ਤਰਨਤਾਰਨ (ਵਾਲੀਆ)- ਜ਼ਿਲ੍ਹੇ ਵਿਚ ਪੈਂਦੇ ਵੱਖ-ਵੱਖ ਪੁਲਸ ਥਾਣਿਆਂ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਵਿਚ ਵਾਹਨ ਖੜ੍ਹੇ ਹੋਏ ਹਨ, ਜੋ ਕਿ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਜ਼ਬਤ ਕੀਤੇ ਗਏ ਹਨ, ਉਥੇ ਹੀ ਤਰਨਤਾਰਨ ਸ਼ਹਿਰ ਦੇ ਥਾਣਾ ਸਿਟੀ ਵਿਖੇ ਵੀ ਦੋ ਪਹੀਆ ਤੇ ਚਾਰ ਪਹੀਆ ਵਾਹਨ ਵੱਡੀ ਗਿਣਤੀ ਵਿਚ ਪਏ ਹੋਏ ਹਨ। ਅਦਾਲਤਾਂ ਵਿਚ ਕੇਸ ਚੱਲਦਾ ਹੋਣ ਕਾਰਨ ਇਨ੍ਹਾਂ ਵਾਹਨਾਂ ਦਾ ਨਿਪਟਾਰਾ ਨਾ ਹੋਣ ਕਾਰਨ ਜ਼ਿਆਦਾਤਰ ਥਾਣਿਆਂ ਵਿਚ ਖੜ੍ਹੇ ਵਾਹਨ ਕਬਾੜ ਦਾ ਰੂਪ ਧਾਰਨ ਕਰ ਚੁੱਕੇ ਹਨ, ਉਥੇ ਇਨ੍ਹਾਂ ਵਾਹਨਾਂ ਨੂੰ ਸਾਂਭਣ ਲਈ ਵੀ ਪੁਲਸ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਗ੍ਹਾ ਦੀ ਘਾਟ ਹੋਣ ਕਾਰਨ ਇਨ੍ਹਾਂ ਵਾਹਨਾਂ ਨੂੰ ਇਕ ਦੂਜੇ ਉੱਤੇ ਚੜ੍ਹਾ ਕੇ ਰੱਖਿਆ ਹੋਇਆ ਹੈ ਅਤੇ ਕਈ ਸਾਲਾਂ ਤੋਂ ਕਬਾੜ ਦੇ ਰੂਪ ਵਿਚ ਥਾਣੇ ਵਿਚ ਪਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਪੈ ਗਿਆ ਭੜਥੂ, ਥਾਈਲੈਂਡ ਤੋਂ ਕਰੋੜਾਂ ਦੀ ਡਰੱਗ ਲੈ ਕੇ ਪੁੱਜੀ ਮੁਕਤਸਰ ਦੀ ਮੁਟਿਆਰ ਕਾਬੂ
ਪਿਛਲੇ ਸਮੇਂ ਦੌਰਾਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਸ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪੰਜਾਬ ਦੇ ਪੁਲਸ ਥਾਣਿਆਂ ਵਿਚ ਖੜ੍ਹੇ ਇਨ੍ਹਾਂ ਵਾਹਨਾਂ ਦਾ 90 ਦਿਨਾਂ ਦੇ ਵਿਚ ਨਿਪਟਾਰਾ ਕੀਤਾ ਜਾਵੇ, ਪਰ ਕਈ ਮਹੀਨੇ ਬੀਤ ਜਾਂਦੇ ਬਾਵਜੂਦ ਵੀ ਵਾਹਨ ਥਾਣਿਆਂ ਦੇ ਅੰਦਰ ਜਾਂ ਥਾਣਿਆਂ ਦੇ ਬਾਹਰ ਪਏ ਹੋਏ ਹਨ, ਜਿਸ ਕਾਰਨ ਥਾਣਿਆਂ ਵਿਚ ਜਗ੍ਹਾ ਦੀ ਘਾਟ ਪਾਈ ਆ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦਾ ਵੱਡੀ ਚੇਤਾਵਨੀ: ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦਾ ਅਲਰਟ ਜਾਰੀ
ਇਸ ਮੌਕੇ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਣੇ ਵਿਚ ਵੱਡੀ ਗਿਣਤੀ ਵਿਚ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਜ਼ਬਤ ਕੀਤੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤਾਂ ਵਿਚ ਕੇਸ ਚੱਲਦੇ ਹੋਣ ਕਾਰਨ ਇਹ ਵਾਹਨ ਥਾਣਿਆਂ ਵਿਚ ਪਏ ਹੋਏ ਹਨ। ਇਥੋਂ ਤੱਕ ਕਿ ਕਈ ਵਾਹਨ ਪੂਰੀ ਤਰ੍ਹਾਂ ਕਬਾੜ ਹੋ ਚੁੱਕੇ। ਉਨ੍ਹਾਂ ਦੱਸਿਆ ਕਿ ਥਾਣਿਆਂ ਵਿਚ ਜਗ੍ਹਾ ਦੀ ਘਾਟ ਕਾਰਨ ਇਨ੍ਹਾਂ ਵਾਹਨਾਂ ਦੀ ਸੰਭਾਲ ਕਰਨੀ ਔਖੀ ਹੋਈ ਪਈ ਹੈ ਪਰ ਅਦਾਲਤਾਂ ਵਿਚ ਕੇਸ ਚੱਲਦੇ ਹੋਣ ਕਾਰਨ ਇਨ੍ਹਾਂ ਨੂੰ ਸਬੰਧਤ ਥਾਣਿਆਂ ਵਿਚ ਰੱਖਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਗਰ ਕੋਈ ਇਨ੍ਹਾਂ ਵਾਹਨਾਂ ਦੇ ਨਿਪਟਾਰੇ ਲਈ ਨਵਾਂ ਫੈਸਲਾ ਆਉਂਦਾ ਹੈ ਤਾਂ ਉਹ ਬਹੁਤ ਵਧੀਆ ਹੋਵੇਗਾ, ਜਿਸ ਨਾਲ ਥਾਣਿਆਂ ਵਿਚ ਜਗ੍ਹਾ ਦੀ ਘਾਟ ਹੋਣ ਕਾਰਨ ਇਨ੍ਹਾਂ ਵਾਹਨਾਂ ਨੂੰ ਸਾਂਭਣਾ ਔਖਾ ਹੋਇਆ ਪਿਆ ਸੀ, ਉਸ ਤੋਂ ਕੁਝ ਰਾਹਤ ਜ਼ਰੂਰ ਮਹਿਸੂਸ ਹੋਵੇਗੀ।
ਇਹ ਵੀ ਪੜ੍ਹੋ- ਨਸ਼ੇ ਦੇ ਦਲਦਲ 'ਚ ਡੁੱਬ ਚੱਲਾ ਪੰਜਾਬ, ਹੁਣ ਐਂਬੂਲੈਂਸਾਂ 'ਚੋਂ ਬਰਾਮਦ ਹੋਣ ਲੱਗੀ ਹੈਰੋਇਨ
ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵਾਹਨ ਜੋ ਕਿ ਥਾਣਿਆਂ ਦੇ ਅੰਦਰ ਜਾਂ ਬਾਹਰ ਪਏ ਹੋਏ ਹਨ, ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਕਿਸੇ ਹੋਰ ਜਗ੍ਹਾ ਉਪਰ ਸ਼ਿਫਟ ਕਰਦਾ ਹੈ ਜਾਂ ਇਹ ਇਸੇ ਤਰ੍ਹਾਂ ਹੀ ਪਏ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਸਬੰਧੀ ਡੀ.ਐੱਸ.ਪੀ ਸਿਟੀ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਮਾਨਯੋਗ ਅਦਾਲਤ ਵੱਲੋਂ ਜੋ ਵੀ ਹੁਕਮ ਆਉਣਗੇ, ਉਸ ਤਹਿਤ ਕਾਰਵਾਈ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ 'ਚ ਟਲੀ ਵੱਡੀ ਵਾਰਦਾਤ, ਖ਼ਤਰਨਾਕ ਹਥਿਆਰਾਂ ਸਮੇਤ ਇਕ ਮੁਲਜ਼ਮ ਕੀਤਾ ਗ੍ਰਿਫਤਾਰ
NEXT STORY