ਸੰਗਰੂਰ (ਸਿੰਗਲਾ)-ਬੇਸ਼ੱਕ ਕਾਂਗਰਸ ਸਰਕਾਰ ਨੇ ਆਪਣੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਇਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਕਾਂਗਰਸ ਨੇ ਆਪਣੇ ਕੰਮਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਗਿਆ। ਸਰਕਾਰ ਨੇ ਆਖਿਆ ਵੀ ਅਸੀਂ ਘਰ-ਘਰ ਨੌਕਰੀ ਦੇਣ ਦੇ ਵਾਅਦੇ 'ਤੇ ਖ਼ਰੇ ਉਤਰੇ ਹਾਂ ਅਤੇ ਇਸ ਵਾਅਦੇ ਤਹਿਤ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇ ਚੁੱਕੇ ਹਾਂ।
ਇਹ ਵੀ ਪੜ੍ਹੋ: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਗੋਲੀਆਂ ਮਾਰ ਕੇ ਹੱਤਿਆ
ਬੇਸ਼ੱਕ ਸਰਕਾਰ ਆਪਣੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਨੂੰ ਵਧਾ ਚੜ੍ਹਾ ਕੇ ਦੱਸ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਇਸਦੀ ਹਕੀਕਤ ਹੋਰ ਹੀ ਹੈ। ਪਿਛਲੇ ਤਿੰਨ ਸਾਲ ਤੋਂ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਸਰਕਾਰ ਦੇ ਖੋਖਲੇ ਅੰਕੜਿਆਂ ਦੀ ਪੋਲ ਖੋਲ੍ਹ ਰਹੇ ਹਨ।
ਸਰਕਾਰ ਦੀਆਂ ਇਨ੍ਹਾਂ ਘਟੀਆਂ ਚਾਲਾਂ ਅਤੇ ਰੋਜ਼ਗਾਰ ਨਾ ਦੇਣ ਕਾਰਣ ਇਕ ਅਜਿਹਾ ਨੌਜਵਾਨ ਹੈ ਮੱਖਣ ਸ਼ੇਰੋਂ ਵਾਲਾ, ਜੋ ਐੱਮ. ਏ., ਬੀ. ਐੱਡ ਅਤੇ ਟੈੱਟ ਪਾਸ ਕਰ ਕੇ ਰੋਜ਼ਗਾਰ ਨਾ ਮਿਲਣ ਕਰ ਕੇ ਬੇਰੋਜ਼ਗਾਰ ਹੈ ਅਤੇ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਨ ਲਈ ਭੱਠੇ 'ਤੇ ਕੱਚੀਆਂ ਇੱਟਾਂ ਬਣਾਉਣ ਯਾਨੀ ਪਥੇਰ ਦਾ ਕੰਮ ਕਰਨ ਲਈ ਮਜਬੂਰ ਹੈ।
ਇਹ ਵੀ ਪੜ੍ਹੋ: ਮੋਗਾ ਦੇ ਰਹਿਣ ਵਾਲੇ ਰਜਿੰਦਰ ਖੋਸਾ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਪਹਿਲ
ਜਦੋਂ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਘਰਦਿਆਂ ਨੇ ਬੜੀਆਂ ਤੰਗੀਆਂ ਨਾਲ ਪੜ੍ਹਾਈ ਕਰਵਾਈ ਸੀ ਕਿ ਚਲੋ ਪੜ੍ਹ-ਲਿਖ ਕੇ ਕੋਈ ਨੌਕਰੀ ਮਿਲ ਜਾਵੇਗੀ ਅਤੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਪਰ ਅੱਜ ਐੱਮ. ਏ. ਹਿਸਟਰੀ, ਐੱਮ. ਏ. ਪੰਜਾਬੀ, ਬੀ. ਐੱਡ, ਐੱਮ. ਐੱਡ ਅਤੇ ਟੈੱਟ ਦਾ ਟੈਸਟ ਪਾਸ ਕਰਨ ਦੀ ਉਚੇਰੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਬੇਰੋਜ਼ਗਾਰੀ ਦਾ ਸੰਤਾਪ ਹਢਾਉਣਾ ਪੈ ਰਿਹਾ ਹੈ। ਮੱਖਣ ਸ਼ੇਰੋਂ ਨੇ ਦੱਸਿਆ ਕਿ ਉਹ ਇਕੱਲਾ ਹੀ ਅਜਿਹਾ ਨੌਜਵਾਨ ਨੀ, ਹੋਰ ਸੈਂਕੜੇ ਬੇਰੋਜ਼ਗਾਰ ਨੌਜਵਾਨ ਹਨ, ਜੋ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਲਈ ਦਿਹਾੜੀਆਂ ਕਰ ਰਹੇ ਹਨ, ਸਬਜ਼ੀ ਦੀ ਰੇਹੜੀ ਲਾ ਰਹੇ ਹਨ ਅਤੇ ਹੋਰ ਅਨੇਕਾਂ ਕੰਮ ਕਰ ਰਹੇ ਹਨ।
ਨੌਜਵਾਨ ਮੱਖਣ ਸ਼ੇਰੋਂ ਦੀ ਕਹਾਣੀ ਸੁਣ ਕੇ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੁੱਲ੍ਹ ਰਹੀ ਹੈ ਜੋ ਉਹ ਆਪਣੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਉਪਲੱਬਧੀਆਂ ਦੱਸ ਰਹੀ ਹੈ।
ਸੈਕਟਰ-53 ਹਾਊਸਿੰਗ ਸਕੀਮ ਨਹੀਂ ਚੜ੍ਹ ਸਕੀ ਸਿਰੇ, ਲੋਕਾਂ ਦੇ ਪੈਸੇ ਹੋਣਗੇ ਵਾਪਸ
NEXT STORY