਈਆ ਵਿਖੇ ਛਾਪਾ ਮਾਰ ਕੇ ਕਮਲੇਸ਼ ਪਤਨੀ ਸਵ. ਹਰਜੀਤ ਸਿੰਘ ਵਾਸੀ ਸੁਨਈਆ ਕੋਲੋਂ 7500 ਮਿ. ਲੀ. ਤੇ ਏ. ਐੱਸ. ਆਈ. ਨਿਰਮਲ ਸਿੰਘ ਨੇ ਭੋਲੀ ਪਤਨੀ ਯਾਕੂਬ ਮਸੀਹ ਵਾਸੀ ਸੁਨਈਆ ਕੋਲੋਂ 15000 ਮਿ. ਲੀ. ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏ. ਐੱਸ. ਆਈ. ਸਰਵਣ ਸਿੰਘ ਨੇ ਪਿੰਡ ਮਾੜੀ ਪੰਨਵਾਂ ਵਿਖੇ ਬੀਤੀ ਦੇਰ ਰਾਤ ਛਾਪੇਮਾਰੀ ਕਰਦਿਆਂ ਬਲਵਿੰਦਰ ਕੁਮਾਰ ਪੁੱਤਰ ਜਵਾਲਾ ਰਾਮ ਵਾਸੀ ਮਾੜੀ ਪੰਨਵਾਂ ਦੇ ਘਰੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਦੇਸੀ ਠੇਕਾ ਮਾਰਕਾ ਟਾਈਗਰ ਬਰਾਮਦ ਕੀਤੀ ਹੈ।
ਪੁਲਸ ਮੁਤਾਬਕ ਉਕਤ ਤਿੰਨਾਂ ਜਣਿਆਂ ਵਿਰੁੱਧ ਸਬੰਧਤ ਥਾਣਿਆਂ ਵਿਚ ਐਕਸਾਈਜ਼ ਐਕਟ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਧਰਨਾ
NEXT STORY