ਮਾਲੇਰਕੋਟਲਾ (ਸ਼ਹਾਬੂਦੀਨ)— ਨੇੜਲੇ ਪਿੰਡ ਕੰਗਣਵਾਲ ਵਿਖੇ ਇਕ ਬਿਸਵਾ ਜ਼ਮੀਨ ਦੀ ਮਾਲਕੀਅਤ ਨੂੰ ਲੈ ਕੇ ਦੋ ਸਕੇ ਭਰਾਵਾਂ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਲੰਘੀ ਰਾਤ ਇਕ ਭਰਾ ਦੇ ਪੁੱਤਰ ਨੇ ਹਥਿਆਰਾਂ ਨਾਲ ਲੈਸ ਆਪਣੇ ਦਰਜਨ ਦੇ ਕਰੀਬ ਸਾਥੀਆਂ ਸਮੇਤ ਆਪਣੇ ਚਾਚੇ ਅਕਬਰ ਮੁਹੰਮਦ ਉਰਫ ਬਿੱਲਾ ਦੇ ਘਰ ਪੁੱਜ ਕੇ ਕਬਜ਼ਾ ਕਰਨ ਲਈ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਹੈਂਡੀਕੈਪਟ ਅਕਬਰ ਮੁਹੰਮਦ ਸਮੇਤ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਜਿਸ ਕਾਰਨ ਅਕਬਰ ਮੁਹੰਮਦ, ਉਸਦੀ ਪਤਨੀ ਜਾਹਿਦਾ ਪ੍ਰਵੀਨ ਅਤੇ ਉਨ੍ਹਾਂ ਦੀ 9 ਵੀਂ ਕਲਾਸ 'ਚ ਪੜ੍ਹਦੀ 14 ਸਾਲਾ ਬੇਟੀ ਫਿਰੋਜ਼ਾ ਪ੍ਰਵੀਨ ਜ਼ਖਮੀ ਹੋ ਗਈ। ਜਿਨ੍ਹਾਂ ਨੂੰ ਮੌਕੇ 'ਤੇ ਪੁੱਜੇ ਰਿਸ਼ਤੇਦਾਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ।
ਹਸਪਤਾਲ 'ਚ ਜ਼ੇਰੇ ਇਲਾਜ ਅਕਬਰ ਮੁਹੰਮਦ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਰੀਬ 25 ਸਾਲਾਂ ਤੋਂ ਉਸਦੇ ਕਬਜ਼ੇ ਵਿਚਲੀ ਚਾਚੇ ਵੱਲੋਂ ਦਿੱਤੀ ਹੋਈ 1 ਵਿਸਵਾ ਜ਼ਮੀਨ ਨੂੰ ਉਸਦਾ ਵੱਡਾ ਭਰਾ ਗੁਲਜ਼ਾਰ ਮੁਹੰਮਦ ਆਪਣੀ ਦੱਸ ਕੇ ਹਥਿਆਉਣਾ ਚਾਹੁੰਦਾ ਹੈ। ਜਿਸ ਸਬੰਧੀ ਮਾਮਲਾ ਅਹਿਮਦਗੜ੍ਹ ਦੇ ਜੰਡਾਲੀ ਥਾਣੇ 'ਚ ਵੀ ਵਿਚਾਰ ਅਧੀਨ ਚੱਲ ਰਿਹਾ ਹੈ ਪਰ ਲੰਘੀ ਰਾਤ 9 ਵਜੇ ਦੇ ਕਰੀਬ ਤਿੰਨ ਗੱਡੀਆਂ 'ਚ ਦਰਜਨ ਦੇ ਕਰੀਬ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਆਏ ਉਸਦੇ ਭਤੀਜੇ ਇਮਰਾਨ ਖਾਂ ਨੇ ਉਨ੍ਹਾਂ 'ਤੇ ਰਾਡਾਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਪੁਲਸ ਅੱਗੇ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।
ਜਦੋਂ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਮੁੱਖ ਮੰਤਰੀ ਦਾ ਰੂਟ ਬਦਲਣਾ ਪਿਆ...
NEXT STORY