ਹਰਿਆਣਾ, (ਆਨੰਦ, ਰਾਜਪੂਤ, ਨਲੋਆ)- ਅੱਜ ਕਸਬਾ ਹਰਿਆਣਾ ਵਿਖੇ ਯੂਥ ਕਾਂਗਰਸ ਵੱਲੋਂ ਵਿਜੇ ਕੁਮਾਰ ਸਾਂਪਲਾ ਕੇਂਦਰੀ ਰਾਜ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਦਿਨੇਸ਼ ਕੁਮਾਰ ਯੂਥ ਕਾਂਗਰਸ ਆਗੂ ਨੇ ਕਿਹਾ ਕਿ ਪਿਛਲੇ ਦਿਨੀ ਆਦਮਪੁਰ ਏਅਰਪੋਰਟ 'ਤੇ ਪਹਿਲੀ ਫਲੈਟ ਆਉਣ ਦੇ ਸੁਆਗਤੀ ਸਮਾਗਮ ਮੌਕੇ ਕਈ ਰਾਜਨੀਤਕ ਵਿਅਕਤੀ ਸ਼ਾਮਲ ਹੋਏ ਸਨ ਤੇ ਉਸੇ ਤਰ੍ਹਾਂ ਹੀ ਇਸ ਸਮਾਗਮ ਮੌਕੇ ਪਵਨ ਕੁਮਾਰ ਆਦੀਆ ਵਿਧਾਇਕ ਹਲਕਾ ਸ਼ਾਮ ਚੁਰਾਸੀ ਨੇ ਵੀ ਸ਼ਿਰਕਤ ਕੀਤੀ। ਪਰ ਵਿਧਾਇਕ ਆਦੀਆ ਨੂੰ ਇਸ ਸਮਾਗਮ 'ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ, ਜਿਸ ਨਾਲ ਹਲਕਾ ਸ਼ਾਮ ਚੁਰਾਸੀ ਦੇ ਕਾਂਗਰਸੀ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਪਿਛੇ ਸਿਆਸਤ ਦੀ ਸੋਚੀ ਸਮਝੀ ਚਾਲ ਹੈ, ਜਿਸ ਕਾਰਨ ਹੀ ਆਦੀਆ ਨੂੰ ਇਸ ਸਮਾਗਮ ਤੋਂ ਦੂਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਆਦਮਪੁਰ ਵਿਖੇ ਬਣਿਆ ਏਅਰਪੋਰਟ ਸਰਕਾਰੀ ਹੈ, ਜੋ ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਬਣਾਇਆ ਹੈ, ਜਿਥੇ ਕੋਈ ਵਿਅਕਤੀ ਜਾ ਸਕਦਾ ਹੈ। ਇਸ ਏਅਰਪੋਰਟ ਨੂੰ ਭਾਜਪਾ ਵਾਲੇ ਆਪਣੀ ਨਿੱਜੀ ਜਾਇਦਾਦ ਦੀ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।
ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਕਸਬਾ ਹਰਿਆਣਾ ਵਿਖੇ ਵਿਜੇ ਸਾਂਪਲਾ ਦਾ ਪੁਤਲਾ ਸਾੜਿਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੰਦੀਪ ਕੁਮਾਰ ਕਾਕਾ, ਸਧਾਂਸ਼ੂ ਮਿਸ਼ਰਾ ਤੇ ਹੋਰ ਕਈ ਹਾਜ਼ਰ ਸਨ।
ਸੀਮਤ ਸੀਮਾ ਤੋਂ ਵਧਾ ਕੇ ਰੱਖੇ ਦੁਕਾਨਦਾਰਾਂ ਦੇ ਸਾਮਾਨ ਨੂੰ ਕੀਤਾ ਜ਼ਬਤ
NEXT STORY