ਬਠਿੰਡਾ, (ਵਰਮਾ) — ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਸ੍ਰੀ ਆਨੰਤ ਅਨਾਥ ਆਸ਼ਰਮ ਨਥਾਣਾ (ਸਪੈਸ਼ਲਾਈਜਡ ਅਡਾਪਸ਼ਨ ਏਜੰਸੀ) ਵਿਖੇ ਰਹਿ ਰਹੀ ਬੱਚੀ ਨੂੰ ਸਪੇਨ ਦੇ ਜੋੜੇ ਵਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 4 ਫਰਵਰੀ 2019 ਬੱਚੀ ਨੂੰ ਸਪੇਨ ਲੈ ਜਾਇਆ ਗਿਆ। ਇਹ ਬੱਚੀ 2 ਸਾਲ ਪਹਿਲਾਂ ਪੰਘੂੜੇ 'ਚ ਆਈ ਸੀ। ਉਨ੍ਹਾਂ ਦੱਸਿਆ ਕਿ ਕੁਝ ਮਹਿਨੇ ਪਹਿਲਾਂ ਸਪੇਨ ਦੇਸ਼ ਤੋਂ ਭਾਰਤ ਸਰਕਾਰ ਦੀ ਅਡਾਪਸ਼ਨ ਦੀ ਵੈੱਬ ਸਾਈਟ ਰਾਹੀਂ ਜ਼ਿਲ੍ਹਾ ਬਠਿੰਡਾ ਦੀ ਬੱਚੀ ਨੂੰ ਗੋਦ ਲੈਣ ਲਈ ਚੁਣਿਆ ਗਿਆ ਸੀ। ਇਸ ਉਪਰੰਤ ਉਨ੍ਹਾਂ ਦੇ ਦਫਤਰ ਤੇ ਸ੍ਰੀ ਆਨੰਤ ਅਨਾਥ ਆਸ਼ਰਮ ਵਲੋਂ ਸਾਰੀਆਂ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸਪੇਨ ਦਾ ਜੋੜਾ ਬਠਿੰਡਾ ਵਿਖੇ ਆ ਕੇ ਬੱਚੀ ਨੂੰ ਆਪਣੇ ਨਾਲ ਸਪੇਨ ਲੈ ਗਿਆ। ਸਪੇਨ ਜੋੜਾ ਬੱਚੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਉਨ੍ਹਾਂ ਵਲੋਂ ਆਸ਼ਰਮ 'ਚ ਬੱਚੀ ਦੇ ਪਾਲਣ ਪੋਸ਼ਣ ਲਈ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਮੁੱਖ ਮਹਿਮਾਨ ਅਨੀਤਾ ਭਾਰਦਵਾਜ, ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਬੱਚੀ ਉਸਦੇ ਮਾਪਿਆਂ ਨੂੰ ਸਪੁਰਦ ਕੀਤੀ ਗਈ। ਇਸ ਮੌਕੇ ਸੈਕਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਦਰਸ਼ਨ ਕੁਮਾਰ, ਰਾਜਵਿੰਦਰ ਸਿੰਘ, ਰਛਪਾਲ ਸਿੰਘ, ਗਗਨਦੀਪ ਗਰਗ, ਰਣਜੀਤ ਕੌਰ, ਜਰਨੈਲ ਸਿੰਘ ਆਦਿ ਸ਼ਾਮਲ ਹੋਏ।
ਸ਼ਾਸਤਰੀ ਮਾਰਕੀਟ ਵਿਚ ਮੋਟਰਸਾਇਕਲ ਸਵਾਰਾਂ ਨੇ ਦੁਕਾਨਦਾਰ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
NEXT STORY