ਖਾਲੜਾ, (ਰਾਜੀਵ/ਬੱਬੂ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਅਮੀਸ਼ਾਹ ਦੇ ਸੂਏ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਥਾਣਾ ਖਾਲੜਾ ਦੇ ਏ. ਐੱਸ. ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਗੁਰਚਰਨ ਸਿੰਘ ਨੂੰ ਕਿਸੇ ਵਿਅਕਤੀ ਨੇ ਫੋਨ ਕੀਤਾ ਸੀ ਕਿ ਅਮੀਸ਼ਾਹ ਦੇ ਸੂਏ ਵਿਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਤਾਂ ਤੁਰੰਤ ਖਾਲੜਾ ਪੁਲਸ ਸੂਏ 'ਤੇ ਪੁੱਜੀ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਲਾਸ਼ ਨੂੰ ਸੂਏ 'ਚੋਂ ਬਾਹਰ ਕੱਢਿਆ ਅਤੇ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ 72 ਘੰਟੇ ਸ਼ਨਾਖਤ ਲਈ ਪੱਟੀ ਮੁਰਦਾ ਘਰ ਵਿਖੇ ਭੇਜ ਦਿੱਤਾ ਗਿਆ ਹੈ।
ਚੂਰਾ-ਪੋਸਤ ਸਮੇਤ ਕਾਬੂ
NEXT STORY