ਮੋਗਾ, (ਗੋਪੀ ਰਾਊਕੇ)- ਮੇਨ ਬਾਜ਼ਾਰ ’ਚ ਸੋਮਵਾਰ ਨੂੰ ਉਸ ਸਮੇਂ ਦੁਕਾਨਦਾਰਾਂ ’ਚ ਹਡ਼ਕੰਪ ਮਚ ਗਿਆ ਜਦ ਨਗਰ ਨਿਗਮ ਦੀ ਟੀਮ ਨੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੀ ਸੀਮਤ ਸੀਮਾਂ ਤੋਂ ਵਧਾ ਕੇ ਆਪਣਾ ਸਮਾਨ ਦੁਕਾਨ ਤੋਂ ਬਾਹਰ ਰੱਖਿਆ ਹੋਇਆ ਸੀ, ਜੋ ਆਵਾਜਾਈ ’ਚ ਵਿਘਨ ਪਾ ਰਿਹਾ ਸੀ, ਜਿਸ ਕਾਰਨ ਨਗਰ ਨਿਗਮ ਦੇ ਕਰਮਚਾਰੀਅਾਂ ਨੇ ਸਮਾਨ ਨੂੰ ਜ਼ਬਤ ਕੀਤਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਸਮਾਨ ਨੂੰ ਇਸ ਤਰ੍ਹਾਂ ਵਧਾ ਕੇ ਰੱਖਣਗੇ ਤਾਂ ਉਨ੍ਹਾਂ ’ਤੇ ਵਿਭਾਗੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਸਮਾਨ ਜ਼ਬਤ ਕੀਤਾ ਜਾਵੇਗਾ।
ਚੀਫ ਸੈਨਟਰੀ ਇੰਸਪੈਕਟਰ ਸੰਦੀਪ ਕਟਾਰੀਆ ਅਤੇ ਅਰਜਨ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਸਮਾਨ ਵਧਾ ਕੇ ਰੱਖਿਆ ਗਿਆ ਸੀ, ਜੋ ਰਾਹਗੀਰਾਂ ਲਈ ਸਮੱਸਿਆ ਬਣੀ ਹੋਈ ਸੀ। ਉਨ੍ਹਾਂ ਨੂੰ ਵਾਰ-ਵਾਰ ਕਹਿਣ ’ਤੇ ਵੀ ਦੁਕਾਨਦਾਰਾਂ ਦੇ ‘ਕੰਨਾਂ ’ਤੇ ਜੂੰਅ ਨਹੀਂ ਸਰਕੀ’ ਜਿਸ ਕਰਕੇ ਉਨ੍ਹਾਂ ਨੂੰ ਅਜਿਹੀ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਸੀਮਤ ਸੀਮਾ ’ਚ ਹੀ ਰੱਖਣ।
ਚੋਰ ਗਿਰੋਹ ਦੇ 4 ਮੈਂਬਰ ਗ੍ਰਿਫਤਾਰ, ਲੇਡੀਜ਼ ਪਰਸ ਸਮੇਤ ਹੋਰ ਸਾਮਾਨ ਬਰਾਮਦ
NEXT STORY