ਬਟਾਲਾ (ਗੁਰਪ੍ਰੀਤ) : ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਇਲਾਕੇ ਦਾਲਮ ਵਿਖੇ ਅੱਜ ਦੇਰ ਸ਼ਾਮ ਇੱਕ ਨੌਜਵਾਨ 'ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਗੋਲ਼ੀ ਚਲਾਈ ਹੈ। ਇਸ ਗੋਲੀਕਾਂਡ 'ਚ ਜਾਨੀ ਨੁਕਸਾਨ ਦਾ ਬਚਾਅ ਰਿਹਾ। ਗੋਲ਼ੀ ਇੱਕ ਠੇਕੇ ਦੇ ਫਰੀਜ਼ਰ ਵਿੱਚ ਜਾ ਵੱਜੀ। ਗੋਲ਼ੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਕੁੜੀਆਂ ਛੇੜਨ ਮਗਰੋਂ ਚਲਾ'ਤੀਆਂ ਗੋਲੀਆਂ, ਸੜਕ ਵਿਚਾਲੇ ਪੈ ਗਿਆ ਖਿਲਾਰਾ (ਵੀਡੀਓ)
ਓਧਰ ਦੱਸਿਆ ਜਾ ਰਿਹਾ ਹੈ ਕਿ ਜਿਸ 'ਤੇ ਗੋਲੀ ਚਲਾਈ ਗਈ ਉਸ ਨੇ ਭੱਜ ਕੇ ਜਾਨ ਬਚਾਈ ਅਤੇ ਗੋਲ਼ੀ ਦੀ ਰੇਂਜ ਤੋਂ ਬਾਹਰ ਹੋਣ ਕਾਰਨ ਸਾਹਮਣੇ ਠੇਕੇ ਦੇ ਫਰੀਜ਼ਰ 'ਚ ਜਾ ਵੱਜੀ। ਥਾਣਾ ਕਿਲਾ ਲਾਲ ਸਿੰਘ ਦੇ ਐੱਸਐੱਚਓ ਪ੍ਰਭਜੋਤ ਸਿੰਘ ਨੇ ਕਿਹਾ ਕਿ ਗੋਲ਼ੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ! ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਨਿਊਜ਼ੀਲੈਂਡ ਤੋਂ ਪੰਜਾਬੀ ਗੱਭਰੂ ਦੀ ਜੱਦੀ ਪਿੰਡ ਆਈ ਦੇਹ, ਰੋਂਦਾ ਦੇਖਿਆ ਨ੍ਹੀਂ ਜਾਂਦਾ ਪਰਿਵਾਰ (ਵੀਡੀਓ)
NEXT STORY