ਚੇਤਨਪੁਰਾ, (ਨਿਰਵੈਲ)- ਸੰਗਤਪੁਰਾ ਦੇ ਨਜ਼ਦੀਕ ਜਾ ਰਹੀ ਔਰਤ ਕੋਲੋਂ 1 ਲੱਖ ਰੁਪਏ ਖੋਹਣ ਦਾ ਸਮਾਚਾਰ ਮਿਲਿਆ ਹੈ। ਲੁੱਟ ਦੀ ਸ਼ਿਕਾਰ ਹੋਈ ਗੁੱਜਰ ਭਾਈਚਾਰੇ ਦੀ ਔਰਤ ਗੁਲਾਬੋ ਪਤਨੀ ਆਲਮਦੀਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਫਤਿਹਗੜ੍ਹ ਚੂੜੀਆਂ ਤੋਂ ਪੰਜਾਬ ਨੈਸ਼ਨਲ ਬੈਂਕ 'ਚੋਂ 1 ਲੱਖ ਰੁਪਏ ਕੱਢਵਾ ਕੇ ਬੱਸ ਰਾਹੀਂ ਜਦੋਂ ਪਿੰਡ ਸੰਗਤਪੁਰਾ ਵਿਖੇ ਉਤਰੀ ਤਾਂ ਅੱਡੇ ਤੋਂ ਕੁਝ ਦੂਰੀ 'ਤੇ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੈਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਕਮੀਜ਼ ਦੇ ਅੰਦਰ ਰੱਖੇ 1 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਥਾਣਾ ਝੰਡੇਰ ਵਿਖੇ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਵੀ ਘਟਨਾਵਾਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ 'ਚ ਤਕਰੀਬਨ ਰੋਜ਼ਾਨਾ ਹੀ ਇਹੋ-ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੋ ਰਹੇ ਹਨ ਤੇ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਦੀਵਾਲੀ 'ਤੇ 23 ਘਰਾਂ 'ਚ ਆਈ 'ਲਕਸ਼ਮੀ'
NEXT STORY