ਹੁਸ਼ਿਆਰਪੁਰ (ਅਮਰੀਕ)— ਸੱਤਾਧਾਰੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਜੋ ਹਰ ਘਰ 'ਚ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਦੋਆਬਾ ਖੇਤਰ ਦਾ ਬਹੁਤਾ ਇਲਾਕਾ ਅੱਜ ਵੀ ਵਿਦੇਸ਼ ਦੀ ਧਰਤੀ 'ਤੇ ਹੈ। ਪੰਜਾਬ 'ਚ ਬੋਰੇਜ਼ਗਾਰੀ ਕਿਵੇਂ ਵੱਧ ਚੁੱਕੀ ਹੈ, ਇਸ ਦੀ ਤਾਜ਼ਾ ਮਿਸਾਲ ਜ਼ਿਲਾ ਹੁਸ਼ਿਆਰਪੁਰ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਨਿੱਜੀ ਟਰੈਵਲ ਏਜੰਟ ਦੇ ਦਫਤਰ ਬਾਹਰ 800 ਦੇ ਕਰੀਬ ਨੌਜਵਾਨ ਲੰਬੀਆਂ ਕਤਾਰਾਂ 'ਚ ਲੱਗੇ ਦਿਖਾਈ ਦਿੱਤੇ। ਬੇਸ਼ਕ ਇਹ ਟਰੈਵਲ ਏਜੰਟ ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਹੈ ਪਰ ਨੌਜਵਾਨਾਂ ਦੀ ਭੀੜ ਨੇ ਸਾਬਤ ਕਰ ਦਿੱਤਾ ਕਿ ਸੂਬੇ ਦਾ ਹਰ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਹੈ।
ਇਸ ਬਾਬਤ ਜਦੋਂ ਨੌਜਵਾਨਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਸੂਬੇ ਦਾ ਹਰ ਨੌਜਵਾਨ ਵਿਦੇਸ਼ੀ ਦੀ ਧਰਤੀ ਨੂੰ ਜਾਣ ਲਈ ਮਜਬੂਰ ਨਾ ਹੁੰਦਾ। ਅੱਜ ਤੱਕ ਸਿਆਸੀ ਲੋਕਾਂ ਨੇ ਵਾਅਦਿਆਂ ਦੇ ਸਿਵਾਏ ਸੂਬੇ ਦੀ ਜਨਤਾ ਨੂੰ ਕੁਝ ਨਹੀਂ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਤਰੱਕੀ ਲਈ ਇਕ ਮੀਲ ਪੱਥਰ ਸਾਬਤ ਹੁੰਦਾ ਹੈ ਜੇਕਰ ਇਹ ਨੌਜਵਾਨਾਂ ਨੂੰ ਇਸ ਤਰ੍ਹਾਂ ਬੇਰੁਖੀ ਅਤੇ ਬੇਰੋਜ਼ਗਾਰੀ ਦੀ ਮਾਰ ਝੱਲਣੀ ਪਵੇ ਤਾਂ ਦੇਸ਼ ਦੀ ਤਰੱਕੀ ਦਾ ਕੀ ਹਾਲ ਹੋਵੇਗਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ।
ਸਰਕਾਰ ਦੇ ਪ੍ਰਤੀ ਨੌਜਵਾਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਬੇਸ਼ਕ ਸਰਕਾਰ ਨੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਰਫ ਇਕ ਦਿਖਾਵਾ ਸੀ। ਉਨ੍ਹਾਂ ਨੇ ਵੀ ਅਪਲਾਈ ਕੀਤਾ ਸੀ, ਆਪਣਾ ਸਮਾਂ ਬਰਬਾਦ ਕੀਤਾ ਪਰ ਆਖਿਰ 'ਚ ਮਾਯੂਸੀ ਹੱਥ ਲੱਗੀ ਅਤੇ ਅੱਜ ਵੀ ਵਿਦੇਸ਼ ਦੀ ਧਰਤੀ 'ਤੇ ਜਾਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਆਪਣੇ ਦੇਸ਼ 'ਚ ਨੌਜਵਾਨਾਂ ਨੂੰ ਨੌਕਰੀ ਮਿਲੇ ਤਾਂ ਅਜਿਹਾ ਕਿਹੜਾ ਇਨਸਾਨ ਹੈ ਜੋ ਪਰਿਵਾਰ ਛੱਡ ਕੇ ਵਿਦੇਸ਼ ਜਾਵੇਗਾ।
ਐਫਲੀਏਟਿਡ ਸਕੂਲਜ਼ ਐਸੋਸੀਏਸ਼ਨ ਵਲੋਂ ਡੀ.ਈ.ਓ. ਦਫ਼ਤਰ ਘੇਰਣ ਦੀ ਚਿਤਾਵਨੀ ਦੀ ਮੀਟਿੰਗ
NEXT STORY