ਨਵਾਂਸ਼ਹਿਰ, (ਤ੍ਰਿਪਾਠੀ)- ਬੀਤੀ ਰਾਤ ਐੱਸ. ਪੀ. ਜਸਵੀਰ ਸਿੰਘ ਰਾਏ ਨੇ ਜ਼ਿਲੇ ਦੇ ਵੱਖ-ਵੱਖ ਪੁਲਸ ਥਾਣਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਸ਼੍ਰੀ ਰਾਏ ਨੇ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਤੇ ਹੋਰ ਮੁੱਖ ਮਾਰਗਾਂ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਡਿਊਟੀ ਦੀ ਵੀ ਜਾਂਚ ਕੀਤੀ। ਇਸ ਦੌਰਾਨ 2 ਪੁਲਸ ਥਾਣਿਆਂ ਦੇ ਡਿਊਟੀ ਅਫਸਰ ਸੁੱਤੇ ਪਾਏ ਗਏ, ਜਿਨ੍ਹਾਂ ਨੂੰ ਡਿਊਟੀ ਦੌਰਾਨ ਸੌਣ 'ਤੇ ਚਿਤਾਵਨੀ ਦਿੰਦੇ ਹੋਏ ਭਵਿੱਖ 'ਚ ਡਿਊਟੀ ਮੁਸਤੈਦੀ ਨਾਲ ਕਰਨ ਦੇ ਹੁਕਮ ਦਿੱਤੇ ਗਏ। ਐੱਸ. ਪੀ. ਵੱਲੋਂ ਕੀਤੀ ਗਈ ਅਚਨਚੇਤ ਜਾਂਚ ਦੌਰਾਨ ਚੈੱਕ ਕੀਤੇ ਗਏ ਸਾਰੇ ਥਾਣਿਆਂ ਦੇ ਮੁਨਸ਼ੀ ਤੇ ਸੰਤਰੀ ਆਪਣੀ ਡਿਊਟੀ 'ਤੇ ਤਾਇਨਾਤ ਪਾਏ ਗਏ। ਐੱਸ. ਪੀ. ਨੇ ਥਾਣਾ ਸਿਟੀ ਨਵਾਂਸ਼ਹਿਰ, ਰਾਹੋਂ, ਗੁਣਾਚੌਰ ਤੇ ਬਲਾਚੌਰ ਨਾਕਿਆਂ ਦਾ ਨਿਰੀਖਣ ਕੀਤਾ। ਰਾਤ ਸਮੇਂ ਡਿਊਟੀ ਕਰਨ ਵਾਲੇ ਪੁਲਸ ਕਰਮਚਾਰੀ ਬਿਨਾਂ ਰਿਫਲੈਕਟਰ ਵਾਲੀ ਜਾਕੇਟ ਪਹਿਨੇ ਪਾਏ ਗਏ, ਜਿਸ 'ਤੇ ਐੱਸ. ਪੀ. ਨੇ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਦੌਰਾਨ ਰਿਫਲੈਕਟਰ ਪਹਿਨਣ ਦੇ ਹੁਕਮ ਦਿੱਤੇ ਤਾਂਕਿ ਰਾਤ ਨੂੰ ਤੇਜ਼ ਰਫ਼ਤਾਰ ਵਾਹਨਾਂ ਨੂੰ ਰੋਕਣ ਦਾ ਸੰਕੇਤ ਦਿੰਦੇ ਸਮੇਂ ਚਾਲਕ ਨੂੰ ਸਪੱਸ਼ਟ ਸੰਕੇਤ ਮਿਲ ਸਕੇ ਤੇ ਹਾਦਸਿਆਂ ਤੋਂ ਬਚਿਆ ਜਾ ਸਕੇ। ਐੱਸ. ਪੀ. ਨੇ ਆਪਣੇ ਦਫ਼ਤਰ 'ਚ ਰੈਪਿਡ ਪੁਲਸ ਰਿਸਪਾਂਸ ਸਿਸਟਮ ਦੇ ਕਰਮਚਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਤੇਜ਼ਧਾਰ ਹਥਿਆਰਾਂ ਨਾਲ 3 ਵਿਅਕਤੀਆਂ 'ਤੇ ਹਮਲਾ
NEXT STORY