ਲੁਧਿਆਣਾ : ਲੁਧਿਆਣਾ 'ਚ ਰੋਜ਼ਾਨਾ ਨਗਰ ਨਿਗਮ ਦੇ 1000 ਅਤੇ 15000 ਪ੍ਰਾਈਵੇਟ ਟਿਊਬਵੈੱਲਾਂ ਰਾਹੀਂ 600 ਮਿਲੀਅਨ ਲੀਟਰ ਪਾਣੀ ਧਰਤੀ 'ਚੋਂ ਕੱਢਿਆ ਜਾ ਰਿਹਾ ਹੈ। ਇਹ ਪਾਣੀ ਸ਼ਹਿਰ ਦੇ 4 ਲੱਖ ਘਰਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਨਗਰ ਨਿਗਮ ਵਲੋਂ ਰੋਜ਼ਾਨਾ 7 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਨਗਰ ਨਿਗਮ ਮੁਤਾਬਕ ਸਨਅਤੀ ਸ਼ਹਿਰ ਦੇ 95 ਵਾਰਡ ਹਨ, ਜਿੱਥੇ 100 ਫੀਸਦੀ ਇਲਾਕੇ ਦੀ ਸਪਲਾਈ ਹੋ ਰਹੀ ਹੈ। ਹਾਲਾਂਕਿ ਸਨਅਤੀ ਸ਼ਹਿਰ 'ਚ ਨਗਰ ਨਿਗਮ ਨੇ ਆਪਣੇ ਪੱਧਰ 'ਤੇ 4000 ਸਨਅਤਾਂ 'ਚ ਡਿਸਪੋਜ਼ਲ ਲੱਗੇ ਹੋਣ ਦਾ ਸਰਵੇ ਕੀਤਾ ਹੈ, ਜਿਨ੍ਹਾਂ ਕੋਲੋਂ ਨਗਰ ਨਿਗਮ ਸਾਲਾਨਾ ਪਾਣੀ ਦਾ ਬਿੱਲ ਵਸੂਲਦੀ ਹੈ। ਲੁਧਿਆਣਾ ਦੀ ਆਬਾਦੀ ਸਰਕਾਰੀ ਆਂਕੜਿਆਂ ਮੁਤਾਬਕ 20 ਲੱਖ ਦੇ ਕਰੀਬ ਹੈ ਪਰ ਜ਼ਮੀਨੀ ਪੱਧਰ 'ਤੇ ਇਹ ਆਂਕੜੇ 30 ਲੱਖ ਤੋਂ ਵੱਧ ਹਨ।
ਨਗਰ ਨਿਗਮ 20 ਲੱਖ ਆਬਾਦੀ ਦੇ ਹਿਸਾਬ ਨਾਲ ਰੋਜ਼ਾਨਾ ਧਰਤੀ 'ਚੋਂ 750 ਵੱਡੇ ਤੇ 250 ਛੋਟੇ ਟਿਊਬਵੈੱਲਾਂ ਰਾਹੀਂ 450 ਤੋਂ 500 ਮਿਲੀਅਨ ਲੀਟਰ ਪਾਣੀ ਕੱਢਦੀ ਹੈ। ਮਾਹਿਰਾਂ ਮੁਤਾਬਕ ਲੁਧਿਅਣਾ 'ਚ ਪਾਣੀ ਦਾ ਪੱਧਰ ਹਰ ਸਾਲ 5 ਤੋਂ 10 ਫੁੱਟ ਡਿਗ ਰਿਹਾ ਹੈ। ਕਈ ਇਲਾਕੇ ਅਜਿਹੇ ਵੀ ਨਹ, ਜਿੱਥੇ ਇਹ ਪੱਧਰ ਨਹੀਂ ਡਿਗਿਆ ਪਰ ਜ਼ਿਆਦਾਤਰ ਇਲਾਕਿਆਂ 'ਚ ਨਗਰ ਨਿਗਮ ਨੂੰ ਟਿਊਬਵੈੱਲਾਂ 'ਚ 5 ਤੋਂ 10 ਫੁੱਟ ਦੀ ਪਾਈਪ ਵਧਾਈ ਪੈ ਰਹੀ ਹੈ। ਨਗਰ ਕੌਂਸਲ 22 ਅਕਤੂਬਰ, 1976 'ਚ ਹੋਂਦ 'ਚ ਆਇਆ ਸੀ ਤਾਂ ਉਸ ਵੇਲੇ ਪਾਣੀ ਦਾ ਪੱਧਰ 60 ਤੋਂ 80 ਫੁੱਟ ਸੀ। ਹੁਣ ਛੋਟੇ ਟਿਊਬਵੈੱਲ 100 ਤੋਂ 150 ਫੁੱਟ ਤੱਕ ਦੇ ਵੱਡੇ ਟਿਊਬਵੈੱਲਿ 200 ਤੋਂ 350 ਫੁੱਟ ਤੱਕ ਹਨ। ਇੱਥੇ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਡਿਗਦਾ ਜਾ ਰਿਹਾ ਹੈ।
ਨਸ਼ਾ ਮੁਕਤੀ ਸੈਂਟਰ 'ਚ 12 ਸਾਲ ਦਾ ਬੱਚਾ ਨਸ਼ੇ ਤੋਂ ਮੁਕਤੀ ਪਾਉਣ ਲਈ ਹੋਇਆ ਦਾਖਲ
NEXT STORY