ਕਪੂਰਥਲਾ, (ਭੂਸ਼ਣ)- ਬੀਤੀ ਰਾਤ ਕੁਝ ਅਣਪਛਾਤੇ ਮੁਲਜ਼ਮਾਂ ਨੇ ਇਕ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਪੂਰਥਲਾ-ਨਕੋਦਰ ਮਾਰਗ 'ਤੇ ਮੋਟਰਸਾਈਕਲ 'ਤੇ ਆ ਰਹੇ ਇਕ ਫਾਈਨੈਂਸਰ 'ਤੇ ਪੈਟਰੋਲ ਪਾ ਕੇ ਉਸਨੂੰ ਜਿਉਂਦਾ ਸਾੜ ਦਿੱਤਾ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਿਥੇ ਪੋਸਟਮਾਰਟਮ ਦੇ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਉਥੇ ਹੀ ਮ੍ਰਿਤਕ ਦੇ ਰਿਟਾਇਰਡ ਪੁਲਸ ਅਫਸਰ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਗਲੀ ਨੰ. 6 ਬਾਬਾ ਦੀਪ ਸਿੰਘ ਨਗਰ ਕਪੂਰਥਲਾ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਪੰਜਾਬ ਪੁਲਸ ਤੋਂ ਸਬ ਇੰਸਪੈਕਟਰ ਦੇ ਅਹੁਦੇ 'ਤੋਂ ਰਿਟਾਇਰਡ ਹੋਇਆ ਹੈ। ਉਸ ਦਾ 31 ਸਾਲ ਦਾ ਪੁੱਤਰ ਵਿਸ਼ਾਲ ਸ਼ਰਮਾ ਜੋ ਕਿ ਫਾਈਨੈਂਸ ਦਾ ਕੰਮ ਕਰਦਾ ਹੈ। ਐਤਵਾਰ ਦੀ ਸ਼ਾਮ ਕਰੀਬ 5 ਵਜੇ ਆਪਣੇ ਘਰ ਤੋਂ ਕੰਮ ਦੇ ਸਬੰਧ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲਿਆ ਸੀ । ਇਸ ਦੌਰਾਨ ਉਸ ਨੇ ਰਾਤ ਕਰੀਬ 8.40 ਵਜੇ ਘਰ 'ਚ ਫੋਨ ਕਰ ਕੇ ਦੱਸਿਆ ਸੀ ਕਿ ਉਹ ਕਰੀਬ 20-25 ਮਿੰਟ ਲੇਟ ਆਵੇਗਾ। ਇਸ ਦੌਰਾਨ ਰਾਤ ਕਰੀਬ 9.30 ਵਜੇ ਜਦੋਂ ਉਸ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸ ਦੇ ਲੜਕੇ ਵਿਸ਼ਾਲ ਸ਼ਰਮਾ ਦਾ ਫੋਨ ਬੰਦ ਆ ਰਿਹਾ ਸੀ।
ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 10 ਵਜੇ ਪਤਾ ਚੱਲਿਆ ਕਿ ਉਸ ਦੇ ਲੜਕੇ ਵਿਸ਼ਾਲ ਸ਼ਰਮਾ ਨੂੰ ਅੱਗ ਲੱਗਣ ਕਾਰਨ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ ਗਿਆ ਹੈ। ਜਦੋਂ ਸਿਵਲ ਹਸਪਤਾਲ ਕਪੂਰਥਲਾ ਪਹੁੰਚਿਆ ਤਾਂ ਉਸ ਦਾ ਲੜਕਾ ਅੱਗ ਨਾਲ ਬੁਰੀ ਤਰ੍ਹਾਂ ਝੁਲਸਿਆ ਹੋਇਆ ਸੀ, ਜਿਸ ਦੀ ਹਾਲਤ ਕਾਫੀ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ। ਜਿਥੇ ਵਿਸ਼ਾਲ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਪੁਲਸ ਟੀਮ ਦੇ ਨਾਲ ਸਿਵਲ ਹਸਪਤਾਲ ਕਪੂਰਥਲਾ ਪੁੱਜੇ, ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਜੋ ਕਿ ਫਾਈਨੈਂਸ ਦਾ ਕੰਮ ਕਰਦਾ ਸੀ, ਨੂੰ ਅਣਪਛਾਤੇ ਮੁਲਜ਼ਮਾਂ ਨੇ ਕਪੂਰਥਲਾ-ਨਕੋਦਰ ਮਾਰਗ 'ਤੇ ਪਿੰਡ ਨੰਗਲ ਨਾਰਾਇਣਗੜ੍ਹ ਦੇ ਨਜ਼ਦੀਕ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਜਿਸ ਕਾਰਨ ਉਹ ਪੂਰੀ ਤਰ੍ਹਾਂ ਨਾਲ ਝੁਲਸ ਗਿਆ ਸੀ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਪੋਸਟਮਾਰਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਫਿਲਹਾਲ ਸਦਰ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਖਾਲਸਾ ਏਅਰ ਫੋਰਸ ਚੀਫ ਮਾਰਸ਼ਲ ਦੇ ਜਨਮ ਦਿਨ ਮੌਕੇ ਸਿਆਸੀ ਟਵੀਟ
NEXT STORY